ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਵੱਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵੱਧਦੇ ਤਣਾਅ ਦੇ ਵਿਚਕਾਰ ਭਾਰਤ ਨੇ ਕੈਨੇਡੀਅਨਾਂ ਲਈ ਵੀਜਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਰਿਪੋਰਟਾ ਮੁਤਾਬਿਕ ਬੀ.ਐਲ.ਐਸ ਇੰਡੀਆ ਵੀਜਾ ਐਪਲੀਕੇਸ਼ਨ ਸੈਂਟਰ ਨੇ ਭਾਰਤੀ ਮਿਸ਼ਨ ਵੱਜੋਂ ਜਾਰੀ ਨੋਟਿਸ ਦੇ ਹਵਾਲੇ ਨਾਲ ਕਿਹਾ ਹੈ ਕਿ ਕੈਨੇਡਾ ਚ ਭਾਰਤੀ ਵੀਜਾ ਨਾਲ ਸੰਬੰਧਿਤ ਸੇਵਾਵਾਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤੀਆ ਗਈਆਂ ਹਨ। ਕੈਨੇਡਾ ਵਿੱਚ ਭਾਰਤ ਲਈ ਵੀਜ਼ ਸਿਰਫ ਬੀ.ਐਲ.ਐਸ ਇੰਡੀਆ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ। ਨੋਟਿਸ ਚ ਅੱਗੇ ਕਿਹਾ ਗਿਆ ਹੈ ਕਿ ਕਾਰਜਸ਼ੀਲ ਕਾਰਨਾ ਕਰਕੇ ਭਾਰਤੀ ਵੀਜਾਂ ਸੇਵਾਵਾਂ ਨੂੰ 21 ਸਤੰਬਰ ਤੋਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਵਰਣਯੋਗ ਹੈ ਕਿ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਸ ਟਰੂਡੋ ਨੇ ਆਪਣੇ ਦੇਸ਼ ਵਿੱਚ ਆਉਣ ਲਈ ਕਿਸੇ ਵੀ ਸਟੂਡੈਂਟ ਜਾਂ ਹੋਰ ਯਾਤਰੀ ਦੇ ਵੀਜੇ ਤੇ ਰੋਕ ਨਹੀਂ ਲਗਾਈ।


