ਫਿਰੋਜ਼ਪੁਰ, ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ)– ਪਿੰਡ ਦੂਲਾ ਸਿੰਘ ਵਾਲਾ ਨੇੜੇ ਮੱਲਾਂ ਵਾਲਾ ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ, ਡੇਢ ਕਿਲਾ ਜਮੀਨ ਤੇ ਮਕਾਨ ਵੀ ਢਹਿ ਢੇਰੀ ਹੋ ਗਿਆ ਅਜੇ ਤੱਕ ਕਿਸੇ ਪਿੰਡ, ਸਰਕਾਰ ਜਾ ਹੜ ਪ੍ਰਭਾਵਿਤ ਲੋਕਾਂ ਦੀਆਂ ਸਹਾਇਤਾ ਕਰਨ ਲਈ ਅੱਗੇ ਆਈਆ ਜਥੇਬੰਦੀਆਂ ਸੰਪਰਦਾਵਾਂ ਜਾ ਦਾਨੀ ਸੱਜਣਾਂ ਨੇ ਸਾਨੂੰ ਕੋਈ ਰਾਹਤ ਨਹੀਂ ਪਹੁਚਾਈ, ਮੇਰੀ ਸਰਕਾਰ ਅਤੇ ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਮੈਂ ਕੁਲਵੰਤ ਸਿੰਘ ਪੁੱਤਰ ਗੱਜਣ ਸਿੰਘ ਪਿੰਡ ਦੂਲਾ ਸਿੰਘ ਵਾਲਾ ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ ਬੇਨਤੀ ਕਰਦਾ ਹਾਂ ਕਿ ਮੈ ਬਤੌਰ ਗ੍ਰੰਥੀ ਗੁਰਦੁਆਰਾ ਗੁਰੂਆਂ ਵਾਲਾਂ ਪਿੰਡ ਸੰਗਵਾ ਨੇੜੇ ਪੱਟੀ ਤਰਨਤਾਰਨ ਵਿਖੇ ਸੇਵਾ ਨਿਭਾਅ ਰਿਹਾ ਹਾਂ ਅਤੇ ਇਥੇ ਮੈਨੂੰ ਕੋਈ ਆਮਦਨੀ ਜਾ ਤਨਖਾਹ ਵਗੈਰਾ ਨਹੀਂ ਮਿਲਦੀ , ਮੇਰੀਆਂ ਦੋ ਬੱਚੀਆਂ ਤੇ ਇੱਕ ਲੜਕਾ ਹੈ ਜੋਂ ਸਕੂਲ ਵਿੱਚ ਪੜ ਰਹੇ ਹਨ ਜਿਨ੍ਹਾਂ ਦਾ ਖਰਚਾ ਬਹੁਤ ਹੈ ਅਤੇ ਕਿਸੇ ਪਾਸਿਓਂ ਵੀ ਕੋਈ ਹੋਰ ਆਮਦਨੀ ਨਹੀਂ ? ਮੈਂ ਦਾਨੀ ਸੱਜਣਾਂ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਰਹਿਣ ਲਈ ਮਕਾਨ ਬਣਾ ਕੇ ਦਿੱਤਾ ਜਾਵੇ ਅਤੇ ਮੇਰੇ ਬੱਚਿਆਂ ਦੇ ਖਰਚੇ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਜਾਵੇ, ਉਹਨਾਂ ਭਾਈ ਕੁਲਵੰਤ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਜਲਦੀ ਜਲਦੀ ਮੇਰੀ ਡੇਢ ਕਿਲਾ ਜਮੀਨ ਤੇ ਮਕਾਨ ਆਦਿ ਮੁਆਵਜ਼ਾ ਜਲਦੀ ਜਲਦੀ ਦਿੱਤਾ ਜਾਵੇ ਤਾਂ ਕਿ ਮੈਂ ਆਪਣੇ ਬੱਚਿਆਂ ਸਮੇਤ ਆਪਣਾ ਮੁੜ ਵਸੇਬਾ ਕਰ ਸਕਾ ।


