ਸੂਬੇ ‘ਚ ਲਾਇਸੰਸੀ ਹਥਿਆਰਾਂ ਨਾਲ ਹੋ ਰਹੀਆਂ ਵਾਰਦਾਤਾਂ ਨੂੰ ਮੁੱਖ ਰੱਖਦਿਆਂ ਵੈਰੀਫਾਈ ਤੋਂ ਬਾਅਦ ਲਾਇਸੰਸੀ ਹਥਿਆਰ ਰੱਦ ਕਰਨਾ ਸ਼ਲਾਘਾਯੋਗ ਫ਼ੈਸਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 9 ਜੁਲਾਈ ( ਸਰਬਜੀਤ ਸਿੰਘ)– ਸੂਬੇ ਵਿਚ ਲਾਇਸੰਸੀ ਹਥਿਆਰਾ ਨਾਲ ਹੁਣ ਭਰਾ ਮਾਰੂ ਜੰਗ ਸ਼ੁਰੂ ਹੋ ਗਿਆ ਹੈ ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲੇ ਘੜੰਮ ਚੌਧਰੀਆਂ ਨੇ ਬਿਨਾਂ ਵਜ੍ਹਾ ਲੋਕਾਂ ਨੂੰ ਡਰਾਉਣ ਧਮਕਾਉਣ ਤੇ ਟੋਹਰ ਨਾਲ ਲਾਇਸੰਸੀ ਹਥਿਆਰ ਰੱਖੇ ਹੋਏ ਹਨ ਅਤੇ ਨਿੱਤ ਦਿਨ ਇਨ੍ਹਾਂ ਹਥਿਆਰਾਂ ਨਾਲ ਵਾਰਦਾਤਾਂ ਰਾਹੀਂ ਮੌਤਾਂ ਹੋਣ ਦੇ ਸਮਾਚਾਰ ਪ੍ਰਾਪਤ ਹੋ ਹਨ , ਸਰਕਾਰ ਨੇ ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਡੀਜੀਪੀ ਪੰਜਾਬ ਪੁਲਸ ਨੇ ਸਮੂਹ ਡੀਸੀ, ਆਉਂਦੀ, ਐਸ ਐਸ ਪੀ ਸੀਪੀ ਆਦਿ ਜ਼ਿਲੇ ਦੇ ਮੁੱਖ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਜਿਹੜੇ ਲਾਇਸੰਸੀ ਹਥਿਆਰਾ ਦੀ ਦੁਰਵਰਤੋਂ ਹੋ ਰਹੀ ਹੈ ਉਨ੍ਹਾਂ ਹਥਿਆਰ ਧਾਰਕਾਂ ਦੀ ਵੈਰੀ ਫਾਈ ਕੀਤੀ ਜਾਵੇ ਅਤੇ ਲਾਇਸੈਂਸ ਰੱਦ ਕੀਤੇ ਜਾਣ, ਸਰਕਾਰ ਨੇ ਸੂਬੇ ਦੇ ਜ਼ਿਲ੍ਹਾ ਡੀ ਸੀ ਸਾਹਿਬਾਨਾਂ ਨੂੰ ਅਜਿਹੇ ਹੁਕਮ ਕਰਕੇ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ ਕਿਉਂਕਿ ਜ਼ਿਲ੍ਹਾ ਦੇ ਡੀ ਸੀ ਸਾਹਿਬ ਜੀ ਨੂੰ ਹੀ ਅਧਿਕਾਰ ਹੁੰਦਾ ਹੈ ਕਿ ਜਿਸ ਨਾਗਰਿਕ ਨੂੰ ਜਾਨ ਤੋਂ ਖਤਰਾ ਹੈ ਉਸ ਨੂੰ ਆਤਮ ਰੱਖਿਆ ਲਈ ਲਾਇਸੈਂਸੀ ਹਥਿਆਰ ਦੇਣ ਅਤੇ ਰੱਦ ਕਰਨ ਦੀ ਕਾਨੂੰਨੀ ਪਾਵਰ ਹੁੰਦੀ ਹੈ ਇਸ ਹੁਕਮ ਨਾਲ ਸੂਬੇ ਵਿਚ ਲਾਇਸੰਸੀ ਹਥਿਆਰਾ ਨਾਲ ਭਰਾ ਮਾਰੂ ਜੰਗ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੇ ਲਾਇਸੈਂਸੀ ਹਥਿਆਰਾ ਦੀ ਨਜਾਇਜ਼ ਵਰਤੋਂ ਰੋਕਣ ਵਾਲੀ ਨੀਤੀ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਲੀ ਵਧੀਆ ਤੇ ਸ਼ਲਾਘਾਯੋਗ ਮੰਨਦੀ ਹੋਈ ਹਮਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲੇ ਘੜੰਮ ਚੌਧਰੀਆਂ ਵੱਲੋਂ ਲੋਕਾਂ ਨੂੰ ਡਰਾਉਣ ਧਮਕਾਉਣ ਤੇ ਟੋਹਰ ਬਣਾਉਣ ਖਾਤਰ ਰੱਖੇ ਲਾਇਸੰਸੀ ਹਥਿਆਰ ਜਬਤ ਹੋਣੇ ਚਾਹੀਦੇ ਹਨ ਪਰ ਜਿਨ੍ਹਾਂ ਨਾਗਰਿਕ ਦੀ ਜਾਨ ਨੂੰ ਵਾਕਿਆ ਹੀ ਖਤਰਾ ਹੈ ਅਤੇ ਹਮਲਾ ਹੋ ਚੁੱਕਾ ਹੈ ਉਨ੍ਹਾਂ ਨੂੰ ਹੀ ਲਾਇਸੰਸੀ ਹਥਿਆਰ ਰੱਖਣ ਦੇ ਅਧਿਕਾਰ ਦਿੱਤੇ ਜਾਣ ਅਤੇ ਨਜਾਇਜ਼ ਹਥਿਆਰ ਬਰਾਮਦ ਕਰਕੇ ਲਾਇਸੈਂਸ ਰੱਦ ਕੀਤੇ ਜਾਣ ਤਾਂ ਕਿ ਸੂਬੇ ਵਿੱਚ ਵਧ ਰਹੀਆਂ ਗੋਲੀ ਬਾਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਲੇ ਦੇ ਡੀ ਸੀ ਸਾਹਿਬਾਨਾਂ ਨੂੰ ਲਾਇਸੰਸੀ ਹਥਿਆਰਾ ਦੀ ਚੈਕਿੰਗ ਤੇ ਨਜਾਇਜ਼ ਵਰਤੋਂ’ਚ ਲਿਆਂਦੇ ਗਏ ਲਾਇਸੰਸੀ ਹਥਿਆਰਾ ਦੇ ਲਾਇਸੈਂਸ ਰੱਦ ਕਰਨ ਵਾਲੀ ਨੀਤੀ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਲੋੜ ਵਾਲਾਂ ਸ਼ਲਾਘਾਯੋਗ ਫ਼ੈਸਲਾ ਤੇ ਬਿਨਾਂ ਵਜ੍ਹਾ ਬਣਾਏ ਲਾਇਸੈਂਸ ਰੱਦ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਦੱਸਿਆ ਸਰਕਾਰ ਦੇ ਡੀਜੀਪੀ ਸਾਹਿਬ ਵੱਲੋਂ ਜ਼ਿਲ੍ਹਾ ਦੇ ਡੀ ਸੀ ਸਾਹਿਬਾਨ, ਡੀ ਆਈ ਜੀ,ਐਸ ਐਸ ਪੀ ਨੂੰ ਹੁਕਮ ਦੇ ਅਜਿਹੇ ਲਾਇਸੰਸੀ ਹਥਿਆਰਾ ਦੀ ਚੈਕਿੰਗ ਕਰਵਾਉਣੀ ਸ਼ਲਾਘਾਯੋਗ ਕਦਮ ਹੈ ਭਾਈ ਖਾਲਸਾ ਨੇ ਕਿਹਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਹੀ ਜ਼ਿਲ੍ਹਾ ਦੇ ਉਨ੍ਹਾਂ ਨਾਗਰਿਕਾਂ ਨੂੰ ਲਾਇਸੈਂਸ ਦੇਣ ਦਾ ਅਧਿਕਾਰ ਹੈ ਜਿਸ ਦੀ ਜਾਨ ਨੂੰ ਖਤਰਾ ਹੈ ਉਥੇ ਜੋ ਨਾਗਰਿਕ ਲਾਇਸੰਸੀ ਹਥਿਆਰਾ ਨਾਲ ਨਿੱਜੀ ਦੁਸ਼ਮਣੀ ਜਾ ਕਿਸੇ ਤਰ੍ਹਾਂ ਦੇ ਗੈਰ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਸ ਦਾ ਲਾਇਸੈਂਸ ਰੱਦ ਕਰਨ ਦਾ ਵੀ ਕਾਨੂੰਨੀ ਅਧਿਕਾਰ ਹੈ ਭਾਈ ਖਾਲਸਾ ਨੇ ਸਪਸ਼ਟ ਕੀਤਾ ਸਰਕਾਰ ਨੇ ਇਹ ਹੁਕਮ ਜਾਰੀ ਕਰਕੇ ਜਿਥੇ ਲਾਇਸੈਂਸੀ ਹਥਿਆਰਾ ਨਾਲ ਸੂਬੇ ਵਿਚ ਭਰਾ ਮਾਰੂ ਜੰਗ ਨੂੰ ਰੋਕਣ ਦਾ ਵਧੀਆ ਉਪਰਾਲਾ ਕੀਤਾ ਹੈ ਕਿਉਂਕਿ ਸੂਬੇ ਵਿਚ ਲਾਇਸੰਸੀ ਹਥਿਆਰਾ ਨਾਲ ਅੰਨ੍ਹੇ ਵਾਹ ਫਾਇਰਿੰਗ ਤੇ ਮੌਤਾਂ ਦੀ ਵਧਦੀ ਗਿਣਤੀ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਲਾਇਸੰਸੀ ਹਥਿਆਰਾ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਕਰਨ ਦੀ ਜਿਲਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਸੌਪੀ ਜੁਮੇਵਾਰੀ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਕਿਹਾ ਜਾ ਸਕਦਾ ਹੈ ਇਸ ਨਾਲ ਸੂਬੇ ਵਿਚ ਲਾਇਸੰਸੀ ਹਥਿਆਰਾ ਨਾਲ ਵਧ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਸੂਬੇ ਦੇ ਲੋਕਾਂ ਨੂੰ ਦਹਿਸ਼ਤ ਵਾਲੇ ਮਾਹੌਲ ਤੋਂ ਸ਼ਾਂਤੀ ਵਾਲਾ ਮਹੌਲ ਦਿੱਤਾ ਜਾ ਸਕਦਾ ਹੈ ਇਸ ਵਕਤ ਭਾਈ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *