ਕੁਲ ਹਿੰਦ ਕਿਸਾਨ ਸਭਾ ਦੇ ਸੈਕੜੇ ਸਾਥੀਆ ਦੇ ਜੱਥੇ ਮਾਨਸਾ , ਬੁਢਲਾਡਾ ਤੇ ਬਰੇਟਾ ਤੋ ਦਿੱਲੀ ਨੂੰ ਰਵਾਨਾ
ਮਾਨਸਾ, ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)– ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮਾਨਸਾ ਦੇ ਜੱਥੇ ਰੂਪ ਸਿੰਘ ਢਿੱਲੋ , ਮਲਕੀਤ ਮੰਦਰਾ ਤੇ ਸੀਤਾਰਾਮ ਗੋਬਿੰਦਪੁਰਾ ਦੀ ਅਗਵਾਈ ਹੇਠ 14 ਮਾਰਚ ਦੀ ਦਿੱਲੀ ਕਿਸਾਨ ਮਹਾਪੰਚਾਇਤ ਵਿੱਚ ਸਮੂਲੀਅਤ ਕਰਨ ਲਈ ਰਵਾਨਾ ਹੋਏ । ਪ੍ਰੈਸ ਬਿਆਨ ਰਾਹੀ ਜਾਣਕਾਰੀ ਸਾਂਝੀ ਕਰਦਿਆ ਕੁਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂਆ ਸਾਥੀ ਕ੍ਰਿਸਨ ਚੋਹਾਨ ਤੇ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਸਾਂਤਮਈ ਪ੍ਰਦਰਸਨ ਕਰ ਰਹੇ ਕਿਸਾਨਾਂ ਤੇ ਗੋਲੀਆਂ ਚਲਾਉਣ, ਤਸਦੱਦ ਕਰਨ ਵਿਰੁੱਧ ਤੇ ਕਿਸਾਨੀ ਮੰਗਾਂ ਪੂਰੀਆਂ ਕਰਵਾਉਣ ਲਈ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ , ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਨੇ ਆਪਣੇ ਦੱਸ ਸਾਲਾ ਦੇ ਕਾਰਜਕਾਲ ਦੌਰਾਨ ਕਿਸਾਨਾਂ ਵਿਰੋਧੀ ਨੀਤੀਆਂ ਲਾਗੂ ਕੀਤੀਆ ਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਸਤੇ ਤੇ ਚੱਲਣ ਲਈ ਮਜਬੂਰ ਕੀਤਾ ਤੇ ਇਤਿਹਾਸਕ ਕਿਸਾਨੀ ਅੰਦੋਲਨ ਦੌਰਾਨ ਮੀਡੀਆ ਤੇ ਐਲਾਨ ਕਰਕੇ ਵੀ ਕਿਸਾਨ ਦੀਆ ਫਸਲਾਂ ਤੇ ਐਮ ਐਸ ਪੀ ਦੇਣ ਤੋ ਮੁੱਕਰੀ । ਆਗੂਆਂ ਨੇ ਕਿਹਾ ਕਿ 14 ਮਾਰਚ ਦੀ ਕਿਸਾਨ ਮਹਾਪੰਚਾਇਤ ਮੋਦੀ ਹਕੂਮਤ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸੁਖਰਾਜ ਸਿੰਘ ਜੋਗਾ , ਸੱਤਪਾਲ ਸਿੰਘ ਬੱਗਾ , ਪਤਲਾ ਸਿੰਘ ਦਲੇਲ ਵਾਲਾ, ਮਲਕੀਤ ਸਿੰਘ ਜੋਗਾ ਐਮ ਸੀ , ਮੰਦਰ ਸਿੰਘ ਜੋਗਾ ਐਮ ਸੀ , ਭੋਲਾ ਸਿੰਘ ਜੋਗਾ , ਭੁਪਿੰਦਰ ਸਿੰਘ ਗੁਰਨੇ , ਗੁਰਜੰਟ ਸਿੰਘ ਮੱਤੀ , ਹਰਮੀਤ ਸਿੰਘ ਬੌੜਾਵਾਲ , ਮਨਜੀਤ ਕੌਰ ਗਾਮੀਵਾਲਾ , ਮਲਕੀਤ ਬਖਸ਼ੀਵਾਲਾ , ਸੁਲੱਖਣ ਕਾਹਨਗੜ੍ਹ , ਗੋਰਾ ਸਿੰਘ ਟਾਹਲੀਆ , ਗੁਰਜੰਟ ਸਿੰਘ ਢਿੱਲੋ ਤੇ ਗੁਰਜੰਟ ਚਹਿਲ ਆਦਿ ਆਗੂ ਵੀ ਹਾਜਰ ਸਨ ।


