ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)– ਸਰਵੇ ਮੁਤਾਬਕ ਪੰਜਾਬ ਵਿੱਚ ਤਕਰੀਬਨ 47 ਹਜਾਰ ਨਹਿਰੀ ਖਾਲ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 17 ਹਜ਼ਾਰ ਨਹਿਰੀ ਖਾਲ ਗਾਇਬ ਹੋ ਚੁੱਕੇ ਹਨ। ਕੁੱਝ ਨਹਿਰੀ ਖਾਲਾਂ ਦੀ ਲੰਬਾਈ ਤਕਰੀਬਨ ਸਵਾ ਲੱਖ ਕਿਲੋਮੀਟਰ ਦੱਸੀ ਜਾਂਦੀ ਹੈ। ਜਿਨ੍ਹਾਂ ਵਿੱਚ 60 ਹਜਾਰ ਕਿਲੋਮੀਟਰ ਨਹਿਰੀ ਖਾਲ ਪੱਕੇ ਹਨ। ਪਰ ਇਸਦੇ ਬਾਵਜੂਦ ਉਨ੍ਹਾੰ ਵਿੱਚ ਪਾਣੀ ਜਾਂ ਤਾਂ ਆਉਂਦਾ ਨਹੀਂ ਸੀ ਜਾਂ ਫਿਰ ਪਾਣੀ ਦੀ ਮਾਤਰਾ ਬਹੁਤ ਘੱਟ ਸੀ।
ਨਹਿਰਾਂ, ਰਜਬਾਹਿਆਂ ਦੀ ਮੁਰੰਮਤ ਤੇ ਸਫਾਈ ਦੇ ਨਾਲ-ਨਾਲ ਲੋਕਾਂ ਵੱਲੋਂ ਢਾਹ ਕੇ ਆਪਣੀ ਜਮੀਨਾਂ ਵਿੱਚ ਰਲਾਏ ਗਏ ਹਨ। ਹੁਣ ਤੱਕ 17 ਹਜ਼ਾਰ ਖਾਲ ਵੀ ਦੁਬਾਰਾ ਕੱਢਵਾਏ ਤੇ ਬਣਵਾਏ ਜਾਣ। ਫਿਰ ਹੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚੇਗਾ। ਜਦੋਂ ਕਿ 65 ਹਜਾਰ ਕਿਲੋਮੀਟਰ ਕੱਚੇ ਪਏ ਖਾਲ ਵੀ ਪੱਕੇ ਕੀਤੇ ਜਾਣ। ਫਿਰ ਹੀ ਨਹਿਰੀ ਪਾਣੀ ਨੂੰ ਖੇਤਾਂ ਤੱਕ ਲੈ ਜਾ ਕੇ ਧਰਤੀ ਹੇਠਲਾਂ ਪਾਣੀ ਬਚ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਦਿੱਤੇ ਗਏ ਵੇਰਵੇ ਮੁਤਾਬਕ ਵਿਕਾਸ ਕੀਤਾਜਾਵੇ ਤਾਂ ਜੋ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਸਕੇ ਅਤੇ ਧਰਤੀ ਹੇਠਲਾਂ ਚਾਂਦੀ ਵਰਗਾ ਪਾਣੀ ਬੱਚ ਸਕੇਂ।


