ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ਤਹਿਤ ਜਗਤਾਰ ਸਿੰਘ ਤਹਿਸੀਲਦਾਰ ਲੋਕਾਂ ਦੇ ਕੰਮ ਖੁੱਦ ਉਨ੍ਹਾਂ ਨੂੰ ਮਿਲ ਕੇ ਨਿਪਟਾ ਰਹੇ ਹਨ

ਗੁਰਦਾਸਪੁਰ

ਗੁਰਦਾਸਪੁਰ, 29 ਜਨਵਰੀ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਦੇ ਤਹਿਸੀਲਦਾਰ ਜਗਤਾਰ ਸਿੰਘ ਆਪਣੇ ਕੰਮ ਨੂੰ ਬਹੁਤ ਹੀ ਵਧੀਆਂ ਢੰਗ ਨਾਲ ਕਰ ਰਹੇ ਹਨ | ਕਿਉਂਕਿ ਪੰਜਾਬ ਸਰਕਾਰ ਜੀਰੋ ਟੋਲਰੈਂਸ ਰਿਸ਼ਵਤ ‘ਤੇ ਕੰਮ ਕਰਨ ਲਈ ਦਿ੍ੜ ਸੰਕਲਪ ਹੈ |
ਇਸ ਸਬੰਧੀ ਜਦੋਂ ਜੋਸ਼ ਨਿਊਜ਼ ਵੱਲੋਂ ਤਹਿਸੀਲ ਕੰਪਲੈਕਸ ਗੁਰਦਾਸਪੁਰ ਦਾ ਸਰਵੇ ਕੀਤਾ ਗਿਆ ਤਾਂ ਦੇਖਿਆ ਕਿ ਜੋ ਲੋਕ ਰਜਿਸਟਰੀਆਂ, ਬੇਨਾਮੇ, ਬੱਚੇ ਗੋਦ ਲੈਣੇ ਤੋਂ ਇਲਾਵਾ ਮੈਰਿਜ ਸਰਟੀਫਿਕੇਟ ਅਤੇ ਵਿਦਿਆਰਥੀਆਂ ਨਾਲ ਸਬੰਧਤ ਦਸਤਾਵੇਜ਼ ਲੈਣ ਆਏ ਹੋਏ ਸਨ, ਉਨ੍ਹਾਂ ਦੀਆਂ ਕਰਮਚਾਰੀਆਂ ਵੱਲੋਂ ਅਲੱਗ-ਅਲੱਗ ਲਾਈਨਾਂ ਬਣਾਈਆਂ ਗਈਆਂ | ਤਹਿਸੀਲਦਾਰ ਜਗਤਾਰ ਸਿੰਘ ਵੱਲੋਂ ਖੁੱਦ ਫਰਿਆਦੀ ਕੋਲ ਜਾ ਕੇ ਉਸਦੇ ਕੰਮ ਬਾਰੇ ਪੁੱਛਿਆ ਅਤੇ ਤੁਰੰਤ ਯੋਗ ਕਾਰਵਾਈ ਕਰਕੇ ਉਸਦੇ ਦਸਤਾਵੇਜ਼ ਉਸ ਨੂੰ ਸੌਂਪ ਦਿੱਤੇ ਗਏ | ਅਜਿਹਾ ਹੋਣ ਨਾਲ ਜਿੱਥੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ | ਉਥੇ ਨਾਲ ਹੀ ਲੋਕਾਂ ਵਿੱਚ ਤਹਿਸੀਲਦਾਰ ਪ੍ਰਤੀ ਬੜੀ ਵਫਾਦਾਰੀ ਨਾਲ ਕੰਮ ਨਿਪਟਾਉਣ ਬਾਰੇ ਸ਼ਲਾਘਾ ਕੀਤੀ ਜਾ ਰਹੀ ਹੈ |
ਇਸ ਸਬੰਧੀ ਜਦੋਂ ਤਹਿਸਲੀਦਾਰ ਗੁਰਦਾਸਪੁਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਇਹ ਸਖਤ ਨਿਰਦੇਸ਼ ਹਨ ਕਿ ਰਿਸ਼ਵਤਖੋਰੀ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣ | ਇਸਲਈ ਅਸੀ ਆਪਣੇ ਇਲਾਕੇ ਦੇ ਇੰਤਕਾਲ, ਨਿਸ਼ਾਨਦੇਹੀ ਦੇ ਨਿਰਦੇਸ਼ ਸਮਾਂਬੱਧ ਕੀਤੇ ਗਏ ਹਨ | ਸਾਰੇ ਹੀ ਪਟਵਾਰੀ ਅਤੇ ਕਾਨੂੰਗੋ ਬੜੀ ਸੰਜੀਦਗੀ ਨਾਲ ਕੰਮ ਕਰਦੇ ਹਨ ਅਤੇ 24 ਘੰਟੇ ਦੇ ਬਾਅਦ ਹੀ ਲੋਕਾਂ ਦੇ ਕੰਮ ਨਿਪਟਾ ਕੇ ਦਫਤਰ ਨੂੰ ਸੂਚਿਤ ਕਰਦੇ ਹਨ ਤਾਂ ਜੋ ਕੋਈ ਵੀ ਫਰਿਆਦੀ ਇਸ ਦਫਤਰ ਤੋਂ ਨਿਰਾਸ਼ ਹੋ ਕੇ ਨਾ ਪਰਤੇ | ਇਸ ਮੌਕੇ ਉਨਾਂ ਸਮੂਹ ਸਟਾਫ ਵੀ ਲੋਕਾੰ ਦੇ ਕੰਮ ਵਿੱਚ ਮਸ਼ਰੂਫ ਸਨ।

Leave a Reply

Your email address will not be published. Required fields are marked *