ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)–ਗੁਰੂ ਰਵਿਦਾਸ ਮੰਦਰ ਫਿਲੌਰ ਤੋਂ ਅਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਜੋਂ ਪਿੰਡ ਨੰਗਲ ਤੇ ਹੋਰ ਕਈ ਪਿੰਡਾਂ ਤੋਂ ਹੁੰਦਾ ਹੋਇਆ ਗੁਰੂ ਰਵਿਦਾਸ ਮੰਦਰ ਪਹੁੰਚਿਆ ਇਸ ਨਗਰ ਕੀਰਤਨ ਵਿੱਚ ਵਖ ਵਖ ਸ਼ਖ਼ਸੀਅਤ ਤੋਂ ਇਲਾਵਾ ਦੁਵਾਬਾ ਖੇਤਰ’ਚ ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਮੋਹਰੀ ਜਾਣੇ ਜਾਂਦੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਦੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਪਹੁੰਚੇ,ਮੰਦਰ ਕਮੇਟੀ ਫਿਲੌਰ ਦੇ ਪ੍ਰਧਾਨ ਤਾਰਾ ਚੰਦ,ਰਾਜ ਕੁਮਾਰ ਸੰਧੂ, ਕਸ਼ਮੀਰ ਕੌਰ ਲੰਬਰਦਾਰ, ਪ੍ਰਧਾਨ ਅਸ਼ੋਕ ਕੁਮਾਰ, ਖੁਸ਼ੀ ਰਾਮ ਸਰਪੰਚ ਜਗਤਾਰ ਸਿੰਘ ਤੇ ਹੋਰ ਨਗਰ ਕੀਰਤਨ ਪ੍ਰਬੰਧਕਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਮੁੱਖ ਬੁਲਾਰੇ ਸੰਤ ਸਮਾਜ ਦਾ ਸਨਮਾਨ ਕੀਤਾ ਗਿਆ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਨਗਰ ਕੀਰਤਨ ਦੀਆ ਸੰਗਤਾਂ ਲਈ ਤਰਾਂ ਤਰਾਂ ਦੇ ਲੰਗਰ ਲਾਉਣ ਵਾਲਿਆਂ ਦਾ ਨਗਰ ਕੀਰਤਨ ਪ੍ਰਬੰਧਕਾਂ ਤੇ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਪ੍ਰਧਾਨ ਮੰਦਰ ਫਿਲੌਰ ਤੇ ਸਰਪੰਚ ਵਲੋਂ ਸਾਂਝੇ ਤੌਰ ਤੇ ਸਨਮਾਨ ਕੀਤਾ ਗਿਆ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨਾਲ਼ ਨਗਰ ਕੀਰਤਨ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ



