ਸਾਡਾ ਸਭਿਆਚਾਰਕ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਪੀਰਾਂ ਫਕੀਰਾਂ ਦੀ ਯਾਦ ਵਿੱਚ ਮੇਲੇ ਲੱਗਣੇ ਜਰੂਰੀ-ਰਮਨ ਬਹਿਲ

ਪੰਜਾਬ

ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸੋਚ ਸਦਕਾ ਹੀ ਪੰਜਾਬ ਮੁੜ ਲੀਹਾਂ ’ਤੇ ਆਵੇਗਾ
ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)– ਪੰਜਾਬ ਦੇ ਸੱਭਿਆਚਾਰ ਨੂੰ ਮੁੜ ਪ੍ਰਫੁੱਲਿਤ ਕਰਨ ਲਈ ਸਾਨੂੰ ਵਿਰਸੇ ਵਿੱਚ ਮਿਲੇ ਖੇਡ ਮੇਲੇ ਸਾਡੀ ਸਭਿਅਤਾ ਨੂੰ ਯਾਦ ਕਰਵਾਉਦੇ ਹਨ। ਜਿਸ ਨਾਲ ਆਪਸੀ ਪਿਆਰ ਵਿੱਚ ਅਥਾਹ ਵਾਧਾ ਹੁੰਦਾ ਹੈ। ਇਹ ਮੇਲੇ ਸਦੀਆ ਤੋਂ ਚੱਲਦੇ ਆ ਰਹੇ ਹਨ। ਕਿਉਕਿ ਪੰਜਾਬ ਪੀਰਾ ਫਕੀਰਾਂ ਦੀ ਧਰਤੀ ਹੈ। ਇਹ ਅਲਫਾਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਬਲੱਗਣ ਵਿਖੇ ਧੰਨ-ਧੰਨ ਬਾਬਾ ਕੇਸ਼ੋ ਸਾਹ ਵਾਲੀ ਦੀ ਯਾਦ ਵਿੱਚ ਕਰਵਾਏ ਗਏ ਸਾਲਾਨਾ ਜੋੜ ਮੇਲਾ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਹੇ।


ਉਨਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਕਨਾਲੋਜੀ ਦੇ ਯੁੱਗ ਵਿੱਚ ਨੌਜਵਾਨ ਪੀੜੀ ਅਤੇ ਬੱਚੇ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਬਹੁਤ ਘੱਟ ਹੋ ਰਹੀ ਹੈ, ਇਸ ਕਰਕੇ ਸਾਨੂੰ ਪ੍ਰਾਚੀਨ ਸਮੇਂ ਤੋਂ ਲੱਗਦੇ ਆ ਰਹੇੇ ਪੀਰ ਪਗੰਬਰਾਂ ਦੀ ਯਾਦ ਵਿੱਚ ਮੇਲਿਆ ਨੂੰ ਹੋਰ ਉਤਸਾਹ ਕਰਨ ਦੀ ਲੋੜ ਹੈ ਤਾਂ ਜੋ ਨਵੀਂ ਪੀੜੀ ਪਤਾ ਚੱਲ ਸਕੇ ਕਿ ਪੰਜਾਬ ਵਿੱਚ ਗੁਰੂਆ ਪੀਰਾਂ ਫਕੀਰਾਂ ਨੇ ਮਿਲ ਕੇ ਸਾਨੂੰ ਆਪਸੀ ਮਿਲ ਜੁੱਲ ਕੇ ਰਹਿਣ ਦਾ ਸੰਦੇਸ਼ ਦਿੱਤਾ ਹੈ।


ਹਲਕਾ ਇੰਚਾਰਜ ਗੁਰਦਾਸਪੁਰ ਨੇ ਇਸ ਭਰਵੇਂ ਇਕੱਠ ਦੇ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੋਚ ਸਦਕਾ ਪੰਜਾਬ ਵਿੱਚ ਲੋਕਾਂ ਦੀ ਸਹੂਲਤਾਂ ਲਈ ਅਜਿਹੇ ਕੰਮ ਕੀਤੇ ਜਾਣਗੇ ਕਿ ਭਵਿੱਖ ਵਿੱਚ ਰਿਵਾਇਤੀ ਪਾਰਟੀਆਂ ਕਦੇ ਸੁਪਨਾ ਵੀ ਨਹੀਂ ਲੈ ਸਕਣਗੀਆ ਪੰਜਾਬ ਵਿੱਚ ਮੁੜ ਅਸੀ ਸੱਤਾ ਹਾਸਲ ਕਰ ਸਕੀਏ। ਇਸ ਮੌਕੇ ਪਰ ਇਕੱਤਰ ਔਰਤਾਂ ਤੇ ਬੱਚਿਆਂ ਨੂੰ ਮੁਖਾਤਿਬ ਕਰਕੇ ਉਨਾਂ ਕਿਹਾ ਕਿ ਹੁਣ ਥੋੜੇ ਸਮੇਂ ਤੱਕ ਪੰਜਾਬ ਸਰਕਾਰ ਨੇ ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਦੇਣਾ ਹੈ। ਇਸ ਲਈ ਤੁਸੀ ਤਗੜੇ ਹੋ ਕੇ ਆਮ ਆਦਮੀ ਪਾਰਟੀ ਨੂੰ ਹੋਰ ਵੀ ਮਜਬੂਤ ਕਰਨ ਲਈ ਕੰਮ ਕਰੋ। ਤੁਹਾਡੇ ਹਰ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਬਹਿਲ ਨੇ ਮੇਲੇ ਵਿਚ ਭਾਗ ਲੈਣ ਵਾਲੀਆਂ ਉੱਘੀਆਂ ਸਖਸੀਅਤਾਂ ਨੂੰ ਸਨਮਾਨਿਤ ਕੀਤਾ। ਜਦੋਂ ਕਿ ਪ੍ਰਬੰਧਕਾਂ ਨੇ ਵੀ ਰਮਨ ਬਹਿਲ ਦਾ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਬਾਬਾ ਸਲਵਿੰਦਰ ਸਿੰਘ ਕਾਲਾ ਨੇ ਮੁੱਖ ਮਹਿਮਾਨ ਰਮਨ ਬਹਿਲ ਅਤੇ ਹੋਰ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਸੇ ਤਰਾਂ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਅਮਰੀਕ ਸਿੰਘ ਲੰਬੜਦਾਰ, ਹੀਰਾ ਸਿੰਘ, ਰਘੁਬੀਰ ਸਿੰਘ, ਸਾਬਾ ਸਿੰਘ ਬਿੱਟੂ, ਹਰਜਿੰਦਰ ਸਿੰਘ, ਸਲਵਿੰਦਰ ਸਿੰਘ, ਬਲਜੀਤ ਸਿੰਘ, ਸਤਿਬੀਰ ਸਿੰਘ, ਪ੍ਰੀਤਮ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਮੇਲੇ ਨੂੰ ਸਫਲ ਬਣਾਉਣ ਲਈ ਵਿਸੇਸ ਯੋਗਦਾਨ ਦਿੱਤਾ ਅਤੇ ਨਾਲ ਹੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *