ਚੇਅਰਮੈਨ ਰਮਨ ਬਹਿਲ ਦੇ ਯਤਨਾ ਸਦਕਾ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਸ਼ੁਰੂ ਹੋਏ ਲੈਪਰੋਸਕੋਪੀ ਦੇ ਆਪ੍ਰੇਸ਼ਨ

ਗੁਰਦਾਸਪੁਰ

75 ਸਾਲਾਂ ਵਿੱਚ ਰਿਵਾਇਤੀ ਪਾਰਟੀਆਂ ਜਿਲਾ ਗੁਰਦਾਸਪੁਰ ਨਹੀਂ ਦੇ ਸਕੀਆਂ ਇਹ ਸਹੂਲਤਾ, ਜੋ ਰਮਨ ਬਹਿਲ ਨੇ ਕਰ ਵਿਖਾਇਆ ਹੈ

ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)-ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਲੋਕਾਂ ਦੀ ਸਹੂਲਤ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ। ਇਸ ਤਹਿਤ ਇਸ ਸਿਵਲ ਹਸਪਤਾਲ ਵਿੱਚ ਲੈਪਰੋਸਕੋਪੀ ਨਾਲ ਸੰਬੰਧਤ ਸਰਜਨ ਡਾਕਟਰ ਦੀ ਨਿਯੁਕਤੀ ਕਰਵਾ ਦਿੱਤੀ ਗਈ ਹੈ ਅਤੇ ਨਾਲ ਹੀ ਸਰਜਰੀ ਕਰਨ ਲਈ ਲੋੜੀਂਦੀਆਂ ਮਸ਼ੀਨਾਂ ਅਤੇ ਉਪਕਰਨ ਵੀ ਉਪਲੱਬਧ ਕਰਵਾਏ ਗਏ ਹਨ। ਇਸ ਦੇ ਬਾਅਦ ਅੱਜ ਸਿਵਲ ਹਸਪਤਾਲ ਵਿਚ ਲੈਪਰੋਸਕੋਪੀ ਦਾ ਪਹਿਲਾ ਆਪ੍ਰੇਸ਼ਨ ਦਾ ਪਹਿਲਾ ਆਪ੍ਰੇਸ਼ਨ ਕਰ ਕੇ ਇਸ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਵਰਣਯੋਗ ਹੈ ਕਿ ਆਜਾਦੀ ਦੇ 75 ਸਾਲਾ ਬੀਤ ਜਾਣ ਦੇ ਬਾਵਜੂਦ ਵੀ ਰਿਵਾਇਤੀ ਪਾਰਟੀਆਂ ਇਹ ਸਹੂਲਤਾਂ ਜਿਲਾ ਗੁਰਦਾਸਪੁਰ ਦੇ ਲੋਕਾਂ ਨੂੰ ਨਹੀਂ ਦਿੱਤੀਆਂ ਗਈਆਂ ਹਨ, ਜੋ ਕਿ ਚੇਅਰਮੈਨ ਰਮਨ ਬਹਿਲ ਵੱਲੋਂ ਦਿੱਤੀਆਂ ਗਈਆਂ ਹਨ।

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਸਰਜਨ ਡਾਕਟਰ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਪਈ ਹੋਈ ਸੀ ਅਤੇ ਨਾਲ ਹੀ ਲੈਪਰੋਸਕੋਪੀ ਦੇ ਆਪ੍ਰੇਸ਼ਨ ਕਰਨ ਲਈ ਲੋੜੀਂਦਾ ਸਾਜ਼ੋ ਸਾਮਾਨ ਅਤੇ ਉਪਕਰਨ ਵੀ ਮੌਜੂਦ ਨਹੀਂ ਸਨ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਸਲਾ ਆਇਆ ਤਾਂ ਉਨ੍ਹਾਂ ਨੇ ਤੁਰੰਤ ਸਰਜਨ ਸਮੇਤ ਹੋਰ ਸਾਰੀਆਂ ਸਹੂਲਤਾਂ ਦੀ ਘਾਟ ਪੂਰੀ ਕਰਵਾਈ, ਜਿਸ ਦੇ ਬਾਅਦ ਅੱਜ ਡਾ ਅਰਵਿੰਦ ਮਲਹੋਤਰਾ, ਡਾ ਉਪਾਸਨਾ ਸਚਦੇਵਾ, ਡਾ ਵਿਸ਼ਾਲ, ਡਾ ਵਿਸ਼ਾਲਦੀਪ ਅਤੇ ਡਾ ਅਮਨ ਦੀਪ ਦੀ ਟੀਮ ਨੇ ਨਰਿੰਦਰਜੀਤ ਕੌਰ ਪਤਨੀ ਰਾਜ ਕੁਮਾਰ ਵਾਸੀ ਪਿੰਡ ਡਾਲੇਚੱਕ ਦਾ ਪਹਿਲਾ ਲੈਪਰੋਸਕੋਪੀ ਅਪਰੇਸ਼ਨ ਕੀਤਾ ਹੈ। ਰਮਨ ਬਹਿਲ ਨੇ ਦੱਸਿਆ ਕਿ ਕਿਹਾ ਕਿ ਉਹ ਗੁਰਦਾਸਪੁਰ ਦੇ ਸਿਵਲ ਹਸਪਤਾਲ ਸਮੇਤ ਹੋਰ ਸਰਕਾਰੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿਚ ਬਿਹਤਰ ਸਿਹਤ ਸਹੂਲਤਾਂ ਦਿਵਾਉਣ ਲਈ ਨਿਰੰਤਰ ਕੰਮ ਕਰ ਰਹੇ ਹਨ ਜਿਸ ਤਹਿਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਇੱਕ ਹਫ਼ਤੇ ਤਕ ਸੀਟੀ ਸਕੈਨ, ਅਲਟਰਾਸਾਊਂਡ ਅਤੇ ਸਾਰੇ ਟੈਸਟ ਕਰਨ ਵਾਲੀ ਇਕ ਲੈਬਾਰਟਰੀ ਵੀ ਸ਼ੁਰੂ ਹੋ ਜਾਵੇਗੀ। ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਵਿੱਚ ਵੱਡੇ ਸੁਧਾਰ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਸਿਹਤ ਕੇਂਦਰ ਅਤੇ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਬਿਹਤਰ ਸੇਵਾਵਾਂ ਦੇਣਗੇ।

Leave a Reply

Your email address will not be published. Required fields are marked *