ਕਲਾਨੋਰ ਦੇ ਸਰਹੱਦੀ ਪਿੰਡਾਂ  ਗੱਦੀਆ ਕਲਾਂ, ਕੁਮਾਲਪੁਰ ਜੱਟਾਂ ਅਤੇ ਕੁੱਕਰ ਵਿਖੇ ਮਰੀਜਾਂ ਦਾ ਚੈੱਕ ਅਪ ਕਰਕੇ ਮੁਫ਼ਤ ਦਵਾਈ ਵੰਡੀਆ

ਪੰਜਾਬ

ਗੁਰਦਾਸਪੁਰ, 22 ਜੁਲਾਈ (ਸਰਬਜੀਤ)  ਜਨਾਬ ਮੁਹੰਮਦ ਇਸਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਕਲਾਨੋਰ ਅਤੇ ਬਹਿਰਾਮਪੁਰ  ਖੇਤਰ  ਦੇ ਸਰਹੱਦੀ ਪਿੰਡਾਂ ਅੰਦਰ ਮੈਡੀਕਲ ਵੈਨ ਚਲਾਈ  ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਸਾਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਲਾਨੋਰ ਅਤੇ ਬਹਿਰਾਮਪੁਰ ਦੇ ਖੇਤਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ  ਪਹੁੰਚ ਕੇ ਸਿਹਤ ਸਹਲੂਤ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਵੈਨ ਰਾਹੀਂ ਪਿੰਡਾਂ ਵਿਚ ਜਾ ਕੇ ਮਰੀਜਾਂ ਦਾ ਚੈੱਕਅੱਪ ਕੀਤਾ ਜਾਵੇਗਾ ਅਤੇ  ਮੁਫਤ ਦਵਾਈਆਂ ਵੰਡੀਆਂ ਜਾਣਗੀਆ ।

ਉਨਾਂ ਦੱਸਿਆ ਕਿ ਕੱਲ੍ਹ 22  ਜੁਲਾਈ 2022 ਨੂੰ ਪਿੰਡ ਸਹੂਰ ਕਲਾਂ (ਕਲਾਨੋਰ  ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਚੌੜਾ ਕਲਾਂ (ਕਲਾਨੋਰ ) ਦੁਪਹਿਰ 12.30 ਵਜੇ ਤੋਂ 2.30 ਵਜੇ, ਅਤੇ ਪਿੰਡ ਦੋਸਤਪੁਰ (ਕਲਾਨੋਰ  ) ਵਿਖੇ ਦੁਪਹਿਰ 3 ਤੋਂ 5 ਵਜੇ ਤਕ, 23 ਜੁਲਾਈ 2022  ਨੂੰ  ਪਿੰਡ ਚੰਦੂ ਵਡਾਲਾ  (ਕਲਾਨੋਰ  ) ਵਿਖੇ ਸਵੇਰੇ 10 ਵਜੇ  ਤੋਂ 12 ਵਜੇ ਤਕ, ਪਿੰਡ , ਵਰੀਲਾ ਕਲਾਂ (ਕਲਾਨੋਰ  ) ਦੁਪਹਿਰ 12.30 ਵਜੇ ਤੋਂ 2.30 ਵਜੇ,ਪਿੰਡ ਬਾਲੀਮ (ਕਲਾਨੋਰ  ) ਵਿਖੇ ਦੁਪਹਿਰ 3 ਤੋਂ 5 ਵਜੇ ਤਕ, 25 ਜੁਲਾਈ  2022 ਨੂੰ ਪਿੰਡ ਛੋਨ (ਕਲਾਨੋਰ ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਪਿੰਡ ਛਾਲੇ ਚੱਕ (ਕਲਾਨੋਰ  ) ਦੁਪਹਿਰ 12.30 ਵਜੇ ਤੋਂ 2.30 ਵਜੇ,ਪਿੰਡ ਬੋਹੜ ਵਡਾਲਾ (ਕਲਾਨੋਰ  )3-00 ਵਜੇ ਤੋ 5-00 ਵਜੇ ਤੱਕ  26 ਜੁਲਾਈ  2022  ਨੂੰ ਪਿੰਡ ਚੰਡੀਗੜ੍ਹ (ਬਹਿਰਾਮਪੁਰ  )  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ, ਪਿੰਡ ਝਬਕਰਾ (ਬਹਿਰਾਮਪੁਰ ) ਵਿਖੇ 12-30 ਵਜੇ ਤੋ 2-30 ਵਜੇ ਤੱਕ ਅਤੇ ਪਿੰਡ ਮਕੌੜਾ (ਬਹਿਰਾਮਪੁਰ  ) 3 ਤੋਂ 5 ਵਜੇ ਤਕ, ਅਤੇ ਮਿਤੀ 27 ਜੁਲਾਈ ਨੂੰ ਪਿੰਡ ਮਰਾੜਾ  (ਬਹਿਰਾਮਪੁਰ ) ਸੇਵਰੇ 10-00 ਵਜੇ ਤੋ ਲੈ ਕੇ 12-00 ਵਜੇ ਤੱਕ , ਪਿੰਡ ਜੱਗੋ ਚੱਕ ਟਾਂਡਾ  (ਬਹਿਰਾਮਪੁਰ  )  ਵਿਖੇ 12-30 ਵਜੇ ਤੋ ਲੈ ਕੇ 2-30 ਵਜੇ ਤੱਕ ਅਤੇ ਪਿੰਡ ਨਵਾਂ ਟਾਂਡਾ (ਬਹਿਰਾਮਪੁਰ ) ਵਿਖੇ 3-00 ਵਜੇ ਤੋ ਲੈ ਕੇ 5 -00 ਵਜੇ ਤੱਕ  ਮੈਡੀਕਲ ਵੈਨ ਪਹੁੰਚੇਗੀ ਅਤੇ ਮਰੀਜਾਂ ਚੈਕਅਪ ਕਰਕੇ ਮੁਫਤ ਦੁਆਈਆਂ ਵੰਡੀਆ ਜਾਣਗੀਆ ।

Leave a Reply

Your email address will not be published. Required fields are marked *