ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਦੇ ਵਧੀਕ ਨਿਗਰਾਨ ਇੰਜੀ./ਸੰਚਾਲਣ ਮੰਡਲ ਗੁਰਦਾਸਪੁਰ ਇੰਜੀ. ਕੁਲਦੀਪ ਸਿੰਘ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪਾਵਰਕਾਮ ਗੁਰਦਾਸਪੁਰ ਨਾਲ ਸਬੰਧਤ 132 ਕੇ. ਵੀ. ਸਬ-ਸਟੇਸ਼ਨ ਹਰਦੋਛੰਨੀ ਰੋਡ ਫ ਗੁਰਦਾਸਪੁਰ ਤੋਂ ਚੱਲਦੇ 66 ਕੇ. ਵੀ. ਪੁੱਡਾ ਕਾਲੋਨੀ ਬਟਾਲਾ ਰੋਡ, 66 ਕੇ. ਵੀ. ਨਿਊ ਗੁਰਦਾਸਪੁਰ ਸਕੀਮ ਨੰ-7, 66 ਕੇ. ਵੀ. ਸ/ਸ ਜੌੜਾ ਛੱਤਰਾ, 66 ਕੇ. ਵੀ. ਸ/ਸ ਬੁੱਚੇ ਨੰਗਲ, 66 ਕੇ. ਵੀ. ਸ/ਸ ਹਰਦੋਛੰਨੀ, 66 ਕੇ. ਵੀ. ਸ/ਸ ਬਾਹਮਣੀ, 66 ਕੇ. ਵੀ. ਸ/ਸ ਗਾਹਲੜੀ ਅਤੇ ਅਤੇ ਇਨ੍ਹਾਂ ਸ/ਸ ਤੋਂ ਚੱਲਦੇ 11 ਕੇ. ਵੀ. ਪੁੱਡਾ 1 ਅਤੇ 2, ਗੀਤਾ ਭਵਨ ਰੋਡ, ਬਟਾਲਾ ਰੋਡ, 11 ਕੇ. ਵੀ. ਐੱਸ. ਡੀ. ਕਾਲਜ ਫੀਡਰ, 11 ਕੇ. ਵੀ. ਬਾਬਾ ਟਹਿਲ ਸਿੰਘ ਫੀਡਰ, 11 ਕੇ. ਵੀ. ਗੋਲ ਮੰਦਰ ਫੀਡਰ, 11 ਕੇ. ਵੀ. ਆਈ. ਟੀ. ਆਈ. ਫੀਡਰ ਆਦਿ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ 16 ਅਪ੍ਰੈਲ ਨੂੰ ਸਵੇਰੇ 10 ਤੋਂ 1 ਵਜੇ ਤੱਕ ਬੰਦ ਰਹੇਗੀ।
ਇਨ੍ਹਾਂ ਫੀਡਰਾਂ ਅਧੀਨ ਆਉਂਦਾ ਏਰੀਆ ਸੁਖਜਿੰਦਰਾ ਕਾਲਜ, ਕਾਹਨੂੰਵਾਨ ਰੋਡ, ਜੀ. ਟੀ. ਰੋਡ ਬਟਾਲਾ ਸਾਈਡ, ਸ੍ਰੀ ਰਾਮ ਸ਼ਰਨਮ ਕਾਲੋਨੀ, ਐੱਸ. ਡੀ. ਕਾਲਜ ਤੋਂ ਲੈ ਕੇ ਮੇਹਰ ਚੰਦ ਰੋਡ, ਤਿੱਬੜੀ ਰੋਡ, ਪੁਲਿਸ ਕੰਟਰੋਲ ਰੂਮ, ਓਂਕਾਰ ਨਗਰ, ਹਨੂੰਮਾਨ ਚੌਕ, ਗੀਤਾ ਭਵਨ ਰੋਡ ਸੰਗਲਪੁਰਾ ਰੋਡ, ਜੀ. ਟੀ. ਰੋਡ ਬਟਾਲਾ ਸਾਈਡ, ਆਦਰਸ਼ ਨਗਰ, ਟਹਿਲ ਸਿੰਘ ਰੋਡ, ਗੋਲ ਮੰਦਰ ਸਾਈਡ, ਪੁਰਾਣਾ ਦਾਣਾ ਮੰਡੀ ਦਾ ਕੁਝ ਏਰੀਆ, ਇੰਪੂਰਵਮੈਂਟ ਟਰੱਸਟ ਸਕੀਮ ਨੰ-7 ਦਾ ਏਰੀਆ, ਨਾਗ ਮੰਦਰ ਸਾਈਡ, ਰੰਧਾਵਾ ਕਲੋਨੀ, ਇੰਡਸਟਰੀਅਲ ਏਰੀਆ ਆਦਿ ਏਰੀਏ ਦੀ ਬਿਜਲੀ ਪ੍ਰਭਾਵਿਤ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੈਪਾਲ ਸਿੰਘ ਬਾਜਵਾ ਅਤੇ ਸ਼ਹਿਰੀ ਉਪ ਮੰਡਲ ਅਫਸਰ ਭੁਪਿੰਦਰ ਸਿੰਘ ਕਲੇਰ ਵੀ ਮੌਜੂਦ ਸਨ।