ਸਾਨੂੰ ਕੁੱਝ ਵਕਤੀ ਨਸ਼ਾਬੰਦੀ ਨਹੀਂ ਨਸ਼ਾ ਮੁਕਤੀ ਚਾਹੀਦੀ ਹੈ – ਸਾਂਝੀ ਐਕਸ਼ਨ ਕਮੇਟੀ
ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਝੋਟੇ ਉੱਤੇ ਪਾਏ ਝੂਠੇ ਐਫ.ਆਰ.ਆਈ ਨੰ-93 ਨੂੰ ਰੱਦ ਕੀਤੀ ਜਾਵੇ , ਸਬੰਧਤ ਡੀ.ਐਸ.ਪੀ ਅਤੇ ਮਾਨਸਾ ਮੈਡੀਕੋਜ਼ ਵੱਲੋਂ ਗੈਰ ਕਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ ਜਾਣ-ਕਾਮਰੇਡ ਰਾਣਾ
ਮਾਨਸਾ, ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਬਾਬਾ ਬੁਝਾ ਸਿੰਘ ਭਵਨ ਵਿੱਚ ਰਾਜਵਿੰਦਰ ਰਾਣਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਵੱਖ ਵੱਖ ਜਥੇਬੰਦਿਆ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ।ਮੀਟਿੰਗ ਨੂੰ ਸਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਰਾਜਵਿੰਦਰ ਰਾਣਾ ਨੇ ਕਿਹਾ ਕੇ ਨਸ਼ਾ ਵਿਰੋਧੁੀ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਜਿਸ ਤਹਿਤ 15 ਦਸੰਬਰ ਨੂੰ ਬਾਲ ਭਵਨ ਮਾਨਸਾ ਵਿੱਚ ਚੱਲ ਰਹੇ ਧਰਨੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ।ਇਸ ਤੋਂ ਪਹਿਲਾਂ ਪਿੰਡਾਂ ਅਤੇ ਸਹਿਰਾਂ ਵਿੱਚ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ।ਓਹਨਾ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਨਸ਼ਿਆਂ ਨੂੰ ਠੱਲ ਨਹੀਂ ਪਾਈ ਜਾ ਰਹੀ ।ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਪ੍ਰਸ਼ਾਸ਼ਨ ਵੱਲੋਂ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨਾਲ ਕੀਤੇ ਵਾਦਿਆਂ ਤੋਂ ਪਿੱਛੇ ਹਟਿਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਲੋਕ ਕੁੱਝ ਸਮੇਂ ਦੀ ਨਸ਼ਾਬੰਦੀ ਨਹੀਂ ਪੂਰਨ ਨਸ਼ਾ ਮੁਕਤੀ ਚਾਹੁੰਦੇ ਹਨ।ਓਹਨਾ ਮੰਗ ਕੀਤੀ ਕਿ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਝੋਟੇ ਉੱਤੇ ਪਾਏ ਝੂਠੇ ਐਫ.ਆਰ.ਆਈ ਨੰ-93 ਨੂੰ ਰੱਦ ਕੀਤਾ ਜਾਵੇ ਅਤੇ ਸਬੰਧਤ ਡੀ.ਐਸ.ਪੀ ਅਤੇ ਮਾਨਸਾ ਮੈਡੀਕੋਜ਼ ਵੱਲੋਂ ਗੈਰ ਕਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ ਜਾਣ। ਇਸ ਸੰਘਰਸ਼ ਦੌਰਾਨ ਵਧੀਕੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਬਣਦੀ ਕਰਵਾਈ ਕੀਤੀ ਜਾਵੇ ।ਐਂਟੀ ਡਰੱਗ ਟਾਸਕ ਫੋਰਸ ਅਤੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਫੜਾਏ ਜਾਂਦੇ ਨਸ਼ਾ ਤਸਕਰਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ।ਓਹਨਾ ਉੱਪਰ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ ਇਸ ਮੀਟਿੰਗ ਵਿੱਚ ਗੁਰਸੇਵਕ ਸਿੰਘ ਜਵਾਹਰਕੇ ,ਗੁਰਪ੍ਰਨਾਮ ਸਿੰਘ ਖਾਰਾ ,ਦੀਦਾਰ ਸਿੰਘ ਖਾਰਾ ,ਬਲਜੀਤ ਸਿੰਘ , ਹਰਬੰਸ ਸਿੰਘ ,ਸੁਰਿੰਦਰ ਪਾਲ ਸ਼ਰਮਾ ,ਮਨਿੰਦਰ ਸਿੰਘ ਜਵਾਹਰਕੇ ,ਦੇਵ ਰਾਜ ,ਇੰਦਰਜੀਤ ਮੁਨਸ਼ੀ, ਧੰਨਾ ਮੱਲ ਗੋਇਲ ,ਕੁਲਵਿੰਦਰ ਕਾਲੀ ,ਗਗਨਦੀਪ ਸਿੰਘ, ਸੁਖੀ ,ਸੁਰਿੰਦਰ ਪਾਲ ,ਸੁਖਜੀਤ ਰਾਮਾਂ ਨੰਦੀ ,ਅਮਨ ਪਟਵਾਰੀ ਆਦਿ ਸ਼ਾਮਲ ਰਹੇ


