-ਸੀ ਆਈ ਏ ਸਟਾਫ ਅਤੇ ਧਾਰੀਵਾਲ ਪੁਲਿਸ ਨੂੰ ਸਾਂਝੇ ਅਪਰੇਸ਼ਨ ਵਿੱਚ ਮਿਲੀ ਵੱਡੀ ਕਾਮਯਾਬੀ, ਹੈਰੋਇਨ ਅਤੇ ਇਕ ਦੇਸੀ ਪਿਸਤੌਲ ਸਮੇਤ 2 ਨੌਜਵਾਨ ਕਾਬੂ

ਪੰਜਾਬ

ਗੁਰਦਾਸਪੁਰ, 5 ਜੂਨ (ਸਰਬਜੀਤ ਸਿੰਘ)–ਸੀ ਆਈ ਏ ਸਟਾਫ ਅਤੇ ਧਾਰੀਵਾਲ ਪੁਲਿਸ ਨੂੰ ਸਾਂਝੇ ਅਪਰੇਸ਼ਨ ਵਿੱਚ ਦੋ ਨੌਜਵਾਨਾਂ ਨੂੰ 150 ਗ੍ਰਾਮ ਹੈਰੋਇਨ ਅਤੇ ਇਕ ਦੇਸੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਇਨ੍ਹਾਂ ਪਾਸੋਂ 30 ਹਜ਼ਾਰ ਰੁਪਏ ਤੋਂ ਵੱਧ ਦੀ ਡਰਗ ਮਨੀ ਵੀ ਬਰਾਮਦ ਹੋਈ ਹੈ।

ਜਾਣਕਾਰੀ ਦਿੰਦਿਆਂ ਸੀ ਆਈ ਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੋਸ਼ਲ ਨੇ ਦੱਸਿਆ ਕਿ ਸਟਾਫ਼ ਦੇ ਏ ਐੱਸ ਆਈ ਕਸ਼ਮੀਰ ਸਿੰਘ ਨੇ ਮੁਖਬਰ ਦੀ ਸੂਚਨਾ ਤੇ  ਪਿੰਡ ਸਿੱਧਵਾਂ ਤੋ ਜਸਵਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਬਲਕਾਰ ਸਿੰਘ ਵਾਸੀ ਨਵਾਂ ਪਿੰਡ ਝਾਵਰ ਥਾਣਾ ਤਿੱਬੜ, ਗੁਰਦੀਪ ਸਿੰਘ ਉਰਫ ਨਿੱੱਕਾ ਬਾਜ ਵਾਸੀ ਸਿੱਧਵਾਂ ਨੂੰ ਅਪਾਚੇ ਮੋਟਰਸਾਈਕਲ ਪੀ ਬੀ 06 ਏ ਟੀ  4252 ਸਮੇਤ ਕਾਬੂ ਕਰਕੇ ਇਹਨਾਂ ਪਾਸੋ ਬਰਾਮਦ ਮੋਮੀ ਲਿਫਾਫੇ ਵਿੱੱਚ ਨਸ਼ਲਿਾ ਪਦਾਰਥ ਹੋਣ ਦਾ ਸ਼ੱੱਕ ਹੋਣ ਤੇ ਥਾਣਾ ਧਾਰੀਵਾਲ ਵਿਖੇ ਇਤਲਾਹ ਦਿੱੱਤੀ ।

ਜਿਸ ਤੇ ਤਫਤੀਸ਼ੀ ਅਫਸਰ ਏ ਐਸ ਆਈ ਬਲਬੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੋਕੇ ਪਰ ਪੁੱੱਜ ਕੇ ਬਰਾਮਦ  ਮੋਮੀ ਲਿਫਾਫੇ ਨੂੰ ਚੈਕ ਕੀਤਾ। ਜਿਸ ਵਿੱੱਚੋ 150 ਗ੍ਰਾਮ ਹੈਰੋਇਨ ਅਤੇ 30,200 ਰੁ: ਭਾਰਤੀ ਕਰੰਸੀ (ਡਰੱੱਗ ਮਨੀ)‌ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਬਾਜ ਦੀ ਤਲਾਸ਼ੀ ਕਰਨ ਤੇ ਪਹਿਣੀ ਹੋਈ ਪੈਂਟ ਦੀ ਖੱੱਬੀ ਡੱੱਬ ਵਿੱੱਚੋ ਇੱੱਕ ਪਿਸਟਲ ਬਿਨਾ ਪਾਰਕਾ ਸਮੇਤ ਮੈਗਜੀਨ ਅਤੇ ਤਿੰਨ ਰੋਦ ਜਿੰਦਾ ਮਾਰਕਾ 32 ਬੋਰ,ਪੈਂਟ ਦੀ ਸੱੱਜੀ ਜੇਬ ਵਿੱੱਚੋ 2 ਮੋਬਾਇਲ ਬ੍ਰਾਮਦ ਹੋਏ ਅਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਪ੍ਰਿੰਸ ਦੀ ਪੈਂਟ ਦੀ ਜੇਬ ਵਿੱੱਚੋ ਇੱੱਕ ਮੋਬਾਇਲ ਬਟਨਾ ਵਾਲਾ ਬਰਾਮਦ ਹੋਇਆ ਹੈ।

ਇੰਸਪੈਕਟਰ ਕਪਿਲ ਕੌਂਸਲ ਨੇ ਦੱਸਿਆ ਕਿ ਦੋਨੋਂ ਦੋਸ਼ੀਆਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ ਜਿਨ੍ਹਾਂ ਵਿੱਚ ਕਤਲ ,ਲੁੱਟ ਖੋਹ ਅਤੇ ਨਸ਼ੀਲੇ ਪਦਾਰਥਾਂ ਵਿਰੋਧੀ ਐਕਟ ਦੇ ਮਾਮਲੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੇ ਕੁੱਝ ਸਹਿਯੋਗੀ ਜੇਲ੍ਹ ਵਿੱਚ ਬੈਠੇ ਹਨ ਜਿਨ੍ਹਾ ਬਾਰੇ ਗਹਿਰਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।

Leave a Reply

Your email address will not be published. Required fields are marked *