ਮੋਰਚਾ ਅੱਜ ਜੀਰਾ ਪਹੁੰਚੇਗਾ
ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)–ਪੰਜਾਬ ਲਈ ਜ਼ਹਿਰ ਦਾ ਗੜ੍ਹ ਬਣੀ ਜ਼ੀਰਾ ਸ਼ਰਾਬ ਦੀ ਫੈਕਟਰੀ ਲਈ ਚਲ ਰਹੇ ਸ਼ਾਂਤਮਈ ਧਰਨੇ ਨੂੰ ਪੰਜਾਬ ਪੁਲਿਸ ਜਬਰ ਜ਼ੁਲਮ ਰਾਹੀਂ ਉਠਾਉਣ ਅਤੇ ਕਿਸਾਨਾਂ ਉਤੇ ਕੇਸ ਪਾ ਕੇ ਗਿਰਫਤਾਰ ਕਰਨ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ।
ਇਸ ਸੰਬੰਧੀ ਅੱਜ ਗੂਗਲ ਐਪ ਰਾਹੀਂ ਮੀਟਿੰਗ ਕਰਕੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ 20-25 ਨਾਮਜ਼ਦ ਆਗੂਆਂ ਸਮੇਤ 100 ਤੋਂ 140 ਅਣਪਛਾਤੇ ਵਿਅਕਤੀਆਂ ਉੱਤੇ ਕੇਸ ਦਰਜ ਕਰਕੇ 80 ਤੋਂ ਵੱਧ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ, ਘਰਾਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਦੇ ਬਾਵਜੂਦ ਪੀੜਤ ਲੋਕ ਧਰਨੇ ਵਿੱਚ ਡਟੇ ਹੋਏ ਹਨ।ਜਿਹਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਕਿਸਾਨ ਵੀ ਸ਼ਾਮਿਲ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਜਬਰ ਜ਼ੁਲਮ ਦਾ ਸਿਲਸਿਲਾ ਤੁਰੰਤ ਬੰਦ ਕਰਕੇ ਲੋਕਾਂ ਨੂੰ ਜਹਿਰੀਲੇ ਪਾਣੀ ਤੋਂ ਨਿਜਾਤ ਦਵਾਈ ਜਾਵੇ,ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਜਨਤਕ ਰੋਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕੱਲ ਸਾਂਝਾ ਮੋਰਚਾ ਜੀਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਿੱਚ ਸ਼ਾਮਿਲ ਸਾਰੇ ਕਿਸਾਨ ਆਗੂ ਪਹੁੰਚਣਗੇ।ਭੋਗ ਉਪਰੰਤ ਸਾਂਝੇ ਮੋਰਚੇ ਦੀ ਕਮੇਟੀ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਕਾਕਾ ਸਿੰਘ ਕੋਟੜਾ,ਗੁਰਿੰਦਰ ਸਿੰਘ ਭੰਗੂ,ਇੰਦਰਜੀਤ ਸਿੰਘ ਕੋਟਬੁੱਢਾ,ਸੁਖਦੇਵ ਸਿੰਘ ਭੋਜਰਾਜ,ਸੁਖਪਾਲ ਸਿੰਘ ਡੱਫਰ,ਅਮਰਜੀਤ ਸਿੰਘ ਰੜਾ,ਕਵਲਜੀਤ ਸਿੰਘ ਖੁਸ਼ਹਾਲਪੁਰ,ਅੈਡਵੋਕੇਟ ਕੰਵਰਜੀਤ ਸਿੰਘ,ਗੁਰਨਾਮ ਸਿੰਘ ਜਹਾਨਪੁਰ,ਸੁਖਦੇਵ ਸਿੰਘ ਸੰਧੂ,ਹਰਸੁਲਿੰਦਰ ਸਿੰਘ ਕਿਸ਼ਨਗੜ,ਰਜਿੰਦਰ ਸਿੰਘ ਬੈਨੀਪਾਲ,ਬਾਬਾ ਕਵਲਜੀਤ ਸਿੰਘ ਪੰਡੋਰੀ,ਮਹਿਤਾਬ ਸਿੰਘ ਸਿਰਸਾ,ਬਲਬੀਰ ਸਿੰਘ ਰੰਧਾਵਾ,ਗੁਰਚਰਨ ਸਿੰਘ ਭੀਖੀ,ਸ਼ਮਸ਼ੇਰ ਸਿੰਘ ਅਠਵਾਲ ਕਿਸਾਨ ਆਗੂ ਸ਼ਾਮਿਲ ਹੋਏ।