ਪੁਲਸ ਨੂੰ ਮਿਲੀ ਵੱਡੀ ਸਫਲਤਾ, ਵੱਖ-ਵੱਖ ਥਾਣਿਆਂ ਵਿੱਚ ਨਾਮਜਦ ਦੋਸ਼ੀ ਗਿ੍ਰਫਤਾਰ-ਉਪ ਕਪਤਾਨ ਰਿਪੁਤਾਪਨ ਸਿੰਘ

ਪੰਜਾਬ

ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲੇ ਦੇ ਵੱਖ-ਵੱਖ ਥਾਣਿਆਂ ਵਿੱਚ ਨਾਮਜਦ ਮੁਲਜਮ ਨੂੰ ਥਾਣਾ ਸਿਟੀ ਦੀ ਪੁਲਿਸ ਵੱਲੋਂ ਗਿ੍ਰਫਤਾਰ ਕਰ ਲਿਆ ਗਿਆ ਹੈ।


ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਪ ਪੁਲਸ ਕਪਤਾਨ ਰਿਪੁਤਾਪਨ ਸਿੰਘ ਅਤੇ ਥਾਣਾ ਸਿਟੀ ਐਸ.ਐਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ 15 ਮਾਰਚ ਨੂੰ ਮੁਲਜਮ ਲਵਪ੍ਰੀਤ ਸਿੰਘ ਉਰਫ ਨਵੀ ਪੁੱਤਰ ਅਮਰੀਕ ਸਿੰਘ ਵਾਸੀ ਸੈਣਪੁਰ, ਉਸ ਦੇ ਸਾਥੀ ਜੱਸੀ ਤੇ ਭੱਟੀ ਵਾਸੀ ਪੰਧੇਰ, ਗੁਨੂੰ ਵਾਸੀ ਬਹਿਰਾਮਪੁਰ ਅਤੇ ਉਸ ਦੇ ਭਰਾ ਹਨੀ, ਦੀਪਵਾਸੀ ਵਾਸੀ ਬੁੱਟਣ ਗਲੀ ਗੁਰਦਾਸਪੁਰ, ਐੱਸ. ਕਰਨ ਰਾਜਪੂਤ ਵਾਸੀ ਬੈਂਸਾ ਦੋਰਾਂਗਲਾ, ਸੰਤ ਨਗਰ ਗੁਰਦਾਸਪੁਰ, ਬਲਜੀਤ ਸਿੰਘ ਉਰਫ ਆਗੂ ਨੇ ਦਾਤਾਰ, ਕਿਰਪਾਨ, ਬੇਸਬਾਲ ਅਤੇ ਰਿਵਾਲਵਰ ਸਮੇਤ 8 ਦੇ ਕਰੀਬ ਅਣਪਛਾਤੇ ਸਾਥੀਆਂ, ਜਿਨਾਂ ਵਿੱਚੋਂ ਕੁਝ ਮੋਟਰਸਾਈਕਲਾਂ ਅਤੇ ਕਾਰਾਂ ’ਤੇ ਸਵਾਰ ਸਨ, ਨੇ ਇੱਕ ਲੜਕੇ ਦੇ ਭੁਲੇਖੇ ਵਿੱਚ ਦਾਤਾਰ, ਕਿਰਪਾਨ, ਬੇਸਬਾਲ ਅਤੇ ਰਿਵਾਲਵਰ ਫੜੀ ਹੋਈ ਸੀ। ਬਹਿਰਾਮਪੁਰ ਰੋਡ ਗੁਰਦਾਸਪੁਰ ‘ਚ ਕਾਕਾ ਅੰਮਿ੍ਰਤਪਾਲ।ਸਿੰਘ ਨਾਂ ਦੇ ਲੜਕੇ ਨੂੰ ਮਾਰਨ ਦੀ ਨੀਅਤ ਨਾਲ ਉਸ ਨੇ ਰਿਵਾਲਵਰ ਨਾਲ ਫਾਇਰ ਕੀਤੇ। ਉਸ ਨੇ ਹਥਿਆਰਾਂ ਨਾਲ ਅੰਮਿ੍ਰਤਪਾਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਮੋਬਾਈਲਾਂ ਦੀ ਦੁਕਾਨ ਵਿਚ ਦਾਖਲ ਹੋ ਕੇ ਦੁਕਾਨ ਵਿਚ ਵੀ ਭੰਨਤੋੜ ਕੀਤੀ। ਹਮਲਾ ਕਰਨ ਤੋਂ ਬਾਅਦ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਲਵਪ੍ਰੀਤ ਸਿੰਘ ਉਰਫ ਨਵੀ ਖਿਲਾਫ ਥਾਣਾ ਸਦਰ ਗੁਰਦਾਸਪੁਰ ਵਿੱਚ 9 ਕੇਸ ਦਰਜ ਹਨ। ਜਦਕਿ ਇਸ ਦੇ ਖਿਲਾਫ ਹੋਰ ਥਾਣਿਆਂ ਵਿੱਚ ਵੀ ਕੇਸ ਦਰਜ ਹਨ। ਉਨਾਂ ਦੱਸਿਆ ਕਿ ਲਵਪ੍ਰੀਤ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ ਇਲਾਕੇ ਵਿੱਚੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਦੋਸ਼ੀ ਬੇਲ ’ਤੇ ਬਾਹਰ ਆਇਆ ਹੋਇਆ ਸੀ। ਉਨਾਂ ਕਿਹਾ ਕਿ ਇਸਦੇ ਹੋਰ ਸਾਥੀਆਂ ਦੀ ਭਾਲ ਲਈ ਇਸਦਾ ਰਿਮਾਂਡ ਮਾਨਯੋਗ ਕੋਰਟ ਵਿੱਚੋਂ ਲਿਆ ਜਾਵੇਗਾ।

Leave a Reply

Your email address will not be published. Required fields are marked *