ਉੱਜਵਲ ਭਾਰਤ ਉੱਜਵਲ ਭਵਿੱਖ ਤਹਿਤ 2 ਜ਼ਿਲਿਆ ਵਿੱਚ 26 ਜੁਲਾਈ ਤੋਂ ਕਰਵਾਏ ਜਾ ਰਹੇ ਹਨ ਵਿਸ਼ੇਸ਼ ਪ੍ਰੋਗਰਾਮ-ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ

ਪੰਜਾਬ

ਗੁਰਦਾਸਪੁਰ, 26 ਜੁਲਾਈ (ਸਰਬਜੀਤ)– ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਗੁਰਦਾਸਪੁਰ ਦੇ ਉਪ ਮੁੱਖ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਉੱਜਵਲ ਭਾਰਤ ਉੱਜਵਲ ਭਵਿੱਖ’ ਤਹਿਤ ਕੇਂਦਰ ਸਰਕਾਰ ਊਰਜਾ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਿਟਡ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਨੂੰ ਐਸ.ਜੇ. ਵੀ. ਐਨ ਐਲ ਵੱਲੋਂ ਜਿਲਾ ਪ੍ਰਸਾਸਨ ਗੁਰਦਾਸਪੁਰ ਅਤੇ ਜਿਲਾ ਪ੍ਰਸ਼ਾਸਨ ਪਠਾਨਕੋਟ ਦੇ ਸਹਿਯੋਗ ਨਾਲ ਜਿਲਾ ਗੁਰਦਾਸਪੁਰ ਅਤੇ ਜਿਲਾ ਪਠਾਨਕੋਟ ਵਿਚ 26, 28, 29 ਅਤੇ 30 ਜੁਲਾਈ ਨੂੰ ਵਿਸੇਸ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਉਨਾ ਅੱਗੇ ਦੱਸਿਆ ਕਿ 26 ਜੁਲਾਈ ਦਾ ਪ੍ਰੋਗਰਾਮ ਕਮਿਊਨਟੀ ਹਾਲ ਸੁਜਾਨਪੁਰ ਵਿਖੇ ਸਵੇਰੇ 10.:00 ਵਜੇ ਤੋਂ 12 ਵਜੇ ਤੱਕ ਕਰਵਾਇਆ ਜਾਣਾ ਹੈ । ਜਿਸ ਵਿਚ ਬਲਰਾਜ ਸਿੰਘ, ਏ.ਡੀ.ਸੀ ਡਿਵੈਲਪਮੈਂਟ, ਪਠਾਨਕੋਟ ਮੁੱਖ ਮਹਿਮਾਨ ਹੋਣਗੇ। 28 ਜੁਲਾਈ ਦਾ ਪ੍ਰੋਗਰਾਮ ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਕਰਵਾਇਆ ਜਾਣਾ ਹੈ, ਜਿਸ ਵਿਚ ਅਮਨਸੇਰ ਸਿੰਘ ਸ਼ੈਰੀ ਕਲਸੀ ਐਮ.ਐਲ.ਏ. ਬਟਾਲਾ ਮੁੱਖ ਮਹਿਮਾਨ ਹੋਣਗੇ। 29 ਜੁਲਾਈ ਦਾ ਪ੍ਰੋਗਰਾਮ ‘ਡੀ.ਐਸ. ਫਾਰਮ ਸਰਨਾ ਵਿਖੇ 12:00 ਵਜੇ ਤੋਂ 12:00 ਵਜੇ ਤੱਕ ਕਰਵਾਇਆ ਜਾਣਾ ਹੈ, ਜਿਸ ਵਿਚ ਸ਼੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ, ਪੰਜਾਬ ਮੁੱਖ ਮਹਿਮਾਨ ਹੋਣਗੇ। ਇਸੇ ਤਰਾ 30 ਜੁਲਾਈ ਦਾ ਪ੍ਰੋਗਰਾਮ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਸੈਂਟਰਲ ਕਾਲਜ ਘੁਮਾਣ ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ਐਡਵੋਕੇਟ ਅਮਰਪਾਲ ਸਿੰਘ ਐਮ.ਐਲ.ਏ ਸ੍ਰੀਹਰਗੋਬਿੰਦਪੁਰ ਹੋਣਗੇ। ਇਹਨਾਂ ਪ੍ਰੋਗਰਾਮਾਂ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀ ਵੀ ਹਾਜਰ ਹੋਣਗੇ। “ਉਜਵਲ ਭਾਰਤ ਉਜਵਲ ਭਵਿੱਖ ਤਹਿਤ ਦੇਸ ਅਤੇ ਸੂਬੇ ਵਿਚ ਬਿਜਲੀ ਖੇਤਰ ਦੀਆਂ ਸਕੀਮਾਂ ਅਤੇ ਹੋਣ ਵਾਲੇ ਕੰਮਾਂ ਸੰਬੰਧੀ ਵੀਡੀਓ ਸਕਰੀਨਿੰਗ, ਨੁਕੜ ਨਾਟਕ ਅਤੇ ਕਲਚਰ ਪ੍ਰੋਗਰਾਮ ਰਾਹੀਂ ਪਬਲਿਕ ਨੂੰ ਜਾਣੂ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *