ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)– 2024 ਦੀਆਂ ਲੋਕ ਸਭਾ ਚੋਣਾਂ’ਚ ਕਿਸਾਨ ਸੰਗਰਸ਼ੀਆ ਵੱਲੋਂ ਕੇਂਦਰ ਸਰਕਾਰ ਦੇ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਦਾ ਸਖ਼ਤ ਵਿਰੋਧ ਲਗਾਤਾਰ ਜਾਰੀ ਹੈ ‘ਤੇ ਕਈ ਵਾਰ ਕਿਸਾਨ ਸੰਗਰਸੀਆਂ ਨੂੰ ਇਸ ਬਦਲੇ ਪੁਲਿਸ ਤੇ ਭਾਜਪਾ ਸਮਰਥਕਾਂ ਦੀਆਂ ਡਾਂਗਾਂ ਦਾ ਵੀ ਸ਼ਿਕਾਰ ਹੋਣਾ ਪਿਆ,ਪਰ ਫਰੀਦਕੋਟ ਹਲਕੇ ਤੋਂ ਰੀਜਰਵ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਜਾਤੀ ਦੇ ਗ਼ਰੀਬ ਹੋਣ ਕਾਰਨ ਕਿਸਾਨਾਂ ਦੇ ਵਿਰੋਧ ਦਾ ਬਹੁਤ ਜਾਇਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਥੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਉਹਨਾਂ ਦੇ ਚੋਣ ਪ੍ਰਚਾਰ ਸਮੱਰਥਕਾਂ ਨੂੰ ਮਾਵਾਂ, ਧੀਆਂ ਭੈਣਾਂ ਦੀਆਂ ਗਾਲ਼ਾਂ ਕੱਢੀਆਂ ਜਾ ਰਹੀਆਂ ਹਨ,ਇਥੇ ਹੀ ਬੱਸ ਨਹੀਂ ਅੱਜ ਉਹਨਾਂ ਨੂੰ ਕਿਸਾਨਾਂ ਨੇ ਬੋਦੇ ਪੁੱਟ ਦੇਣ ਤੱਕ ਦੇ ਭੱਦੇ ਸ਼ਬਦਾਂ ਦਾ ਇਸਤੇਮਾਲ ਕੀਤਾ, ਤਾਂ ਹੰਸ ਰਾਜ ਹੰਸ ਨੇ ਦੁਖੀ ਤੇ ਭਾਵੁੱਕ ਮਨ ਨਾਲ ਆਪਣੇ ਹਲਕੇ ਫਰੀਦਕੋਟ ਵਾਸੀਆਂ ਨੂੰ ਅਪੀਲ ਕੀਤੀ ਕਿ 1 ਜੂਨ ਤੱਕ ਜਿਉਂਦੇ ਰਹੇ ਤਾਂ ਜ਼ਰੂਰ ਮਿਲਾਂਗੇ, ਮਰ ਗਏ ਤਾਂ ਮੇਰੀ ਸੋਚ ਤੇ ਵਿਚਾਰਾਂ ਨੂੰ ਨਾਂ ਭੁਲਿਓ ? ਇਸ ਤੋਂ ਸਾਫ਼ ਜ਼ਾਹਰ ਹੈ ਕਿ ਉਹਨਾਂ ਨੂੰ ਜਾਨ ਤੋਂ ਵੀ ਖਤਰਾ ਹੈ ਇਸ ਸੰਵਿਧਾਨ ਵਿਰੋਧੀ ਵਰਤਾਰੇ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ,ਕਿ ਜਿਵੇਂ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਪੂਰੀ ਤਰ੍ਹਾਂ ਕੰਟਰੋਲ ਕਰਦੀ ਤੇ ਗਲਤ ਅਨਸਰਾਂ ਨੂੰ ਫੜ ਕੇ ਬੰਦ ਕਰਦੀ ਹੈ ,ਅਜਿਹੇ ਪ੍ਰਬੰਧ ਕੰਟਰੋਲ ਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਸਮੇਂ ਵੀ ਕੀਤੇ ਜਾਣ, ਕਿਉਂਕਿ ਚੋਣ ਪ੍ਰਚਾਰ ਕਰਨਾ ਉਮੀਦਵਾਰ ਦਾ ਸੰਵਿਧਾਨਕ ਹੱਕ ਹੈ ਤੇ ਸਭਨਾਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਨੂੰ ਦੁਖੀ ਹੋ ਕੇ ਕਹਿਣਾ ਕਿ 1 ਜੂਨ ਤੱਕ ਜਿਉਂਦੇ ਰਹੇ ਤਾਂ ਮਿਲਾਂਗੇ, ਮਰ ਗਏ ਤਾਂ ਸੋਚ ਨੂੰ ਯਾਦ ਰੱਖਿਓ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ,ਚੋਣ ਪ੍ਰਚਾਰ ਕਰਨ ਸਮੇਂ ਕਰੜੇ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ ਭਾਈ ਖਾਲਸਾ ਨੇ ਦੱਸਿਆ ਕਿਸਾਨ ਸੰਗਰਸੀਆਂ ਦੀਆਂ ਕਿਸਾਨੀ ਮੰਗਾਂ ਮੰਨ ਕੇ ਉਹਨਾਂ ਨੂੰ ਅਮਲ’ਚ ਨਾਂ ਲਿਆਉਣ ਦੇ ਵੱਡੇ ਰੋਸ ਵਜੋਂ ਕਿਸਾਨ ਸੰਗਰਸੀਆਂ ਦਾ ਸਰਕਾਰ ਦੇ ਭਾਜਭਾਈ ਉਮੀਦਵਾਰਾਂ ਦਾ ਵਿਰੋਧ ਕਰਨਾ ਤਾਂ ਸਹੀ ਬਣਦਾ ਹੈ,ਪਰ ਕਿਸਾਨਾਂ ਨੂੰ ਵਿਰੋਧ ਸੰਵਿਧਾਨ ਦੀ ਧਾਰਾ ਮੁਤਾਬਕ ਕਰਨਾ ਚਾਹੀਦਾ ਹੈ ਤੇ ਕਿਸੇ ਗਰੀਬ ਦੀ ਜਾਤੀ ਨੂੰ ਅਧਾਰ ਬਣਾ ਕੇ ਨਹੀਂ ਕਰਨਾ ਚਾਹੀਦਾ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਇਹ ਮੰਨਦੀ ਹੈ ਕਿ ਕੇਂਦਰ ਸਰਕਾਰ ਦੇ ਭਾਈਵਾਲ ਭਾਜਭਾਈ ਉਮੀਦਵਾਰਾਂ ਦਾ ਵਿਰੋਧ ਕਰਨਾ ਕਿਸਾਨਾਂ ਦਾ ਸੰਵਿਧਾਨ ਹੱਕ ਹੈ, ਪਰ ਇਸ ਨੂੰ ਸੰਵਿਧਾਨਕ ਹੱਕਾਂ ਤੋਂ ਦੂਰ ਹੋ ਕੇ ਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਸਮਰਥਕਾਂ ਨੂੰ ਮਾਵਾਂ ਭੈਣਾਂ ਧੀਆਂ ਦੀਆਂ ਗਾਲ਼ਾਂ ਕੱਢ ਕੇ ਗਰੀਬ ਜਾਤੀ ਹੋਣ ਦਾ ਐਸਾਸ ਕਰਵਾਉਣਾ ਸੰਵਿਧਾਨਕ ਹੱਕ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨ ਸੰਗਰਸੀਆਂ ਵੱਲੋਂ ਹੰਸ ਰਾਜ ਹੰਸ ਨੂੰ ਗਰੀਬ ਹੋਣ ਦੇ ਨਾਤੇ ਭਾਵੇਂ ਉਹ (ਦਿੱਲ ਦੇ ਵਿਸ਼ਾਲ ਅਮੀਰ ਨੇ) ਦੁਖੀ ਕਰਨ ਵਾਲੇ ਕਿਸਾਨ ਸੰਗਰਸੀ ਵਰਤਾਰੇ ਦੀ ਨਿੰਦਾ ਕਰਦੀ ਹੈ ‘ਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਹੰਸ ਰਾਜ ਹੰਸ ਨੂੰ ਦੇਸ਼ ਦੇ ਸੰਵਿਧਾਨ ਅਨੁਸਾਰ ਚੋਣ ਪ੍ਰਚਾਰ ਕਰਨ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਮੁਹੱਇਆ ਕਰਵਾਏ ਜਾਣ ਤਾਂ ਕਿ ਉਹ ਆਪਣਾ ਚੋਣ ਪ੍ਰਚਾਰ ਜਾਰੀ ਰੱਖ ਸਕਣ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਜਥੇਬੰਦੀ ਦੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਤੇ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਆਦਿ ਆਗੂ ਹਾਜਰ ਸਨ ।।


