ਨਿਊ ਗੁਰਦਾਸਪੁਰ ਹਾਕੀ ਕਲੱਬ ਨੇ 10ਵਾਂ ‘ਗੁਰਦਾਸਪੁਰ ਗੋਲਡ ਕੱਪ’ ਹਾਕੀ ਟੂਰਨਾਮੈਂਟ ਕਰਵਾਇਆ

ਗੁਰਦਾਸਪੁਰ

ਫਾਈਨਲ ਮੈਚ ਗੁਰਦਾਸਪੁਰ ਕਲੱਬ ਨੇ ਬੁਰਜ ਸਾਹਿਬ ਦੀ ਟੀਮ ਨੂੰ 3-2 ਨਾਲ ਹਰਾ ਕੇ ਜਿੱਤਿਆ

ਚੇਅਰਮੈਨ ਰਮਨ ਬਹਿਲ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ

ਗੁਰਦਾਸਪੁਰ, 13 ਫਰਵਰੀ (ਸਰਬਜੀਤ ਸਿੰਘ) – ਨਿਊ ਗੁਰਦਾਸਪੁਰ ਹਾਕੀ ਕਲੱਬ ਵੱਲੋਂ 10ਵਾਂ ਤਿੰਨ ਰੋਜ਼ਾ ‘ਗੁਰਦਾਸਪੁਰ ਗੋਲਡ ਕੱਪ’ ਹਾਕੀ ਟੂਰਨਾਮੈਂਟ ਸਰਕਾਰੀ ਕਾਲਜ ਗੁਰਦਾਸਪੁਰ ਦੇ ਹਾਕੀ ਮੈਦਾਨ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਪ੍ਰਧਾਨਗੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੀ ਗਈ।

ਤਿੰਨ ਦਿਨ ਚੱਲੇ ਇਸ ਅੰਡਰ-19 ਹਾਕੀ ਟੂਰਨਾਮੈਂਟ ਵਿੱਚ ਹਾਕੀ ਦੀਆਂ ਨਾਮੀ 14 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਨਿਊ ਗੁਰਦਾਸਪੁਰ ਹਾਕੀ ਕਲੱਬ ਅਤੇ ਬੁਰਜ ਸਾਹਿਬ ਧਾਰੀਵਾਲ ਦੀਆਂ ਹਾਕੀ ਟੀਮਾਂ ਦਰਮਿਆਨ ਖੇਡਿਆ ਗਿਆ। ਫਾਈਨਲ ਮੈਚ ਗੁਰਦਾਸਪੁਰ ਦੀ ਟੀਮ ਨੇ 3-2 ਨਾਲ ਜਿੱਤਿਆ।

ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਨਿਊ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਇਹ ਉਪਰਾਲਾ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਹਾਕੀ ਸਾਡੀ ਰਾਸ਼ਟਰੀ ਖੇਡ ਹੈ ਅਤੇ ਇਸ ਖੇਡ ਨੂੰ ਪ੍ਰਚਲਿਤ ਕਰਨ ਦੇ ਯਤਨ ਸਵਾਗਤਯੋਗ ਹਨ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਵੀ ਸੂਬੇ ਵਿੱਚ ਖੇਡਾਂ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਯਤਨਸ਼ੀਲ ਹੈ ਅਤੇ ਰਾਜ ਸਰਕਾਰ ਵੱਲੋਂ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ ਸਰਕਾਰੀ ਨੌਂਕਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਤੇ ਖੇਡ ਕਲੱਬਾਂ ਦੇ ਇਹ ਉਪਰਾਲੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਸਹਾਈ ਹੋਣਗੇ।

ਇਸ ਮੌਕੇ ਨਿਊ ਗੁਰਦਾਸਪੁਰ ਹਾਕੀ ਕਲੱਬ ਦੇ ਪ੍ਰਧਾਨ ਕੈਪਟਨ ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਸੈਣੀ, ਪੋ੍ਰ. ਬਲਜੀਤ ਸਿੰਘ, ਡਾ. ਜਤਿੰਦਰ ਅਗਰਵਾਲ, ਰਾਜੇਸ਼ ਕੁਮਾਰ, ਦਸ਼ਮਿੰਦਰ ਨੋਨੀ, ਬਿਕਰਮਜੀਤ ਸਿੰਘ, ਅਮਰਜੀਤ ਸਿੰਘ, ਗੋਪਾਲ ਸਿੰਘ ਸਭਰਵਾਲ, ਦਰਬਾਰਾ ਸਿੰਘ, ਰਜਿੰਦਰ ਪੱਪੂ ਅਤੇ ਰਾਜੇਸ਼ ਕੁਮਾਰ ਤੋਂ ਇਲਾਵਾ ਖੇਡ ਪ੍ਰੇਮੀ ਅਤੇ ਖਿਡਾਰੀ ਹਾਜ਼ਰ ਸਨ।

Leave a Reply

Your email address will not be published. Required fields are marked *