ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)—ਮਾਸਟਰ ਤਰਲੋਚਨ ਸਮਰਾਲਾ ਦਾ ਵਿਛੋੜਾ ਅਸਹਿ ਤੇ ਅਕਹਿ ਹੈ।ਉਹ ਹਰ ਖੇਤਰ ਚ ਸਮਰੱਥ ਸਨ, ਭਾਵੇਂ ਓਹ ਅਧਿਆਪਕ ਹੋਣ, ਨਾਟਕਕਾਰ,ਫਿਲਮੀ ਅਦਾਕਾਰ, ਲੇਖਕ , ਜਾਂ ਫਿਰ ਕਮਾਲ ਦੇ ਬੁਲਾਰੇ ਹਰ ਫੀਲਡ ਚ ਸਫਲ ਤੇ ਪ੍ਰਪੱਕ। ਪਰ ਖੂਨੀ ਸੜਕਾਂ, ਸਰਕਾਰਾਂ ਦੀ ਟ੍ਰੈਫਿਕ ਨਿਯਮਾਂ ਪ੍ਰਤੀ ਲਾਪਰਵਾਹੀ,ਥਾਰ ਵਰਗੀਆਂ ਕਾਰਾਂ ਲੈਕੇ ਛਲਾਰੂਆਂ ਦੇਣ ਵਾਲੇ ਮਾਪਿਆਂ ਗੈਰ ਜੁੰਮੇਵਾਰੀ ਨੇ ਸਾਡਾ ਇੱਕ ਖੋਹ ਲਿਆ। ਇਸ ਨਾਲ ਪਰਿਵਾਰ ਨੂੰ ਹੀ ਨਹੀਂ ਸਮਾਜ ਖਾਸ ਕਰਕੇ ਉਸ ਸਮਾਜ ਨੂੰ ਵੱਡਾ ਘਾਟਾ ਪਿਆ ਹੈ ਜਿਸ ਨੂੰ ਇੱਕੀਵੀਂ ਸਦੀ ਵਿਚ ਵੀ ਵਿਹੜੇ ਵਾਲੇ ਕਿਹਾ ਜਾਂਦਾ ਹੈ। ਉਨ੍ਹਾਂ ਕਾਮਰੇਡ ਹਾਕਮ ਸਿੰਘ ਸਮਾਓ ਦੇ ਬਾਰੇ ਕਾਮਰੇਡ ਸੁਖਦਰਸ਼ਨ ਨੱਤ ਸੰਪਾਦਿਤ ਕੀਤੀ ਪੁਸਤਕ ਤੇ ਬਰਨਾਲਾ ਵਿਖੇ ਕਰਵਾਈ ਗਈ ਗੋਸ਼ਟੀ ਤੇ ਪੇਪਰ ਪੜ੍ਹਦਿਆਂ ਕਿਹਾ ਕਿ ਜਦੋਂ ਇਨਕਲਾਬੀ ਲਹਿਰ ਚ ਸ਼ਹੀਦ ਹੋ ਗਏ ਉਹ ਸਭ ਕਿੰਤੂ ਪਰੰਤੂ ਤੋਂ ਉੱਪਰ ਉੱਠ ਗਏ ਪਰ ਜੋ ਬਚ ਗਏ ਸਰਾਪੇ ਗਏ। ਉਨ੍ਹਾਂ ਦੇ ਸਿਵੇ ਵੀ ਫਰੋਲੇ ਗਏ। ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਚ ਲੋਕ ਚੇਤਨਾ ਮੰਚ ਵੱਲੋਂ ਪੈਪਸੂ ਦੀ ਮੁਜਾਰਾ ਲਹਿਰ ਤੇ ਬੋਲਦਿਆਂ ਬੇਬਾਕ ਬੋਲਦਿਆਂ ਕਿਹਾ ਕਿ,ਇਹ ਵੀ ਸਾਡੀ ਲਹਿਰ ਦਾ ਦੁਖਾਂਤ ਹੈ ਕਿ ਨਿੱਜੀ ਸੰਪਤੀ ਦਾ ਵਿਰੋਧ ਦਾ ਵਿਰੋਧ ਕਰਨ ਵਾਲੇ ਖੁਦ ਨਿੱਜੀ ਸੰਪਤੀ ਚ ਗਲਤਾਨ ਨੇ? ਪੰਜਾਬੀ ਭਵਨ ਲੁਧਿਆਣਾ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਕਿ ਐਨੀਆਂ ਕੁਰਬਾਨੀਆਂ ਕਰਨ ਸਾਡੀ ਲਹਿਰ ਦਾ ਕੁਝ ਕਿਉਂ ਨਹੀਂ ਬਣ ਸਕਿਆ? ਉਨ੍ਹਾਂ ਨਾਲ ਲੰਮਾ ਵਾਹ ਰਿਹਾ ਕਈ ਵਾਰ ਸਲਾਹ ਲਈ ਸਦਾ ਹਾਂ ਪੱਖੀ ਹੁੰਗਾਰਾ ਮਿਲਿਆ। ਉਨ੍ਹਾਂ ਨਾਲ ਪੰਜਾਬੀ ਭਵਨ ਵਿਖੇ ਯਾਦਗਾਰੀ ਫੋਟੋ ਵੀ ਸਾਂਝੀ ਕਰ ਰਿਹਾਂ।


