ਆਯੂਸ਼ ਵਿਭਾਗ ਨੇ 8ਵਾਂ ਰਾਸ਼ਟਰੀ ਆਯੂਰਵੈਦਾ ਦਿਵਸ ਅਤੇ ਧਨਵੰਤਰੀ ਦਿਵਸ ਮਨਾਇਆ

ਗੁਰਦਾਸਪੁਰ

ਪੰਜਾਬ ਸਰਕਾਰ ਆਯੂਰਵੈਦ ਇਲਾਜ ਪੱਧਤੀ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ – ਰਮਨ ਬਹਿਲ

ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ 8ਵਾਂ ਰਾਸ਼ਟਰੀ ਆਯੂਰਵੈਦਾ ਦਿਵਸ ਅਤੇ ਧਨਵੰਤਰੀ ਦਿਵਸ ਮਨਾਇਆ ਗਿਆ। ਇਸ ਸਬੰਧੀ ਕਰਵਾਏ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਯੂਰਵੈਦ ਇਲਾਜ ਪੱਧਤੀ ਸਭ ਤੋਂ ਪ੍ਰਚਾਨੀ ਇਲਾਜ ਵਿਧੀਆਂ ਵਿਚੋਂ ਹੈ ਅਤੇ ਇਸ ਨਾਲ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਯੂਰਵੈਦ ਕੇਵਲ ਇਲਾਜ ਵਿਧੀ ਹੀ ਨਹੀਂ ਬਲਕਿ ਇੱਕ ਤਰ੍ਹਾਂ ਜੀਵਨ ਜਾਚ ਸ਼ੈਲੀ ਹੈ ਜਿਸ ਨੂੰ ਅਪਣਾਅ ਕੇ ਤੰਦਰੁਸਤ ਤੇ ਨਿਰੋਗ ਜੀਵਨ ਬਸਰ ਕੀਤਾ ਜਾ ਸਕਦਾ ਹੈ। ਉਨ੍ਹਾਂ ਆਪਣਾ ਆਲਾ-ਦੁਆਲਾ ਸਾਫ਼ ਰੱਖਣ, ਫਾਸਟ ਫੂਡ ਤੋਂ ਪ੍ਰਹੇਜ਼ ਕਰਨ, ਮੌਸਮੀ ਫ਼ਲ, ਹਰੀਆਂ ਸਬਜ਼ੀਆਂ, ਦੁੱਧ ਪਨੀਰ ਆਦਿ ਦੀ ਜਿਆਦਾ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਤੇ ਯੋਗ ਨੂੰ ਜੀਵਨ ਸ਼ੈਲੀ ਚ ਅਪਨਾਉਣ ਲਈ ਕਿਹਾ।

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੂਰਵੈਦਿਕ ਇਲਾਜ ਵਿਧੀ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹੇ ਵਿੱਚ ਚੱਲ ਰਹੀਆਂ ਆਯੂਸ਼ ਡਿਸਪੈਂਸਰੀਆਂ ਦੀ ਕਾਇਆ ਕਲਪ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਸਾਲ ਦੌਰਾਨ 62 ਲੱਖ ਖਰਚ ਕਰਕੇ 11 ਆਯੂਸ਼ ਹੈਲਥ ਐਂਡ ਵੈੱਲਨੈੱਸ ਸੈਂਟਰ ਅਤੇ 1 ਹੋਮਿਓਪੈਥੀ ਸੈਂਟਰ ਨੂੰ ਅਪਗਰੇਡ ਕੀਤਾ ਗਿਆ ਹੈ।

ਸੈਮੀਨਾਰ ’ਚ ਜ਼ਿਲ੍ਹਾ ਆੂੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਪ੍ਰਦੀਪ ਸਿੰਘ ਨੇ ਦੱਸਿਆ ਕਿ ਆਯੂਰਵੇਦ ਅਤੇ ਭਗਵਾਨ ਧਨਵੰਤਰੀ ਜਿਨ੍ਹਾਂ ਨੂੰ ਗਾਡ ਆਫ ਮੈਡੀਸਨ ਭਾਵ ਦਵਾਈਆਂ ਦਾ ਦੇਵਤਾ ਵੀ ਕਿਹਾ ਜਾਂਦਾ ਹੈ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਇਸ ਸਾਲ ਦਾ ਥੀਮ ‘ਆਯੁਰਵੇਦਾ ਹਰ ਦਿਨ ਹਰ ਕਿਸੇ ਲਈ’ ਤਹਿਤ ਧੰਨਵੰਤਰੀ ਦਿਵਸ ਮਨਾਇਆ ਗਿਆ ਗਿਆ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਡੀ.ਐੱਫ.ਪੀ.ਓ. ਡਾ ਤੇਜਿੰਦਰ ਕੌਰ, ਪੰਜਾਬ ਆਯੁਰਵੈਦਿਕ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਿੰਦਰ ਸਿੰਘ ਅਤੇ ਉਪ ਪ੍ਰਧਾਨ ਡਾ. ਅਸ਼ੋਕ ਅੱਤਰੀ, ਡੀ.ਐੱਚ.ਓ. ਡਾ. ਸਵਿਤਾ, ਡੀ.ਟੀ.ਓ ਡਾ. ਰਮੇਸ਼ ਅੱਤਰੀ, ਡਾ. ਅਮਿਤ ਵਰਮਾ, ਡਾ. ਅਮਿਤਾ ਸ਼ਰਮਾ, ਡਾ. ਨਵਨੀਤ ਸਿੰਘ, ਮੀਡਿਆ ਵਿੰਗ ਤੋਂ ਸੰਦੀਪ ਕੌਰ ਹਾਜ਼ਰ ਸਨ।  

Leave a Reply

Your email address will not be published. Required fields are marked *