ਅਗਾਂਹਵਧੂ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਤ
ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)—ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸਾ- ਨਿਰਦੇਸ਼ ਹੇਠ ਅਤੇ ਬਲਾਕ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਤਿੰਦਰ ਸਿੰਘ ਧਾਰੀਵਾਲ ਦੀ ਯੋਗ ਅਗਵਾਈ ਹੇਠ ਬਲਾਕ ਧਾਰੀਵਾਲ ਵਿਖੇ ਸੀ. ਆਰ. ਐਮ.ਆਈ.ਸੀ.ਈ. ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲੱਗਾਏ ਖੇਤ ਵਿਚ ਵਾਹੁਣ ਸਬੰਧੀ ਜਾਗਰੂਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਜਤਿੰਦਰ ਸਿੰਘ, ਏ.ਡੀ ੳ. ਡਾ.ਅਰਜਿੰਦਰ ਸਿੰਘ, ਏ.ਈ.ੳ ਡਾ.ਯਾਦਵਿੰਦਰ ਸਿੰਘ ਏ.ਈ.ੳ, ਦਿਲਬਾਗ ਸਿੰਘ, ਆਕਾਸ਼ਦੀਪ ਸਿੰਘ, ਵਿਕਰਮਦਿਆਲ ਸਿੰਘ,ਕਮਲਪ੍ਰੀਤ ਸਿੰਘ, ਸਤਨਾਮ ਸਿੰਘ ਮੌਜੂਦ ਸਨ। ਇਸ ਕੈਂਪ ਵਿੱਚ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਉੱਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਜਿਹੜੇ ਕਿਸਾਨਾਂ ਨੇ ਨਾੜ ਨੂੰ ਕਦੇ ਅੱਗ ਨਹੀ ਲਗਾਈ ਉਹਨਾਂ ਨੂੰ ਪ੍ਰਸੰਸਾ ਪਤਰ ਵੰਡੇ ਗਏ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਜਤਿੰਦਰ ਸਿੰਘ ਨੇ ਕਿਸਾਨਾ ਨੂੰ ਪਰਾਲੀ ਨਾ ਸਾੜ ਕੇ ਸਰਫੇਸ ਸੀਡਿੰਗ ਵਿਧੀ ਅਪਨਾਉਣ ਲਈ ਕਿਹਾ ਗਿਆ। ਇਸ ਕੈੰਪ ਵਿਚ ਅਗਾਂਹਵਧੂ ਕਿਸਾਨ ਹਰਦੇਵ ਸਿੰਘ ਪਿੰਡ ਮਾਲੀ ਸਮਰਾਏ ਜੋ ਕਿ ਪਰਾਲੀ ਨੂੰ ਅੱਗ ਲਗਾਏ ਬਗੈਰ ਸਰਫੇਸ ਸੀਡਿੰਗ ਵਿਧੀ ਰਾਹੀ ਪਿਛਲੇ ਪੰਜ਼ ਸਾਲਾਂ ਤੋ ਕਣਕ ਆਦਿ ਦੀ ਬਿਜਾਈ ਕਰ ਰਿਹਾਂ ਹੈ, ਉਸ ਕਿਸਾਨ ਨੂੰ ਇਸ ਕੈਂਪ ਵਿੱਚ ਵਿਸ਼ੇਸ ਤੋਰ ਤੇ ਬੁਲਾ ਕੇ ਕਿਸਾਨਾਂ ਨੂੰ ਤਕਨੀਕ ਬਾਰੇ ਜਾਣੂ ਕਰਵਾਇਆ ਗਿਆ।


