ਹੌਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੁਲੜਬਾਜਾਂ ਨੂੰ ਨੱਥ ਪਾਉਣੀ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ- ਗੁਰਬਖਸ਼ ਸਿੰਘ ਗਾਜ਼ੀ ਕੋਟ

ਦੋਆਬਾ

ਅਨੰਦਪੁਰ ਸਾਹਿਬ, ਗੁਰਦਾਸਪੁਰ. 19 ਮਾਰਚ (ਸਰਬਜੀਤ ਸਿੰਘ)–ਬੀਤੇ ਸਾਲ ਹੌਲੇ ਮਹੱਲੇ ਦੇ ਪਵਿੱਤਰ ਇਤਿਹਾਸਕ ਦਿਹਾੜੇ ਮੌਕੇ ਹੁਲੜਬਾਜਾਂ ਵੱਲੋਂ ਸ਼ਹੀਦ ਕੀਤੇ ਗਏ ਭਾਈ ਪ੍ਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਦੇ ਪਿਤਾ ਗੁਰਬਖਸ਼ ਸਿੰਘ ਗਾਜ਼ੀ ਕੋਟ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੂਬਾ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ ਤੇ ਹੋਰ ਪੰਥਕ ਆਗੂਆਂ ਵੱਲੋਂ ਡੀ ਸੀ ਰੋਪੜ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਹੌਲੇ ਮਹੱਲੇ ਤੇ ਅਨੰਦਪੁਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾ ਭਾਵਨਾਵਾਂ ਨਾਲ ਨਮਸਤਕ ਹੋਣ ਆਈ ਗੁਰੂ ਰੂਪੀ ਸਾਧ ਸੰਗਤ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਸਰਕਾਰ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦੇਵੇ ,ਤਾਂ ਕਿ ਬੀਤੇ ਸਾਲ ਹੁਲੜਬਾਜਾਂ ਵੱਲੋਂ ਸ਼ਹੀਦ ਕੀਤੇ ਗਏ ਭਾਈ ਪ੍ਰਦੀਪ ਗਾਜ਼ੀ ਕੋਟ ਗੁਰਦਾਸਪੁਰ ਵਰਗੀ ਮੰਦਭਾਗੀ ਘਟਨਾ ਕਿਸੇ ਹੋਰ ਨਾਲ ਨਾਂ ਬੀਤ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹੌਲੇ ਮਹੱਲੇ ਮੌਕੇ ਬੀਤੇ ਸਾਲ ਸ਼ਹਾਦਤ ਦਾ ਜਾਮ ਪੀਣ ਵਾਲੇ ਸਹੀਦ ਭਾਈ ਪ੍ਰਦੀਪ ਸਿੰਘ ਗਾਜੀਕੋਟ ਦੇ ਪਿਤਾ ਭਾਈ ਗੁਰਬਖਸ਼ ਸਿੰਘ ਗਾਜ਼ੀ ਕੋਟ ਗੁਰਦਾਸਪੁਰ ਨਾਲ ਟੈਲੀਫੋਨ ਤੇ ਡੀਸੀ ਰੋਪੜ ਨੂੰ ਮੰਗ ਪੱਤਰ ਦੇਣ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਗੁਰਬਖਸ਼ ਸਿੰਘ ਗਾਜ਼ੀ ਕੋਟ ਦੇ ਦੱਸਣ ਮੁਤਾਬਿਕ ਸਪੱਸ਼ਟ ਕੀਤਾ ਕਿ ਡੀ ਸੀ ਰੋਪੜ ਸਾਹਿਬ ਜੀ ਨੇ ਉਨ੍ਹਾਂ ਵੱਲੋਂ ਸੌਪੇ ਮੰਗ ਪੱਤਰ ਨੂੰ ਪ੍ਰਾਪਤ ਕਰਨ ਤੋਂ ਉਪਰੰਤ ਇਸ ਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ, ਇਸ ਵਕਤ ਸ਼ਹੀਦ ਭਾਈ ਪ੍ਰਦੀਪ ਸਿੰਘ ਦੇ ਸਤਿਕਾਰਯੋਗ ਪਿਤਾ ਗੁਰਬਖਸ਼ ਸਿੰਘ ਗਾਜ਼ੀ ਕੋਟ ਗੁਰਦਾਸਪੁਰ ਨਾਲ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਬਲਬੀਰ ਮੁੱਛਲ ਸਮੇਂਤ ਕਈ ਦਰਜਨ ਪੰਥਕ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *