ਫਿਲੌਰ, ਗੁਰਦਾਸਪੁਰ, 7 ਅਕਤੂਬਰ ( ਸਰਬਜੀਤ ਸਿੰਘ)– ਅੱਜ ਰਾਹੋ ਰੋਡ ਲੁਧਿਆਣਾ ਵਿਖੇ 26ਵਾਂ ਸਲਾਨਾ ਦੋ ਰੋਜ਼ਾ ਕੀਰਤਨ ਦਰਬਾਰ ਨੌਜਵਾਨ ਬਾਬਾ ਜੀ ਸੇਵਕ ਦਲ ਵੱਲੋਂ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਕੀਰਤਨੀ ਜੱਥੇ, ਰਾਗੀ ਢਾਡੀ ਤੇ ਕਥਾ ਵਾਚਕ ਤੋਂ ਇਲਾਵਾ ਸੰਤਾ ਮਹਾਪੁਰਸ਼ਾ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਨੂੰ ਗੁਰਬਾਣੀ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਿਹਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁੱਕਵੇਂ ਉਪਰਾਲੇ ਕੀਤੇ। ਇਸ ਕੀਰਤਨ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਗੁਰੂਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅੱਲੋਵਾਲ ਫਿਲੌਰ ਦੇ ਮੁੱਖੀੇ ਅਤੇ ਭਾਰਤੀਆਂ ਕਿਸਾਨ ਮਜ਼ਬੂਰ ਯੂਨੀਅਨ ਦੇ ਕੇਂਦਰੀ ਕੌਰ ਕਮੇਟੀ ਮੈਂਬਰ ਸੰਤ ਮਹਾਂਪੁਰਸ਼ ਸੰਤ ਬਾਬਾ ਸੁਖਵਿੰਦਰ ਸਿੰਘ ਅਲੋਵਾਲ ਨੇ ਹਾਜਰੀ ਲਵਾਈ ਅਤੇ ਪਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ, ਸਮੂਹ ਬੁਲਾਰਿਆਂ ਤੇ ਸੰਤਾ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ।ਭਾਈ ਖਾਲਸਾ ਨੇ ਦੱਸਿਆ ਇਸ ਕੀਰਤਨ ਦਰਬਾਰ ‘ਚ ਵਿਸ਼ੇਸ਼ ਸੱਦੇ ਤੇ ਪਹੁੰਚੇ ਬਾਬਾ ਹਰਦੇਵ ਸਿੰਘ ਲੁਧਿਆਣਾ, ਬਾਬਾ ਅਮਰਜੀਤ ਸਿੰਘ ਗਾਲਬ, ਬਾਬਾ ਗਿਆਨ ਸਿੰਘ, ਬਾਬਾ ਦੇਵਿੰਦਰ ਸਿੰਘ ਤੇ ਬਾਬਾ ਸੋਡੀ ਵਾਲ ਨੇ ਹਾਜਰੀ ਲਵਾਈ ਅਤੇ ਸ਼ਬਦ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ, ਬਾਬਾ ਸੁਖਵਿੰਦਰ ਸਿੰਘ ਜੀ ਅੱਲੋਵਾਲ ਨੇ ਕਥਾ ਸ਼ਬਦ ਵਿਚਾਰ ਕਰਦਿਆਂ ਸਮੂਹ ਸੰਗਤਾਂ ਨੂੰ ਆਦਿ ਗ੍ਰੰਥ ਸਾਹਿਬ ਜੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਭਾਈ ਖਾਲਸਾ ਨੇ ਦੱਸਿਆ ਕੀਰਤਨ ਦਰਬਾਰ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਬਾਬਾ ਜੀ ਦਾ ਟਰਾਫੀ ਨਾਲ ਸਨਮਾਨਿਤ ਕੀਤਾ, ਇਸ ਮੌਕੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪਰਧਾਨ ਸਰ ਦਿਲਬਾਗ ਸਿੰਘ, ਭਾਈ ਗੁਰਮੇਲ ਸਿੰਘ, ਮਾਸਟਰ ਦਲਜੀਤ ਸਿੰਘ,ਡਾਕਟਰ ਕਰਨ ਤੋਂ ਇਲਾਵਾ ਕਈ ਮਹਾਤਮਾ ਹਾਜਰ ਸਨ , ਭਾਈ ਖਾਲਸਾ ਨੇ ਦੱਸਿਆ ਪ੍ਰਬੰਧਕਾਂ ਵੱਲੋਂ ਸਬ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।