ਜੇਕਰ ਕਿਸੇ ਨੂੰ ਲਗਾਤਾਰ 15 ਦਿਨ੍ਹ ਖਾਂਸੀ ਆਉਂਦੀ ਹੈ ਤਾ ਉਸ ਨੂੰ ਟੀ.ਬੀ ਦਾ ਟੈਸਟ ਜਰੂਰ ਕਰਵਾਉਣਾ ਚਾਹੀਦਾ
ਅੰਮ੍ਰਿਤਸਰ, ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)–ਡਾਕਟਰ ਮਨਦੀਪ ਸਿੰਘ ਐਮ.ਬੀ.ਬੀ.ਐਸ, ਐਮ.ਡੀ (ਪਲਮੋਨਰੀ ਮੈਡੀਸਨ), ਸੁਪਰ ਸਪੈਸ਼ਲਿਸਟ ਛਾਤੀ ਤੇ ਰੋਗਾਂ ਦੇ ਮਾਹਿਰ , ਵੀ.ਪੀ ਚਸਟ ਇੰਸਟੀਚਿਊਟ, ਡਿਪਲੋਮੈਟ ਯੂਰੀਪਿਅਨ, ਡਿਪਲੋਮੈਟ ਯੂਰਪੀਨਸ, ਡਿਪਲੋਮਾ ਇੰਨ ਰੈਸਪੋਰੈਟਰੀ ਮੈਡੀਸਨ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਛਾਤੀ ਕੇਅਰ ਸੈਂਟਰ ਵਿਖੇ ਪ੍ਰੈਸ ਨੂੰ ਦੱਸਿਆ ਕਿ ਜੇਕਰ ਕਿਸੇ ਨੂੰ ਲਗਾਤਾਰ 15 ਦਿਨ੍ਹ ਖਾਂਸੀ ਆਉਂਦੀ ਹੈ ਤਾ ਉਸ ਨੂੰ ਟੀ.ਬੀ ਦਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਕਿਉਂਕਿ ਲਗਾਤਾਰ ਮੱਠਾ-ਮੱਠਾ ਬੁਖਾਰ ਰਹਿਣ ਕਰਕੇ ਅਤੇ ਨਿਰੰਤਰ ਖਾਂਸੀ ਆਉਣ ਕਰਕੇ ਜਿੱਥੇ ਮਰੀਜ ਦਾ ਵਜਨ ਵੀ ਘੱਟ ਜਾਂਦਾ ਹੈ। ਇਹ ਲੱਛਣ ਦੱਸਦੇ ਹਨ ਕਿ ਉਸ ਨੂੰ ਤਪਦਿਕ ਦਾ ਰੋਗ ਹੋ ਸਕਦਾ ਹੈ। ਪਰ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਅਜਿਹੇ ਮਰੀਜ ਦਵਾਈਆਂ ਵਿਕ੍ਰੇਤਾ ਦੀ ਦੁਕਾਨ ਤੋਂ ਖਾਂਸੀ ਵਾਲੇ ਸਿਰਪ ਜਾਂ ਕੁੱਝ ਸਟੀਰਾਈਡ ਦਵਾਈਆਂ ਆਪਣੀ ਮਨਮਰਜੀ ਨਾਲ ਖਾਂਦੇ ਹੈ। ਜਿਸ ਨਾਲ ਰੋਗ ਠੀਕ ਹੋਣ ਦੀ ਬਜਾਏ ਉਸ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਮਰੀਜ ਦਾ ਚੱਲਆਾ ਫਿਰਨਾ ਮੁਸ਼ਕਿਲਹੋ ਜਾਂਦਾ ਹੈ। ਇਸ ਲਈ ਸੰਯਮ ਤੋਂ ਕੰਮ ਲੈਣ ਦੀ ਲੋੜ ਹੈ।
ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਕਾਫੀ ਮਾਤਰਾ ਵਿੱਚ ਲੋਕ ਛਾਤੀ ਦੇ ਰੋਗ ਟੀ.ਬੀ ਦੇ ਮਰੀਜ ਪਾਏ ਜਾਂਦੇ ਹਨ। ਪਰ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ। ਇਹ ਰੋਗ ਲਗਾਤਾਰ 6 ਮਹੀਨੇ ਦਵਾਈ ਖਾਣ ਨਾਲ ਮਨੁੱਖ ਬਿਲਕੁੱਲ ਤੰਦਰੂਸਤ ਹੋ ਜਾਂਦਾ ਹੈ। ਇਸ ਲਈ ਉਕਤ ਲੱਛਣ ਹੋਣ ਕਰਕੇ ਤੁਰੰਤ ਛਾਤੀ ਦੇ ਸੁਪਰ ਸਪੈਸ਼ਲਿਸਟ ਡਾਕਟਰ ਕੋਲ ਤੁਰੰਤ ਮਰੀਜ ਨੂੰ ਚੈਕਅੱਪ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਅਜਿਹੀ ਬੀਮਾਰੀ ਤੋਂ ਬੱਚ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਰੋਗੀ ਨੂੰ ਪ੍ਰੋਟੀਨ ਦੀ ਮਾਤਰਾ ਜਿਆਦਾ ਲੈਣੀ ਚਾਹੀਦੀ ਹੈ ਅਤੇ ਵਧੇਰੇ ਮਾਤਰਾ ਵਿੱਚ ਫਲ ਫਰੂਟ ਖਾਣਾ ਚਾਹੀਦਾ ਹੈ ਤਾਂ ਜੋ ਉਸ ਵਿੱਚ ਐਮੂਨਿਟੀ ਬਣੀ ਰਹੇ। ਪਰ ਜੇਕਰ ਤਪਦਿਕ ਰੋਗੀ ਸੋਸ਼ਲ ਡਿਸਟੈਂਸ ਬਣਾ ਕੇ ਨਹੀਂ ਰੱਖੇਗਾ ਤਾਂ ਇਹ ਰੋਗ ਇੱਕ ਦੂਸਰੇ ਵਿੱਚ ਫੈਲ ਜਾਂਦਾ ਹੈ। ਇਸ ਲਈ ਉਸ ਨੂੰ ਅਜਿਹਾ ਕਰਨਾ ਵੀ ਜਰੂਰੀ ਹੈ। ਤਪਦਿਕ ਰੋਗੀ ਨੂੰ ਕੇਵਲ ਖਾਂਸੀ ਦਾ ਥੁੱਕ ਨਾਲੀ ਵਿੱਚ ਹੀ ਕਰਨਾ ਚਾਹੀਦਾ ਹੈ। ਸਾਫ ਸੁਥਰੇ ਥਾਂ ਤੇ ਮਲਮੂਤਰ ਵੀ ਨਹੀਂ ਕਰਨਾ ਚਾਹੀਦਾ ਤਾਂ ਜੋ ਇਹ ਰੋਗ ਫੈਲ ਨਾ ਸਕੇ।
ਡਾ. ਮਨਦੀਪ ਸਿੰਘ ਨੇ ਇਹ ਵੀ ਸਪੱਸਟ ਕੀਤਾ ਕਿ ਸਾਡੇ ਦੇਸ਼ ਵਿੱਚ ਪ੍ਰਦੂਸ਼ਣ ਜਿਆਦਾ ਹੋਣ ਕਰਕੇ ਕਾਫੀ ਲੋਕ ਐਲਰਜੀ ਦੇ ਮਰੀਜ ਵੇਖਣ ਨੂੰ ਮਿਲਦੇ ਹਨ। ਉਨ੍ਹਾਂ ਚਾਹੀਦਾ ਹੈ ਕਿ ਆਪਣੇ ਇਮਿਊਨਿਟੀ ਵਧਾਉਣ ਲਈ ਫਲ ਫਰੂਟ ਦੀ ਵਰਤੋ ਜਿਆਦਾ ਕਰਨ ਅਤੇ ਖਾਲੀ ਪੇਟ ਜਿਆਦਾ ਸਮਾਂ ਨਾ ਰਹਿਣ। ਸਵੇਰੇ ਨਾਸ਼ਤਾ ਸਮਾਂ ਸਿਰ ਕਰਨ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ 2 ਘੰਟੇ ਖਾਣਾ ਖਾ ਲਿਆ ਜਾਵੇ। ਫਿਰ ਹੀ ਉਹ ਤੰਦਰੁਸਤ ਰਹਿ ਸਕਦੇ ਹਨ।
ਇਥੇ ਵਰਣਯੋਗ ਹੈ ਕਿ ਡਾ. ਮਨਦੀਪ ਸਿੰਘ ਅੰਮ੍ਰਿਤਸਰ,ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਦੇ ਬਹੁਤ ਸਾਰੇ ਮਰੀਜ ਇਨ੍ਹਾਂ ਕੋਲ ਤੰਦਰੁਸਤ ਹੋਣ ਲਈ ਜਾਂਦੇ ਹਨ, ਪਰ ਅੰਮ੍ਰਿਤਸਰ ਵਿੱਚ ਇੱਕੋ ਹੀ ਇੱਕ ਡਾਕਟਰ ਮਨਦੀਪ ਸਿੰਘ ਜੋ ਕਿ ਛਾਤੀ ਰੋਗਾਂ ਦੇ ਸੁਪਰ ਸਪੈਸ਼ਲਿਸਟ ਹਨ।