ਗੁਰਦਾਸਪੁਰ, 10 ਜੂਨ ( ਸਰਬਜੀਤ ਸਿੰਘ) – ਮਸ਼ਹੂਰ ਆਈ.ਟੀ ਕੰਪਨੀ ਸੀ.ਬੀ.ਏ ਇਨਫੋਟੈਕ ਵਿਖੇ 45 ਦਿਨਾਂ ਦੀ ਇੰਡਸਟ੍ਰੀਅਲ ਟ੍ਰੇਨਿੰਗ ਬੈਚ ਸ਼ੁਰੂ ਹੋ ਰਹੇ ਹਨ। ਜਿਸ ਵਿਚ ਵੱਖ ਵੱਖ ਪ੍ਰੋਗਰਾਮਿੰਗ ਕੋਰਸ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਐਮ.ਡੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਹਨਾਂ ਕੋਰਸਾਂ ਵਿਚ ਜਾਵਾ, ਸੀ.ਸੀ.ਵੈਬ ਡਿਜਾਈਨਿੰਗ, ਵੈਬ ਡਿਵੈਲਪਮੈਂਟ, ਡਿਜੀਟਲ ਮਾਰਕੀਟਿੰਗ , ਪੀ.ਐਚ.ਪੀ ਵਰਲਡ ਪ੍ਰੈਸ ਵਰਗੇ ਆਦਿ ਕੋਰਸ ਸਾਮਲ ਹਨ ਜੋ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਲਾਹੇਵੰਦ ਸਾਬਤ ਹੋਣਗੇ। ਉਹਨਾਂ ਦੱਸਿਆ ਕਿ ਪਹਿਲਾ ਅਜਿਹੇ ਕੋਰਸ ਕਰਨ ਲਈ ਵਿਦਿਆਰਥੀਆਂ ਨੂੰ ਚੰਡੀਗੜ ਵਰਗੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ। ਪਰ ਹੁਣ ਸੀ.ਬੀ.ਏ ਇਨਫੋਟੈਕ ਵੱਲੋਂ ਇਹ ਕੋਰਸ ਗੁਰਦਾਸਪੁਰ ਵਿਚ ਸ਼ੁਰੂ ਕਰਕੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਕਰਕੇ ਵਿਦਿਆਰਥੀ ਚੰਗੀਆਂ ਨੌਕਰੀਆਂ ਹਾਸਲ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਕਲਾਸਾਂ ਮੁਫਤ ਵਿਚ ਦਿੱਤੀਆਂ ਜਾਣਗੀਆਂ।