ਜ਼ਿਲੇ ਦੇ 117 ਸਕੂਲਾਂ ਦੇ ਅਧਿਆਪਕਾਂ ਦੀ ਬਿਜਨਸ ਬਲਾਸਟਰ ੳਰੀਐਂਟੇਸ਼ਨ ਕਰਵਾਈ-ਪੁਰੇਵਾਲ

ਗੁਰਦਾਸਪੁਰ

ਗੁਰਦਾਸਪੁਰ,‌ 15 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਵੱਖ ਵੱਖ ਤਰਾਂ ਦੇ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ , ਜਿਸ ਤਹਿਤ ਹੁਣ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿੱਚ 10+1 ਅਤੇ 10+2 ਵਿੱਚ ਪੜਦੇ ਵਿਦਿਆਰਥੀਆਂ ਨੂੰ ਸਵੈ ਰੋਜਗਾਰ ਅਪਨਾਉਣ ਲਈ ਬਿਜਨਸ ਬਲਾਸਟਰ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਗਈ ਹੈ । ਜ਼ਿਲਾਂ ਸਿੱਖਿਆ ਅਫਸਰ ਪਰਮਜੀਤ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਟ੍ਰੇਨਿੰਗ ਵਿੱਚ ਜਿਲੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਵਰ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਨੋਡਲ ਅਫਸਰ ਸ: ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਕਿ ਇਸ ਕੜੀ ਤਹਿਤ ਜਿਲੇ ਦੇ 19 ਬਲਾਕਾਂ ਦੇ ਸਾਰੇ 117 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਬਲਾਕ ਵਾਈਜ ਅੱਠ ਵੱਖ ਕੇਂਦਰਾਂ ਤੇ 10+1 ਜਮਾਤ ਨੂੰ ਪੜਾਉਣ ਵਾਲੇ 312 ਅਧਿਆਪਕਾਂ ਦੀ ਬਿਜਨਸ ਬਲਾਸਟਰ ਤਹਿਤ ਟ੍ਰੇਨਿੰਗ ਕਰਵਾਈ ਗਈ । ਬਲਾਕ ਗੁਰਦਾਸਪੁਰ-1 ਅਤੇ 2 ਦੀ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿੱਚ ਟ੍ਰੇਨਿੰਗ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਜਿਲਾ ਨੋਡਲ ਅਫਸਰ ਪੂਰੇਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਇੰਤਜਾਰ ਕਰਨ ਦੀ ਬਜਾਏ ਬਿਜਨਸ ਨੂੰ ਅਪਨਾਉਣਾ ਹੋਵੇਗਾ ।ਉਨਾਂ ਕਿਹਾ ਇਸ ਨਾਲ ਵਿਦਿਆਰਥੀਆਂ ਦਾ ਮੰਤਵ ਜਾਬ ਲੱਭਣੀ ਨਹੀਂ ਬਲਕਿ ਆਪਣਾ ਬਿਜਨਸ ਸਥਾਪਿਤ ਕਰਨਾ ਹੈ । ਉਨਾਂ ਦੱਸਿਆ ਕਿ ਇਹ ਪ੍ਰਾਜੈਕਟ ਦੇ ਪਹਿਲੇ ਫੇਜ ਦੌਰਾਨ ਜਿਲੇ ਦੇ ਸਰਕਾਰੀ ਸਕੂਲਾਂ ਦੇ ਗਿਆਰਵੀਂ ਜਮਾਤ ਦੇ ਕੁੱਲ 12521 ਵਿਦਿਆਰਥੀ ਕਵਰ ਕੀਤੇ ਜਾਣਗੇ । ਟ੍ਰੇਨਿੰਗ ਉਪਰੰਤ ਇਹ ਅਧਿਆਪਕ ਹੁਣ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਸਵੈ ਰੋਜਗਾਰ ਅਪਨਾਉਣ ਲਈ ਵੱਖ ਵੱਖ ਗਤੀਵਿਧੀਆਂ ਰਾਹੀਂ ਉਨਾਂ ਨੂੰ ੳਤੁਸ਼ਾਹਿਤ ਕਰਨਗੇ ਅਤੇ ਉਨਾਂ ਨੂੰ ਸਹਾਇਕ ਧੰਦਿਆਂ ਪ੍ਰਤੀ ਜਾਗਰੂਕ ਕਰਨਗੇ ।ਪੁਰੇਵਾਲ ਨੇ ਦੱਸਿਆ ਇਨਾਂ ਵਿਦਿਆਰਥੀਆਂ ਵਿੱਚੋਂ ਬਿਜਨਸ ਪ੍ਰਤੀ ਰੁਚੀ ਦਿਖਾਉਣ ਵਾਲੇ ਵਿਦਿਆਰਥੀਆਂ ਦੀ ਚੋਣ ਕਰਨ ਉਪਰੰਤ ਉਹਨਾਂ ਨੂੰ ਛੋਟੇ ਛੋਟੇ ਧੰਦਿਆਂ ਦੀ ਸ਼ੁਰੂਆਤ ਕਰਨ ਲਈ 2000/ ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਸੀਡ ਰਕਮ ਵੀ ਜਾਰੀ ਕੀਤੀ ਜਾਵੇਗੀ, ਜਿਸ ਤਹਿਤ ਉਹ 8-8 ਦਾ ਗਰੁੱਪ ਬਣਾ ਕੇ ਗਰੁੱਪ ਬਿਜਨਸ ਦੀ ਸ਼ੁਰੂਆਤ ਕਰਨਗੇ ਅਤੇ ਬਣਦਾ ਲਾਭ ਆਪਸ ਵਿੱਚ ਵੰਡਣਗੇ ।ਇਸ ਤਰਾਂ ਨਾਲ ਵਿਦਿਆਰਥੀਆਂ ਵਿੱਚ ਬਿਜਨਸ ਕਰਨ ਦੀ ਲਗਨ ਪੈਦਾ ਹੋਵੇਗੀ ।ਇਸ ਮੌਕੇ ਪ੍ਰਿੰਸੀਪਲ ਰਾਜੀਵ ਮਹਾਜਨ, ਮਾਸਟਰ ਟ੍ਰੇਨਰ ਲਖਵਿੰਦਰ ਸਿੰਘ, ਵਿਮਲ ਘਈ , ਲੈਕਚਰਾਰ ਜੋਧ ਸਿੰਘ, ਅਰਚਨਾ ਜੋਸ਼ੀ, ਮੀਨੂੰ ਬਾਲਾ, ਵਿਜੈ ਕੁਮਾਰੀ, ਬਲਵਿੰਦਰ ਕੌਰ, ਤੋਂ ਇਲਾਵਾ ਬਲਾਕ ਦੇ ਵੱਖ ਵੱਖ ਲੈਕਚਰਾਰ ਵੀ ਹਾਜਰ ਸਨ ।

Leave a Reply

Your email address will not be published. Required fields are marked *