ਮੁੱਖ ਮੰਤਰੀ ਪੰਜਾਬ ਦੀ ਪਤਨੀ ਬਾਰੇ ਘਟੀਆ ਬਿਆਨ ਦੇਣਾ ਵਲਟੋਹਾ ਦੀ ਘਟੀਆ ਸੋਚ
ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਆਪਣੀ ਸਰਕਾਰ ਸਮੇਂ ਤਾਂ ਵਿਧਾਨਸਭਾ ਵਿੱਚ ਐਲਾਨਿਆ ਸੀ ਕਿ ਮੈਂ ਖਾੜਕੂ ਹਾਂ ਤੇ ਖਾੜਕੂ ਹੀ ਰਹਾਂਗਾ। ਵਿਧਾਨ ਸਭਾ ਇੱਕ ਉਹ ਉਚ ਨਿਆਂ ਪਾਲਿਕਾ ਹੈ, ਜਿਸ ’ਤੇ ਕਾਨੂੰਨ ਬਣਦੇ ਹਨ, ਪਰ ਉਧਰ ਵਿਰਸਾ ਸਿੰਘ ਵਲਟੋਹਾ ਨੇ ਅਜਿਹਾ ਕਹਿ ਕੇ ਅਕਾਲੀ ਦਲ ਪਾਰਟੀ ਦਾ ਸਿਰ ਨੀਵਾਂ ਕੀਤਾ ਹੈ। ਜਿਸਦੇ ਫਲਸਰੂਪ ਹੁਣ 3 ਸੀਟਾਂ ’ਤੇ ਆ ਗਏ ਹਨ।
ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਮੈਡਮ ਬਲਵਿੰਦਰ ਕੌਰ ਨੇ ਇੱਕ ਚੈਨਲ ’ਤੇ ਬਿਆਨ ਦਿੰਦਿਆ ਹੋਇਆ ਕਿਹਾ ਹੈ ਕਿ ਹੁਣ ਫਿਰ ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਬਾਰੇ ਕਿੰਤੂ ਪ੍ਰੰਤੂ ਕੀਤਾ ਹੈ ਅਤੇ ਇੱਥੋਂ ਤੱਕ ਕਿਹਾ ਹੈ ਕਿ ਭਗਵੰਤ ਮਾਨ ਹੁਣ ਜਵਾਨ ਹੋ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਵਿੱਚ ਰਹਿੰਦੀ ਹਰ ਇੱਕ ਧੀ-ਭੈਣ ਦੀ ਇੱਜਤ ਬਰਾਬਰ ਹੈ, ਪਰ ਵਲਟੋਹਾ ਜੋ ਕਿ 60 ਸਾਲ ਤੋਂ ਵਧੇਰੇ ਉਮਰ ਦੇ ਹਨ, ਉਹ ਹੁਣ ਬਜੁਰਗਾ ਵਿੱਚ ਪੈਰ ਰੱਖਦੇ ਹਨ। ਉਨਾਂ ਨੂੰ ਘਟੀਆ ਬਿਆਨ ਨਹੀਂ ਦੇਣੇ ਚਾਹੀਦੇ ਕਿ ਮੁੱਖ ਮੰਤਰੀ ਦੀ ਧਰਮਪਤਨੀ ਬਾਰੇ ਅਜਿਹਾ ਬੋਲਣਾ ਪੂਰੀ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਸ਼ਰਮ ਵਾਲੀ ਗੱਲ ਹੈ। ਵਲਟੋਹਾ ਵੱਲੋਂ ਦਿੱਤੇ ਗਏ ਬਿਆਨ ਤੋਂ ਇਹ ਸਾਬਤ ਹੁੰਦਾ ਹੈ ਕਿ ਉਸ ਨੂੰ ਆਪਣੀ ਉਮਰ ਹਿਸਾਬ ਲਾ ਕੇ ਹੀ ਕੁੱਝ ਸੁਚੱਜੇ ਬਿਆਨ ਦੇਣੇ ਚਾਹੀਦੇ ਹਨ। ਜਿਸ ਨੇ ਨੂੰਹ ਲਿਆਉਣੀ ਹੋਵੇ ਜਾਂ ਧੀ ਵਿਆਹੁਣੀ ਹੋਵੇ, ਉਹ ਵਲਟੋਹੇ ਵਰਗੇ ਬਿਆਨ ਨਹੀਂ ਦਿੰਦਾ।
ਇਸ ਲਈ ਮੈਡਮ ਬਲਵਿੰਦਰਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪਾਰਟੀ ਵਿੱਚ ਰਹਿੰਦੇ ਅਜਿਹੇ ਲੋਕਾਂ ਦੇ ਮੂੰਹ ’ਤੇ ਲਗਾਮ ਲਗਾਉਣ ਤਾਂ ਜੋ ਉਹ ਅਜਿਹਾ ਬਚਕੀਨੇ ਬਿਆਨ ਦੇਣ ਤੋਂ ਗੁਰੇਜ ਕਰਨ। ਕਿਉਕਿ ਮਾੜੀ ਸੋਚ ਪੈਰ ਦੀ ਮੋਚ ਬੰਦੇ ਨੂੰ ਖਤਮ ਕਰ ਦਿੰਦੀ ਹੈ।