ਫਿਲੌਰ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)–ਪਿੰਡ ਨੰਗਲ ਵਿਖੇ ਅੱਜ ਨੌਜਵਾਨ ਕ੍ਰਿਕੇਟ ਕਲੱਬ ਵੱਲੋਂ ਤਿੰਨ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੀ ਆਰੰਭਤਾ ਗੁਰੂਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅੱਲੋਵਾਲ ਦੇ ਮੁੱਖ ਪ੍ਰਬੰਧਕ ਅਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੌਰ ਕਮੇਟੀ ਮੈਂਬਰ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਅੱਲੋਵਾਲ ਵੱਲੋਂ ਰਿਬਨ ਕੱਟ ਕੇ ਡਾਕਟਰ ਭੀਮ ਰਾਓ ਅੰਬੇਦਕਰ ਕਲੱਬ ਲੁਧਿਆਣਾ ਅਤੇ ਕ੍ਰਿਕੇਟ ਕਲੱਬ ਪਿੰਡ ਸਮਰਸੀ ਦੇ ਮੈਚਾਂ ਦੀ ਅਰੰਭਤਾ ਕਰਵਾਈ। ਇਸ ਰਵਿੰਦਰ ਸਿੰਘ ਬਿੱਲਾ ਯੂ ਕੇ ਨੰਗਲ, ਸ਼ੇਰ ਸਿੰਘ ਸੰਧੂ, ਸੁਖਜੀਤ ਸਿੰਘ ਗੁਰਦਾਸਪੁਰ ਅਤੇ ਸਥਾਨਕ ਨਿਵਾਸੀ ਹਾਜਰ ਸਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਾਬਾ ਸੁਖਵਿੰਦਰ ਸਿੰਘ ਅੱਲੋਵਾਲ ਨਾਲ ਟੈਲੀਫੋਨ ਤੇ ਇਸ ਸਬੰਧੀ ਜਾਣਕਾਰੀ,ਹਾਸਿਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਰਾਹੀਂ ਦਿੱਤੀ। ਭਾਈ ਖਾਲਸਾ ਨੇ ਦੱਸਿਆ ਇਸ ਤਿੰਨ ਰੋਜ਼ਾ ਟੂਰਨਾਮੈਂਟ ਵਿੱਚ ਖਿਡਾਰੀਆਂ ਅਤੇ ਦਰਸ਼ਕਾਂ ਲਈ ਲੰਗਰ, ਚਾਹ ਪਾਣੀ ਦੀ ਸੇਵਾ ਗੁਰੂਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਅੱਲੋਵਾਲ ਵੱਲੋਂ ਭੇਜੀ ਗਈ,ਭਾਈ ਖਾਲਸਾ ਨੇ ਦੱਸਿਆ ਪਰਬੰਧਕਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਅੱਲੋਵਾਲ ਦਾ ਹਾਰ ਪਾ ਸਨਮਾਨ ਕੀਤਾ ਗਿਆ ਬਾਬਾ ਜੀ ਨੇ ਸਮੂਹ ਖਿਡਾਰੀਆਂ ਨੂੰ ਨਸਿਆ ਤੋਂ ਦੂਰ ਰਹੇ ਕੇ ਖੇਡਾਂ ਰਾਹੀ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ।।