ਕਿਹਾ-ਜਿਲ੍ਹਾ ਮੰਡੀ ਅਫਸਰ, ਸਾਰੇ ਮੰਡੀ ਸਕੱਤਰਾਂ ਅਤੇ ਸੁਪਰਵਾਈਜਰਾਂ ਰਾਹੀਂ ਕਰਵਾਉਣਗੇ ਸੁਨਿਸ਼ਚਿਤ
ਝੋਨੇ ਦਾ ਮੋਈਸਚਰ ਲੈਵਲ ਚੈੱਕ ਕਰਨ ਉਪਰੰਤ ਮੋਈਸਚਰ ਲੈਵਲ ਦੀ ਸਲਿਪ ਲਗਾਈ ਜਾਵੇ
ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਿਸਾਨਾਂ ਵਲੋਂ ਜੋ ਵੀ ਝੋਨੇ ਦੀ ਫਸਲ ਵੱਢ ਕੇ ਮੰਡੀਆਂ ਵਿੱਚ ਲਿਆਂਦੀ ਜਾਂਦੀ ਹੈ ਤਾਂ ਮਾਰਕਿਟ ਕਮੇਟੀ ਵਲੋਂ ਆਪਣੇ ਮੋਈਸਚਰ ਮੀਟਰ (ਫਸਲ ਦੀ ਨਮੀ ਮਾਪਣ ਵਾਲਾ ਯੰਤਰ)ਨਾਲ ਝੋਨੇ ਦਾ ਮੋਈਸਚਰ ਚੈਕ ਕੀਤਾ ਜਾਂਦਾ ਹੈ। ਮਾਰਕਿਟ ਕਮੇਟੀ ਵਲੋਂ ਵਰਤੇ ਜਾਣ ਵਾਲੇ ਮੋਈਸਚਰ ਮੀਟਰ ਰਾਹੀਂ ਹੀ ਨਮੀ ਚੈਕ ਕਰਨ ਉਪਰੰਤ ਹਰ ਢੇਰੀ ‘ਤੇ ਸਲਿੱਪ ਲਗਾਈ ਜਾਵੇ ਅਤੇ ਉਸ ਮੁਤਾਬਕ ਹੀ ਝੋਨੇ ਦੀ ਖਰੀਦ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਮੰਡੀ ਅਫਸਰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੱਧਰ ਤੇ ਮੰਡੀ ਵਿੱਚ ਸਾਰੇ ਮੰਡੀ ਸਕੱਤਰਾਂ ਅਤੇ ਸੁਪਰਵਾਈਜਰਾਂ ਰਾਹੀਂ ਸੁਨਿਸ਼ਚਿਤ ਕਰਵਾਉਣਗੇ ਕਿ ਉਨ੍ਹਾਂ ਵਲੋਂ ਸਰਕਾਰ ਦੁਆਰਾ ਮਨਜੂਰਸ਼ੁਦਾ ਮੋਈਸਚਰ ਮੀਟਰ ਹੀ ਵਰਤੇ ਜਾਣ ਅਤੇ ਝੋਨੇ ਦਾ ਮੋਈਸਚਰ ਲੈਵਲ ਚੈੱਕ ਕਰਨ ਉਪਰੰਤ ਮੋਈਸਚਰ ਲੈਵਲ ਦੀ ਸਲਿਪ ਲਗਾਈ ਜਾਵੇ ਤਾਂ ਜੋ ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਨਾ ਹੋ ਸਕੇ। ਉਨ੍ਹਾਂ ਸਖ਼ਤ ਸਬਦਾਂ ਵਿੱਚ ਕਿਹਾ ਕਿ ਇਸ ਕੰਮ ਸਬੰਧੀ ਜੇਕਰ ਕਿਸੇ ਅਧਿਕਾਰੀ ਵਲੋਂ ਕੁਤਾਹੀ ਵਰਤੀ ਗਈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।