ਐਸ. ਸੀ.,ਬੀਸੀ ਅਧਿਆਪਕ ਯੂਨੀਅਨ ਵੱਲੋਂ ਸ.ਬੂਟਾ ਸਿੰਘ ਖਿਲਾਫ਼ ਵਰਤੀ ਘਟੀਆ ਸ਼ਬਦਾਵਲੀ ਦੀ ਨਿਖੇਧੀ

ਗੁਰਦਾਸਪੁਰ

ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)– ਐਸ.ਸੀ.,ਬੀਸੀ.ਅਧਿਆਪਕ ਅਤੇ ਮੁਲਾਜ਼ਮ ਯੂਨੀਅਨ ਵੱਲੋਂ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਐਸ. ਸੀ., ਬੀਸੀ ਅਧਿਆਪਕਾਂ ਦੇ ਭਖਦੇ ਮਸਲਿਆਂ ਅਤੇ ਮਸਲਿਆਂ ਦੇ ਹੱਲ ਸਬੰਧੀ ਮੀਟਿੰਗ ਵਿੱਚ ਹਾਜ਼ਰ ਅਧਿਆਪਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿੱਚ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਸ.ਬੂਟਾ ਸਿੰਘ ਵਰਗੇ ਸੀਨੀਅਰ ਅਤੇ ਵੱਖ-ਵੱਖ ਸੰਵਿਧਾਨਕ ਅਹੁਦਿਆਂ ਉੱਤੇ ਰਹਿ ਚੁੱਕੇ ਸਤਿਕਾਰਯੋਗ ਸ਼ਖ਼ਸੀਅਤ ਲਈ ਵਰਤੀ ਗਈ ਘਟੀਆ ਅਤੇ ਇਤਰਾਜਯੋਗ ਸ਼ਬਦਾਵਲੀ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਮੀਟਿੰਗ ਵਿੱਚ ਸਵਿੰਦਰ ਸਿੰਘ ਜੈਤੋਸਰਜਾ ਸੂਬਾ ਮੀਤ ਪ੍ਰਧਾਨ,ਰਾਮ ਸਿੰਘ ਸੀਨੀਅਰ ਆਗੂ, ਜਸਪਾਲ ਸਿੰਘ ਭੱਟੀ ਬਲਾਕ ਪ੍ਰਧਾਨ ਬਟਾਲਾ, ਸਤਨਾਮ ਸਿੰਘ ਬਲਾਕ ਪ੍ਰਧਾਨ ਕਾਦੀਆਂ, ਰਛਪਾਲ ਸਿੰਘ ਸੀਨੀਅਰ ਆਗੂ, ਅਮਿਤ ਸਿੰਘ ਸੀਨੀਅਰ ਆਗੂ, ਬਲਜਿੰਦਰ ਸਿੰਘ,  ਗੁਰਿੰਦਰਪਾਲ ਸਿੰਘ , ਜਤਿੰਦਰ ਸਿੰਘ, ਜਗਵੰਤ ਸਿੰਘ, ਸੁਖਦੇਵ ਸਿੰਘ, ਸੰਦੇਸ਼ ਕੁਮਾਰ, ਜੋਗਿੰਦਰ ਪਾਲ ਨੇ ਆਪਣੇ ਵਿਚਾਰ ਰੱਖੇ।

Leave a Reply

Your email address will not be published. Required fields are marked *