ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)- ਕਿਸਾਨਾਂ ਵੱਲੋਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਲਾਏ ਮੋਰਚੇ ਨੂੰ ਅੱਜ 30 ਦਿੱਨ ਹੋ ਗਏ ਹਨ ਅਤੇ ਕਿਸਾਨ ਸੰਭੂ-ਖਨੌਰੀ ਬਾਰਡਰਾਂ ਤੇ ਡਟੇ ਹੋਏ ਹਨ ਕਿਉਂਕਿ ਕੇਂਦਰ ਦੀ ਭਾਜਪਾਈ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸ਼ਪੱਸ਼ਟ ਕਹੇ ਦਿੱਤਾ ਸੀ ਕਿ ਅਗਰ ਉਹ (ਕਿਸਾਨ)ਗੱਲਬਾਤ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਟਰੈਕਟਰਾਂ ਤੋਂ ਇਲਾਵਾਂ ਆਪਣੇ ਆਪਣੇ ਸੋਰਸਾ ਰਾਹੀਂ ਦਿੱਲੀ ਆ ਕੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਪੂਰਾ ਪੂਰਾ ਅਧਿਕਾਰ ਦਿੱਤਾ ਜਾਵੇਗਾ ਅਤੇ ਇਸ ਵਾਹਦੇ ਨੂੰ ਪੂਰਾ ਕਰਦਿਆਂ ਜਿਥੇ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ’ਚ ਮਹਾਂਪੰਚਾਇਤ ਰੈਲੀ ਕਰਨ ਦੀ ਪੂਰੀ ਖੁੱਲ ਦੇ ਦਿੱਤੀ ਹੈ,ਉਥੇ ਐਸ.ਕੇ.ਐਮ ਰਾਜਨੀਤਕ ਵੱਲੋਂ ਵੀ ਇਸ ਮਹਾਂਪੰਚਾਇਤ ਰੈਲੀ ਨੂੰ ਸਫ਼ਲ ਬਣਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਤੋਂ ਉਪਰੰਤ ਪੰਜਾਬ ਭਾਰਤ ਦੇ ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਵਹੀਕਲਾਂ ਅਤੇ ਹੋਰਨਾਂ ਸੋਰਸਾ ਰਾਹੀਂ ਦਿੱਲੀ ਦੀ ਰਾਮਲੀਲਾ ਗਰਾਉਂਡ ‘ਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਲੋੜ ਤੇ ਜ਼ੋਰ ਦੇਣ ,ਤਾਂ ਕਿ ਮਹਾਂਪੰਚਾਇਤ ਰੈਲੀ ਨੂੰ ਸਫ਼ਲ ਬਣਾ ਕੇ ਸਰਕਾਰ ਨੂੰ ਕਿਸਾਨੀ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾ ਸਕੇ ਅਤੇ ਇਸ ਸਬੰਧ’ਚ ਕਿਸਾਨ ਸੰਗਰਸੀ ਫਿਰੋਜ਼ਪੁਰ ਤੇ ਮਾਨਸਾ ਰੇਲਵੇ ਸਟੇਸ਼ਨਾਂ ਤੋਂ ਹੱਥਾਂ ਵਿੱਚ ਕਿਸਾਨੀ ਝੰਡਾ ਲੈ ਕੇ ਰੇਲਾਂ ਰਾਹੀਂ ਦਿੱਲੀ ਨੂੰ ਰਵਾਨਾ ਹੋ ਚੁੱਕੇ ਹਨ, ਇਹ ਤਾਂ ਸਮੇਂ ਦੀ ਕੁੱਖ ਵਿਚ ਹੈ ਕਿ ਇਸ ਸੱਦੇ ਤੇ ਕਿੰਨੇ ਕੁ ਕਿਸਾਨ ਤੇ ਹੋਰ ਲੋਕ ਪਹੁੰਚਣਗੇ ,ਪਰ ਇਸ ਫੈਸਲੇ ਨਾਲ ਕਿਸਾਨਾਂ ਦੀ ਦਿੱਲੀ’ਚ ਕਿਸਾਨ ਮਜ਼ਦੂਰ ਮਹਾਂਪੰਚਾਇਤ ਰੈਲੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ,ਇਸ ਫੈਸਲੇ ਦਾ ਹਰ ਵਰਗ ਦੇ ਲੋਕਾਂ ਵੱਲੋਂ ਜਿਥੇ ਸਵਾਗਤ ਕੀਤਾ ਜਾ ਰਿਹਾ, ਉਥੇ ਸਰਕਾਰ ਤੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਸਰਕਾਰ ਕਿਸਾਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਕਿਸਾਨਾਂ ਨੂੰ ਸਰਕਾਰ ਵਿਰੁੱਧ ਮੋਰਚਾ ਲਾਉਣ ਲਈ ਮਜਬੂਰ ਨਾ ਹੋਣਾ ਪਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ’ਚ ਮਹਾਂਪੰਚਾਇਤ ਰੈਲੀ ਕਰਨ ਦੀ ਦਿੱਤੀ ਖੁੱਲ ਦਾ ਸਵਾਗਤ ਅਤੇ ਐਸ.ਕੇ.ਐਮ ਦੇ ਆਗੂਆਂ ਵੱਲੋਂ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਇਸ ਮਹਾਂਪੰਚਾਇਤ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਦਿੱਤੇ ਸੱਦੇ ਦੀ ਹਮਾਇਤ ਦੇ ਨਾਲ ਨਾਲ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਸੁਰੱਖਿਆ ਬਲਾਂ ਰਾਹੀਂ ਦਿੱਲੀ ਜਾਣ ਤੋ ਰੋਕਿਆਂ ਗਿਆ ਅਤੇ ਉਸ ਸਮੇਂ ਤੋਂ ਹੀ ਪੰਜਾਬ ਦੇ ਬਹਾਦਰ ਤੇ ਸੂਰਬੀਰ ਕਿਸਾਨ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਡਟੇ ਹੋਏ ਹਨ ਅਤੇ ਹੁਣ ਕਿਸਾਨਾਂ ਨੂੰ 30 ਦਿਨ ਬੀਤ ਜਾਣ ਤੋਂ ਬਾਅਦ ਦਿੱਲੀ ਦੀ ਰਾਮਲੀਲਾ ਗਰਾਉਂਡ’ਚ ਮਹਾਂਪੰਚਾਇਤ ਰੈਲੀ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਹੈ, ਜੋਂ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ ਹੈ ਭਾਈ ਖਾਲਸਾ ਨੇ ਕਿਹਾ ਐਸ.ਕੇ.ਐਮ ਗੈਰ ਰਾਜਨੀਤਕ ਅਤੇ ਐਸ.ਕੇ.ਐਮ ਰਾਜਨੀਤਕ ਦੋਹਾਂ ਧਿਰਾਂ ਵੱਲੋਂ ਇਹ ਮੋਰਚਾ ਆਪਣੇ ਆਪਣੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਭਾਈ ਖਾਲਸਾ ਨੇ ਕਿਹਾ ਕਿਸਾਨ ਸੰਯੁਕਤ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਵੱਲੋਂ 14 ਮਾਰਚ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ’ਚ ਮਹਾਂਪੰਚਾਇਤ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪਧੇਂਰ ਵੱਲੋਂ ਅੱਜ ਹਰਿਆਣਾ ਬਾਰਡਰਾਂ ਤੇ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਮੁਸ਼ਕਲਾਂ’ਚ ਪਾਉਣ ਵਾਲਾ ਇੱਕ ਵੱਡਾ ਐਲਾਨ ਕਰਨ ਦੀ ਗੱਲ ਕੀਤਾ ਜਾ ਰਹੀ ਹੈ ਇਹ ਤਾਂ ਸਮੇਂ ਦੀ ਕੁੱਖ ਵਿਚ ਹੈ ਕਿ ਐਸ ਕੇ ਐਮ ਰਾਜਨੀਤਕ ਦੇ ਆਗੂ ਦਿੱਲੀ ਦੀ ਰਾਮਲੀਲਾ ਗਰਾਉਂਡ’ਚ ਮਹਾਂਪੰਚਾਇਤ ਰੈਲੀ ਕਰਨ ਵਿੱਚ ਕਿੰਨੇ ਕਾਮਯਾਬ ਹੁੰਦੇ ਤੇ ਕਿੰਨੇ ਕੁ ਲੋਕ ਦਿੱਲੀ ਪਹੁੰਚਣਗੇ ਦੇ ਨਾਲ ਨਾਲ SKM ਗੈਰ ਸਿਆਸੀ ਆਗੂ ਕੇਹੋ ਜਿਹਾ ਅੱਜ ਐਲਾਨ ਕਰਦੇ ਹਨ ਜਿਸ ਨਾਲ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਵੇ ਇਹ ਤਾਂ ਸਮਾਂ ਦੱਸੇਗਾ, ਪਰ ਲੋਕਾਂ ਵਲੋਂ ਕਿਸਾਨਾਂ ਨੂੰ ਦਿੱਲੀ’ਚ ਸ਼ਾਂਤਮਈ ਢੰਗ ਨਾਲ ਮਹਾਂਪੰਚਾਇਤ ਰੈਲੀ ਕਰਨ ਦੀ ਸਰਕਾਰ ਵੱਲੋਂ ਦਿੱਤੀ ਖੁੱਲ ਦਾ ਸਵਾਗਤ ਕੀਤਾ ਜਾ ਰਿਹਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ’ਚ ਮਹਾਂਪੰਚਾਇਤ ਰੈਲੀ ਕਰਨ ਦੀ ਦਿੱਤੀ ਖੁੱਲ ਵਾਲੀ ਨੀਤੀ ਦਾ ਸਵਾਗਤ ਅਤੇ SKM ਦੇ ਆਗੂਆਂ ਵੱਲੋਂ ਦਿਲੀ ਵਿਖੇ ਮਹਾਂਪੰਚਾਇਤ ਰੈਲੀ ਕਰਨ ਦੀ ਹਮਾਇਤ, ਸਰਕਾਰ ਤੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਮੰਗ ਦੇ ਨਾਲ ਨਾਲ ਸਮੂਹ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਤੇ ਹੋਰਾਂ ਨੂੰ ਮਹਾਂਪੰਚਾਇਤ ਰੈਲੀ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੀ ਰਾਮਲੀਲਾ ਗਰਾਉਂਡ’ਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦੀ ਹੈ ।।ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਤੇ ਭਾਈ ਗੁਰਜਸਪ੍ਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ਸਨ ।


