ਗੁਰਦਾਸਪੁਰ, 12 ਨਵੰਬਰ (ਸਰਬਜੀਤ ਸਿੰਘ)– ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਵੱਲੋਂ ਅੱਜ ਜ਼ਿਲ੍ਹਾ ਪੇਂਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ 10 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਜਲੰਧਰ ਰਵਾਨਾ ਕੀਤਾ ਗਿਆ। ਲਿਟਲ ਫਲਾਵਰ ਕਾਂਨਵੈਂਟ ਸੀ. ਸੈ. ਸਕੂਲ, ਗੁਰਦਾਸਪੁਰ ਦੀ ਮੈਡਮ ਅਮੀਤਾ ਬੈਂਸ ਦੀ ਅਗਵਾਈ ਹੇਠ ਇਹ ਵਿਦਿਆਰਥੀ ਰਾਜ ਪੱਧਰ ’ਤੇ ਜਿਲ੍ਹੇ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ।
ਇਹ ਪ੍ਰਤਿਭਾਸ਼ਾਲੀ ਵਿਦਿਆਰਥੀ ਵਿੱਚ ਅਮਰਜੋਤ ਕੌਰ ਅਤੇ ਸੁਭਜੋਤ ਕੌਰ (ਲਿਟਲ ਫਲਾਵਰ ਸਕੂਲ), ਮਹਤਾਬ ਸਿੰਘ (ਸੇਂਟ ਫਰਾਂਸਿਸ, ਬਟਾਲਾ), ਪਾਲਕ ਬੰਸਲ (ਜੀਆ ਲਾਲ ਮਿਤਲ ਪਬਲਿਕ ਸਕੂਲ), ਧਾਰੂਤੀ (ਆਰ.ਡੀ. ਖੋਸਲਾ, ਬਟਾਲਾ), ਪਾਲਕ (ਸਾਧੂ ਚੱਕ), ਪ੍ਰਾਚੀ (ਕਾਦੀਆਂ), ਹਰਸ਼ ਵਰਧਨ (ਹਨੂਮਾਨ ਗੇਟ), ਅੰਸ਼ੂਮਾਨ (ਦੀਨਾਨਗਰ) ਅਤੇ ਮਿਤਾਂਸ਼ (ਜੰਡੀ) ਸ਼ਾਮਲ ਹਨ।
ਇਨ੍ਹਾਂ ਵਿਦਿਆਰਥੀਆਂ ਨੂੰ ਰਵਾਨਾ ਕਰਨ ਸਮੇਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਆਨਰੇਰੀ ਸਕੱਤਰ ਰੋਮੋਸ਼ ਮਹਾਜਨ, ਨੈਸ਼ਨਲ ਐਵਾਰਡੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ, ਪ੍ਰੋਜੈਕਟ ਕੋਆਰਡੀਨੇਟਰ ਬਖਸ਼ੀ ਰਾਜ ਅਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਹੌਂਸਲਾਅਤੇ ਸ਼ੁਭਕਾਮਨਾਵਾਂ ਦਿੱਤੀਆਂ। ਰੋਮੇਸ਼ ਮਹਾਜਨ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਮਿਹਨਤ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਰਾਜ ਪੱਧਰ ’ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਲਈ ਹੌਂਸਲਾ ਦਿੱਤਾ।
ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਨੇ ਇਸ ਪ੍ਰਮੁੱਖ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਕਲਾ ਦੇ ਮੈਦਾਨ ਵਿੱਚ ਉਤਸ਼ਾਹਿਤ ਕਰਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਸਨਮਾਨਿਤ ਕਰਨ ਦਾ ਉਦੇਸ਼ ਜਿਤਾਇਆ।


