ਗਰਭਵਤੀ ਔਰਤਾਂ ਨੂੰ ਸੰਤੁਲਿਤ ਖੁਰਾਕ ਖਾਣੀ ਚਾਹੀਦੀ ਹੈ

ਪੰਜਾਬ

ਗੁਰਦਾਸਪੁਰ, 20 ਜੁਲਾਈ (ਸਰਬਜੀਤ)- ਸਿਵਲ ਸਰਜਨ ਡਾ  ਵਿਜੈ ਕੁਮਾਰ ਜੀ ਦੀ ਅਗਵਾਈ ਹੇਠ ਸੀ.ਡੀ.ਆਰ.  ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੀਤੀ ਗਈ । ਜਿਲ੍ਹਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ ਨੇ ਕਿਹਾ ਕਿ 0-5 ਸਾਲ ਦੇ ਬੱਚਿਆ ਦੀਆ ਹੋਣ ਵਾਲੀਆਂ ਮੌਤਾ ਦੀ ਦਰ ਨੂੰ ਘਟ ਕਰਨ ਲਈ ਸਮੇ ਸਮੇ ਸਿਰ ਸਿਹਤ ਸੰਸਥਾਵਾ ਵਿੱਚ ਚੈਕ ਐਪ ਕਰਵਾਇਆ ਜਾਵੇ ਅਤੇ ਕੋਈ ਵੀ ਡਿਲੀਵਰੀ ਘਰ ਵਿੱਚ ਨਾ ਕੀਤੀ ਜਾਵੇ ਅਤੇ ਸਰਕਾਰੀ ਸਿਹਤ ਸੰਸਥਾਵਾ ਤੇ ਹੀ ਕਰਵਾਈਆ ਜਾਵੇ ਅਤੇ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਹੀ ਪਲਾਇਆ ਜਾਵੇ। ਉਹਨਾ ਏ.ਐਨ.ਐਮ ਅਤੇ ਆਸ਼ਾ ਵਰਕਰਾ ਨੂੰ ਹਦਾਇਤ ਕੀਤੀ ਕਿ ਬੱਚੇ ਦੇ ਜਨਮ ਤੋ ਬਾਅਦ ਉਸ ਦੇ ਘਰ ਦੋਰਾ ਕੀਤਾ ਜਾਵੇ ਅਤੇ ਜੱਚਾ ਬੱਚਾ ਦੀ ਸਿਹਤ ਦੀ ਜਾਚ ਕੀਤੀ ਜਾਵੇ।  ਬੱਚਿਆ ਦੇ ਮਾਹਰ ਡਾਕਟਰ ਡਾ. ਭਾਸਕਰ  ਨੇ ਦਸਿਆ ਕਿ ਗਰਭਵਤੀ ਔਰਤਾ ਨੂੰ ਸੰਤੁਲਿਤ ਖੁਰਾਕ ਖਾਣੀ ਚਾਹੀਦੀ ਹੈ। ਤਾਂ ਜੋ ਬੱਚਾ ਅਤੇ ਮਾਂ ਸਿਹਤਮੰਦ ਰਹਿਣ।

ਜਿਲ੍ਹਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ  ਨੇ ਕਿਹਾ ਕਿ 0-5 ਸਾਲ ਦੇ ਬੱਚਿਆ ਦੀਆ ਹੋਣ ਵਾਲੀਆਂ ਮੌਤਾ ਦੀ ਦਰ ਨੂੰ ਘਟ ਕਰਨ ਲਈ ਸਮੇ ਸਮੇ ਸਿਰ ਸਿਹਤ ਸੰਸਥਾਵਾ ਵਿੱਚ ਚੈਕ ਐਪ ਕਰਵਾਇਆ ਜਾਵੇ ਅਤੇ ਕੋਈ ਵੀ ਡਿਲਵਰੀ ਘਰ ਵਿੱਚ ਨਾ ਕੀਤੀ ਜਾਵੇ ਅਤੇ ਸਰਕਾਰੀ ਸਿਹਤ ਸੰਸਥਾਵਾ ਤੇ ਹੀ ਕਰਵਾਈਆ ਜਾਵੇ ਅਤੇ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ।  ਬੱਚਿਆ ਦੇ ਮਾਹਰ ਡਾਕਟਰ ਡਾ. ਭਾਸਕਰ ਅਤੇ ਔਰਤੀ ਦੀ ਮਾਹਿਰ ਡਾ ਜੋਤੀ ਮਹਾਜਨ   ਨੇ ਦਸਿਆ ਕਿ ਗਰਭਵਤੀ ਔਰਤਾ ਨੂੰ ਸੰਤੁਲਿਤ ਖੁਰਾਕ ਖਾਣੀ ਚਾਹੀਦਾ ਹੈ ਤਾਂ ਜੋ ਬੱਚਾ ਅਤੇ ਮਾਂ ਸਿਹਤਮੰਦ ਰਹਿਣ। ਬੱਚੇ ਨੂੰ ਜਨਮ ਦੇ ਤਰੰਤ ਬਾਅਦ ਹੀ ਮਾ ਦਾ ਦੁਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕਿਉਕਿ ਮਾ ਦੇ ਪਹਿਲੇ ਦੁੱਧ ਨਾਲ ਬੱਚੇ ਵਿੱਚ ਬਿਮਾਰੀਆ ਨਾਲ ਲੜਣ ਦੀ ਸਮਰਥਾ ਵੱਧਦੀ ਹੈ। ਇਸ ਮੌਕੇ ਮੈਡੀਕਲ ਅਫਸਰ ਡਾ ਆਕਾਲਪ੍ਰੀਤ ਸਿੰਘ ਭੂਲਰ ,ਡਾ ਨਵਕੀਰਤ ਕੌਰ , ਡਾ ਰਿਪਨਦੀਪ ਸਿੰਘ ਧਿਆਨਪੁਰ  ਅਤੇ ਬਲਾਕ ਐਲ.ਐਚ.ਵੀ ਅਤੇ ਏ.ਐਨ.ਐਮ  ਅਤੇ ਬੀ.ਈ.ਈ ਹਰਦੀਪ ਸਿੰਘ  ਹਾਜਰ ਸਨ।  

Leave a Reply

Your email address will not be published. Required fields are marked *