ਹਸਪਤਾਲ ਵਿੱਚ ਸਾਜੋ ਸਾਮਾਨ ਲਿਆਉਣ ਦੀ ਜਿੰਮੇਵਾਰੀ ਸਰਕਾਰ ਦੀ ਹੈ
ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆਗੂ ਡਾ. ਭਗਵੰਤ ਸਿੰਘ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਕੰਮ ਹੁੰਦਾ ਹੈ ਕਿ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨੂੰ ਨਵੀਨੀਕਰਨ ਕਰਨਾ, ਜੋ ਸਰਕਾਰ ਵੱਲੋਂ ਮੁਹੱਲੇ ਕਲੀਨਿਕ ਖੋਲੇ ਜਾ ਰਹੇ ਹਨ, ਉਸਦੀ ਤਰਜ਼ ’ਤੇ ਉਨਾਂ ਕਿਹਾ ਕਿ ਇਹ ਇੱਕ ਚੰਗਾ ਕਦਮ ਹੈ, ਲੇਕਿਨ ਉਸ ਤੋਂ ਪਹਿਲਾ ਜੋ ਡਿਸਪੈਂਸਰੀਆ, ਮੁੱਢਲਾ ਸਿਹਤ ਕੇਂਦਰ ਅਤੇ ਹਸਪਤਾਲ ਪੰਜਾਬ ਵਿੱਚ ਮੌਜੂਦ ਹਨ, ਉਨਾਂ ਵਿੱਚ ਨਾ ਤਾਂ ਦਵਾਈਆਂ ਅਤੇ ਨਾ ਹੀ ਸਟਾਫ ਹੈ। ਜੇਕਰ ਇੰਨਾਂ ਨੂੰ ਸੁਧਾਰ ਕਰ ਲਿਆ ਜਾਵੇ ਤਾਂ ਲੋਕਾਂ ਨੂੰ ਮੈਡੀਕਲ ਸੇਵਾਵਾਂ ਮਿਲ ਜਾਂਦੀਆਂ ਹਨ।
ਡਾ. ਭਗਵੰਤ ਸਿੰਘ ਨੇ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾ ਮਾਜਰਾ ਤੇ ਵਿਅੰਗ ਕਸਦੇ ਹੋਏ ਕਿਹਾ ਕਿ ਜੇਕਰ ਹਸਪਤਾਲ ਵਿੱਚ ਬੈਡ ਨਹੀਂ ਹਨ ਤਾਂ ਉਹ ਪੰਜਾਬ ਸਰਕਾਰ ਨੇ ਲੈ ਕੇ ਆਉਣਾ ਹੁੰਦਾ ਹੈ।ਇਸ ਵਿੱਚ ਵਾਈਸ ਚਾਂਸਲਰ ਜਾਂ ਡਾਕਟਰ ਦਾ ਕੋਈ ਰੋਲ ਨਹੀ ਹੁੰਦਾ ਹੈ। ਉਨਾਂ ਨੇ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਜੋ ਵਤੀਰਾ ਕੀਤਾ ਹੈ, ਉਹ ਬੇਹਦ ਹੀ ਨਿੰਦਨਯੋਗ ਹੈ। ਕਿਉਕਿ ਡਾਕਟਰ ਬਣਨ ਲਈ 6 ਸਾਲ ਅਤੇ ਮੈਡੀਕਲ ਪ੍ਰੋਫੈਸਰ ਬਣਨ ਲਈ 16 ਸਾਲ ਦਾ ਸਮਾਂ ਲੱਗਦਾ ਹੈ। 22 ਸਾਲ ਬਾਅਦ ਪ੍ਰੋਫੈਸਰ ਯੂਨੀਵਰਸਿਟੀ ਨੂੰ ਮਿਲਦਾ ਹੈ। ਇਹ ਲੋਕ ਜੋ ਡਾਕਟਰਾਂ ’ਤੇ ਬਿਨਾਂ ਵਜਾ ਦਬਾਅ ਪਾਉਦੇ ਹਨ। ਇਹ ਡਾਕਟਰ ਦੀ ਮੁੱਢਲੀ ਵਿੱਦਿਆ ਤੋਂ ਅਣਜਾਨ ਹਨ। ਜਿਸ ਕਰਕੇ ਇਹ ਆਪਣੇ ਲੂਪ ਹੋਲ ਲਕਾਉਣ ਲਈ ਹਸਪਤਾਲ ਵਿੱਚ ਆ ਕੇ ਡਾਕਟਰਾਂ ਨੂੰ ਧਮਕਾਉਦੇ ਹਨ ਕਿ ਬੈਡ ਖਰਾਬ ਹਨ, ਬਾਥਰੂਮ ਗੰਦੇ ਹਨ। ਇਹ ਕਰਤੱਵ ਡਾਕਟਰ ਦਾ ਨਹੀਂ ਹੁੰਦਾ ਹੈ। ਇਹ ਸਰਕਾਰਾਂ ਦਾ ਕੰਮ ਹੁੰਦਾ ਹੈ। ਜਦੋਂ ਡਾਕਟਰ ਕੋਲ ਕੋਈ ਵਸਤੂ ਖ੍ਰੀਦਣ ਦਾ ਅਧਿਕਾਰ ਨਹੀਂ ਤਾਂ ਉਸ ਉਤੇ ਅਪਮਾਨਜਨਕ ਸ਼ਬਦ ਕਿਉ? ਇਸ ਲਈ ਜੌੜਾ ਮਾਜਰਾ ਨੂੰ ਚਾਹੀਦਾ ਹੈ ਕਿ ਉਹ ਪੂਰੇ ਪੰਜਾਬ ਵਿੱਚ ਡਾਕਟਰ ਐਸੋਸੀਏਸ਼ਨ ਨਾਲ ਮਿਲ ਕੇ ਰਾਬਤਾ ਕਾਇਮ ਕਰਨ ਅਤੇ ਆਪਣੇ ਨਾਲ ਕੀਤੀ ਗਈ ਧੱਕੇਸ਼ਾਹੀ ਵਾਲੇ ਸ਼ਬਦ ਵਾਪਸ ਲੈਣ ਨਹੀਂ ਤਾਂ ਪੂਰਾ ਪੰਜਾਬ ਡਾਕਟਰ ਰਾਜ ਬਹਾਦਰ ਦੇ ਨਾਲ ਖੜਾ ਹੋ ਜਾਵੇਗਾ ਅਤੇ ਅਸਤੀਫਿਆ ਦਾ ਦੌਰ ਨਿਰੰਤਰ ਜਾਰੀ ਹੋ ਜਾਵੇਗਾ।
ਉਧਰ ਪੱਤਾ ਲੱਗਾ ਹੈ ਕਿ 75 ਸਾਲ ਦੇ ਬਾਅਦ ਪੰਜਾਬ ਨੂੰ ਇੱਕ ਵਧੀਆ ਮੁੱਖ ਮੰਤਰੀ ਭਗਵੰਤ ਮਾਨ ਮਿਲੇ ਹਨ। ਉਹ ਮਹਿਸੂਸ ਕਰਦੇ ਹਨ ਕਿ ਜੋ ਕੁੱਝ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਹੈ, ਉਹ ਨਾਕਾਬਿਲੇ ਬਰਦਾਸ਼ਤ ਹੈ। ਪਰ ਉਹ ਅਜਿਹੇ ਮਾਮਲੇ ਨੂੰ ਸੰਜੀਦਗੀ ਨਾਲ ਦੇਖ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਡਾਕਟਰ ਰਾਜ ਬਹਾਦਰ ਵਾਈਸ ਚਾਂਸਲਰ ਨੂੰ ਜਲਦੀ ਹੀ ਸੁਨਾਹ ਭੇਜ ਕੇ ਆਪਸੀ ਹੋਈ ਤਕਰਾਰਬਾਜੀ ਆਪਣੇ ਪੱਧਰ ’ਤੇ ਦੂਰ ਕਰਨਗੇ ਤਾਂ ਜੋ ਦੂਸਰੀਆਂ ਸਿਆਸੀ ਪਾਰਟੀਆਂ ਇਸਦਾ ਲਾਹ ਨਾ ਲੈ ਸਕਣ ਅਤੇ ਡਾਕਟਰਾਂ ’ਤੇ ਤੰਜ ਨਾ ਕੱਸਣ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੁਚੱਜੇ ਢੰਗ ਨਾਲ ਸਿਹਤ ਸਹੂਲਤਾ ਮਿਲ ਸਕਣ।
