ਦੇਸ਼ ਦੇ ਫੌਜੀਆ ਦਾ ਅਪਮਾਨ, ਨਹੀਂ ਸਹੇਗਾ ਹਿੰਦੋਸਤਾਨ

ਗੁਰਦਾਸਪੁਰ

ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)– ਮੋਦੀ ਸਰਕਾਰ ਦੀ ਠੇਕੇ ਤੇ ਫੌਜੀ ਰੱਖਣ ਦੀ ਬੇਹੱਦ ਘਟੀਆ ਸਕੀਮ ਅਗਨੀਵੀਰ ਤਹਿਤ, ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਮਾਪਿਆਂ ਦਾ ਇਕਲੌਤਾ 20 ਸਾਲਾ ਨੌਜਵਾਨ ਪੁੱਤਰ ਅਮ੍ਰਿਤਪਾਲ ਸਿੰਘ ਨੇ ਮਹੀਨਾ ਕੁ ਪਹਿਲਾਂ ਹੀ ਭਰਤੀ ਹੋ ਕੇ ਜੰਮੂ-ਕਸ਼ਮੀਰ ‘ਚ ਡਿਊਟੀ ਸੰਭਾਲੀ ਸੀ।ਪਰ ਬੀਤੇ ਕੱਲ੍ਹ ਅਮ੍ਰਿਤਪਾਲ ਦੁਸ਼ਮਣਾਂ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ।ਜੋ ਬਹੁਤ-ਬਹੁਤ ਦੁਖਦਾਈ ਹੈ।ਪਰ ਸਸਕਾਰ ਸਮੇਂ ਜੋ ਸ਼ਰਮਨਾਕ ਘਟਨਾਕ੍ਰਮ ਹੋਇਆ ਹੈ,ਉਸਨੇ ਸਾਰਿਆਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਅੱਜ ਪਿੰਡ ‘ਚ ਅਮ੍ਰਿਤਪਾਲ ਦੀ ਮ੍ਰਿਤਕ ਦੇਹ ਆਈ।ਜਿਸ ਨੂੰ ਸਿਰਫ਼ 2 ਫੌਜੀ ਵੀਰ ਪ੍ਰਾਈਵੇਟ ਐਬੂਲੈਂਸ ਲੈ ਕੇ ਛੱਡ ਗਏ।ਪਿੰਡ ਵਾਸੀਆਂ ਵੱਲੋਂ ਸ਼ਹੀਦ ਦੇ ਸਨਮਾਨ ਬਾਰੇ ਪੁੱਛਣ ਤੇ ਉਹ ਕਹਿੰਦੇ ਸਰਕਾਰ ਦੀ ਨਵੀਂ ਅਗਨੀਵੀਰ ਸਕੀਮ ‘ਚ ਭਰਤੀ ਫੌਜੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਅਤੇ ਨਾ ਸਲਾਮੀ ਦੇਣੀ ਹੈ।ਅਖੀਰ ਪਿੰਡ ਵਾਸੀਆਂ ਦੇ ਵਿਰੋਧ ਕਰਨ ਤੇ ਜਿਲਾ ਐਸ ਐਸ ਪੀ ਰਾਹੀਂ ਪੁਲਿਸ ਵੱਲੋ ਸਲਾਮੀ ਦਵਾਈ ਗਈ।ਸ਼ਹੀਦ ਤੇ ਦੁੱਖੀ ਮਾਪਿਆਂ ਦੀਆਂ ਭਾਵਨਾਵਾਂ ਨਾਲ ਕੀਤੇ ਸ਼ਰਮਨਾਕ ਘਟਨਾਕ੍ਰਮ ਲਈ ਲੱਖ-ਲੱਖ ਲਾਹਣਤ।

ਇਸ ਬਾਰੇ ਪੰਜਾਬ ਦੇ ਪ੍ਰਸਿੱਧ ਸੁਰਜੀਤ ਪਾਤਰ ਲੇਖਕ ਦੇ ਇਲਫਾਜ ਹਨ

ਲੱਗੀ ਜੇ ਤੇਰੇ ਕਾਲਜੇ ਹਾਲੇ ਸ਼ੂਰੀ ਨਹੀਂ ਇਹ ਤਾਂ ਸਮਝ ਕੇ ਸ਼ਹਿਰ ਦੀ ਹਾਲਤ ਅਜੇ ਬੁਰੀ ਨਹੀਂ। ਇਸ ਤੋਂ ਸਾਬਤ ਕੀਤਾ ਹੈ ਕਿ ਪੰਜਾਬ ਵਿੱਚ 21 ਸਾਲਾ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਦੇਸ਼ ਦੇ ਮੋਦੀ ਸਰਕਾਰ ਵੱਲੋਂ ਅਣਦੇਖਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਆਦਮਖੋਰ ਪ੍ਰਬੰਧ ਦੇ ਦਰਿੰਦਿਆ ਦੀ ਬਣਾਈ ਗਈ ਅਗਨੀਵੀਰ ਯੋਜਨਾ ਦੀ ਅਸਲੀਅਤ ਨੂੰ ਵੀ ਬਿਆਨ ਕਰ ਰਹੀ ਹੈ।

ਕੀ ਕਹਿੰਦੇ ਹਨ ਪੰਜਾਬ ਦੇ ਮੁੱਖ ਮੰਤਰੀ-

ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਚੇਤਨਾ ਤੌਰ ਤੇ ਪਹਿਲਾ ਵੀ ਇਸ ਅਗਨੀਵੀਰ ਯੋਜਨਾ ਦਾ ਵਿਰੋਧ ਕਰਦੇ ਆ ਰਹੇ ਹਾਂ ਤੇ ਹੁਣ ਵੀ ਵਿਰੋਧ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਆਰਥਿਕ ਰਾਸ਼ੀ ਵਜੋਂ ਅੱਜ 1ਕਰੋੜ ਰੂਪਏ ਦੀ ਸਹਾਇਤਾ ਉਨ੍ਹਾਂ ਦੇ ਪਰਿਵਾਰ ਨੂੰ ਦੇਣ ਲਈ ਜਾ ਰਿਹਾ ਹੈ। ਇਹ ਮੈਂ ਕਿਸੇ ਤੇ ਅਹਿਸਾਨ ਨਹੀਂ ਕਰ ਰਿਹਾ। ਕਿਉੰਕਿ ਦੇਸ਼ ਲਈ ਜਿਸਨੇ ਕੁਰਬਾਨੀ ਦਿੱਤੀ ਹੈ, ਉਸਦੀ ਲਾਸਾਨੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਅੰਮ੍ਰਿਤਪਾਲ ਜੋ ਕਿ ਅਗਨੀ ਪਥ ਯੋਜਨਾ ਦੀ ਫੌਜ ਦੀ ਵਰਦੀ ਪਾ ਕੇ ਬਾਰਡਰ ਤੇ ਗੋਲੀ ਲੱਗਣ ਨਾਲ ਸ਼ਹੀਦ ਹੋਇਆ ਸੀ, ਪਰ ਅਫਸੋਸ ਦੀ ਗੱਲ ਹੈ ਕਿ ਫੌਜ ਦੇ ਨੌਜਵਾਨਾਂ ਵੱਲੋਂ ਇੱਕ ਪ੍ਰਾਈਵੇਟ ਐੰਬੁਲੈਂਸ ਕਰਕੇ ਉਸਦਾ ਸ਼ਰੀਰ ਉਸਦੇ ਜੱਦੀ ਪਿੰਡ ਪਹੁੰਚਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਸ ਯੋਜਨਾ ਅਧੀਨ ਅਸੀ ਇਸਦੇ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕਦੇ, ਕਿਉਂਕਿ ਇਹ ਫੌਜ ਦੀ ਯੋਜਨਾ ਵਿੱਚ ਨਹੀਂ ਆਉਂਦਾ। ਜੇਕਰ ਉਸਨੇ ਫੌਜ ਦੀ ਵਰਦੀ ਪਾ ਹੀ ਲਈ ਤਾਂ ਫਿਰ ਉਸਦੇ ਸੰਸਕਾਰ ਦੀ ਉਸਦੀ ਪੂਰੀ ਰੈਜੀਮੈਂਟ ਨੂੰ ਜਿਸ ਨਾਲ ਉਹ ਕੰਮ ਕਰ ਰਿਹਾ ਸੀ, ਪੂਰੇ ਸਨਮਾਨ ਨਾਲ ਉਸਦਾ ਸੰਸਕਾਰ ਕਰਨਾ ਬਣਦਾ ਸੀ, ਪਰ ਜੋ ਕਿ ਨਹੀਂ ਕੀਤਾ ਗਿਆ।ਇਸ ਸਬੰਧੀ ਮੈਂ ਦੇਸ਼ ਦੇ ਰੱਖਿਆ ਮੰਤਰੀ ਕੋਲ ਇਹ ਮਾਮਲਾ ਉਠਾਵਾਂਗਾ। ਅਸੀ ਪਹਿਲਾਂ ਵੀ ਇਸ ਯੋਜਨਾ ਦਾ ਵਿਰੋਧ ਕਰਦੇ ਰਹੇ ਹਾਂ ਤੇ ਹੁਣ ਵੀ ਡਟ ਕੇ ਵਿਰੋਧ ਕਰਾਂਗੇ। ਪੰਜਾਬ ਸਰਕਾਰ ਵੱਲੋਂ ਡਿਊਟੀ ਦੌਰਾਨ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ ਕ੍ਰਮਵਾਰ ਬਣਦਾ ਦਾ ਵੀ ਮੁਆਵਜਾ ਦੇਣ ਦਾ ਅਸੀ ਪ੍ਰਣ ਕੀਤਾ ਹੈ ਅਤੇ ਇਹ ਆਰਥਿਕ ਲਾਭ ਭਵਿੱਖ ਵਿੱਚ ਜੇਕਰ ਕਿਸੇ ਫੌਜ ਦੇ ਜਵਾਨ ਦਾ ਡਿਊਟੀ ਦੌਰਾਨ ਸ਼ਹੀਦ ਹੋ ਜਾਂਦਾ ਹੈ, ਤਾਂ ਉਸ ਨੂੰ ਬਣਦਾ ਮੁਆਵਜਾ ਪੰਜਾਬ ਸਰਕਾਰ ਆਪਣੇ ਤੌਰ ਤੇ ਅਦਾ ਕਰੇਗੀ।

Leave a Reply

Your email address will not be published. Required fields are marked *