ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ( ਏਕਟੂ) ਵੱਲੋਂ ਦਿੱਤਾ ਗਿਆ ਧਰਨਾ

ਗੁਰਦਾਸਪੁਰ

ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)– ਅੱਜ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ( ਏਕਟੂ) ਨੇ ਕਿਰਤ ਦਫ਼ਤਰ ਬਟਾਲੇ ਦੇ ਇਨਫੋਰਸਮੈਟ ਅਫਸਰ ਦੇ ਦਫਤਰ ਮੂਹਰੇ ਧਰਨਾ ਦਿੰਦਿਆਂ ਅਫਸਰ ਉਪਰ ਆਪਣੀ‌ ਡਿਊਟੀ ਦੌਰਾਨ ਵਰਕਰਾਂ ਦੀਆਂ ਜਾਇਜ਼ ਸਕਾਇਤਾ ਹੱਲ ਨਾ ਕਰਨ ਦੇ ਦੋਸ਼ ਲਾਏ। ਇਸ ਸਮੇਂ ਧਰਨੇ ਵਿੱਚ ਸ਼ਾਮਲ ਏਕਟੂ ਆਗੂ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਅਤੇ ਕਰਮਜੀਤ ਸਿੰਘ ਸੰਧੂ ਨੇ ਕਿਹਾ ਇਹ ਅਫਸਰ ਸਧਾਰਨ ਸਕਾਇਤਾ ਨੂੰ 6/6 ਮਹੀਨੇ ਲਟਕਾਈ ਰੱਖਦਾ ਹੈ। ਪਬਲਿਕ ਸਰਵਿੰਟ ਹੋਣ ਦੇ ਬਾਵਜੂਦ ਇਸ ਅਫਸਰ ਵਲੋਂ ਮਜ਼ਦੂਰ ਆਗੂਆਂ ਦੇ ਫੋਨ ਵੀ ਨਹੀਂ ਸੁਣੇ ਜਾਂਦੇ।ਆਗੂਆਂ ਇਸ ਦੀ ਮਿਸਾਲ ਦੇਂਦਿਆਂ ਕਿਹਾ ਕਿ ਕਾਦੀਆਂ ਨੇੜੇ ਦੇ ਪਿੰਡ ਕਾਹਲਵਾਂ ਦੇ ਰੰਧਾਵਾ ਬਰਿਕ ਕਿਲਨ ਦੇ ਮਾਲਕ ਨੇ ਇਕ ਮਜ਼ਦੂਰ ਦਾ ਘਰੇਲੂ ਰਹਿਣ ਸਹਿਣ ਦਾ ਸਮਾਨ ਬੀਤੇ ਦੋ ਮਹੀਨੇ ਤੋਂ ਜ਼ਬਰੀ ਆਪਣੇ ਕਬਜ਼ੇ ਵਿਚ ਰਖਿਆ ਹੋਇਆ ਹੈ, ਜਦੋਂ ਕਿ ਮਜ਼ਦੂਰ ਪਰਿਵਾਰ ਦਾ ਸਮਾਨ ਡਕਣਾ‌‌ ਬੰਧੂਆ ਮਜ਼ਦੂਰੀ ਦੇ ਘੇਰੇ ਵਿੱਚ ਆਉਂਦਾ ਹੈ ਜਿਸ ਬਾਬਤ ਕਾਰਵਾਈ ਕਰਨ ਲਈ ਐਸ ਡੀ ਐਮ ਬਟਾਲਾ ਨੇ ਵੀ ਕਿਰਤ ਇਨਫੋਰਸਮੈਟ ਅਫਸਰ ਨੂੰ ਹਦਾਇਤ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਇਸ ਅਫਸਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ਪੀੜਤ ਪਰਿਵਾਰ ਘਰੇਲੂ ਸਾਮਾਨ ਤੋਂ ਬਿਨਾਂ ਬਹੁਤ ਹੀ ਮੁਸ਼ਕਲ ਵਿਚ ਰਹਿ ਰਿਹਾ ਹੈ। ਆਗੂਆਂ ਕਿਰਤ ਮੰਤਰਾਲੇ ਪੰਜਾਬ ‌ਤੋ ਇਸ ਅਫਸਰ ਨੂੰ ਤਬਦੀਲ ਕਰਨ ਦੀ ਮੰਗ ਕਰਦਿਆਂ ਇਸ ਅਫਸਰ ਵਿਰੁੱਧ ਲਗਾਤਾਰ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ

Leave a Reply

Your email address will not be published. Required fields are marked *