
ਜੰਮੂ ਤੋਂ ਗੁਜਰਾਤ ਤੱਕ ਬੀਐਸਐਫ ਜਵਾਨ ਦੀ ਸੈਂਕੜੇ ਦੀ ਖਿੱਚ ਦਾ ਕੇਂਦਰ ਬਣੀ
ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ)- 75ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਰਾਸ਼ਟਰੀ ਏਕਤਾ ‘ਤੇ ਜਾਗਰੂਕਤਾ ਲਈ ਬੀ ਐਸ ਐਫ ਵੱਲੋਂ ਜੰਮੂ ਤੋਂ ਗੁਜਰਾਤ ਤਕ ਸ਼ੁਰੂ ਕੀਤੀ ਗਈ ਸਾਈਕਲ ਰੈਲੀ ਇਤਿਹਾਸਕ ਕਸਬਾ ਕਲਾਨੌਰ ਪੁੱਜਣ ਉਪਰੰਤ ਬੀ ਐਸ ਐਫ ਦੀ 89 ਬਟਾਲੀਅਨ ਤੇ ਜੇ.ਕੇ ਫਿਲਿੰਗ ਸਟੇਸ਼ਨ ਕਲਾਨੌਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ । ਬੀਐਸਐਫ ਜਵਾਨਾਂ ਵੱਲੋਂ ਕੱਢੀ ਸਾਈਕਲ ਰੈਲੀ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣੀ ਰਹੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ ਐਸ ਐਫ ਦੀ 89 ਬਟਾਲੀਅਨ ਦੇ ਕਮਾਂਡੈਂਟ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬੀ ਐਸ ਐਫ ਦੇ ਜਵਾਨਾਂ ਵੱਲੋਂ ਸਾਈਕਲ ਰੈਲੀ ਬੀ ਐਸ ਐਫ ਦੀ 165ਬਟਾਲੀਅਨ ਜੰਮੂ ਦੀ ਬੀਓਪੀ ਅਕਤਰੌਈ ਤੋਂ ਵੱਖ ਵੱਖ ਫਰੰਟੀਅਰਾਂ ਨਾਲ ਸੰਬੰਧਤ ਬੀਐਸਐਫ ਜਵਾਨਾਂ ਵੱਲੋਂ ਸ਼ੁਰੂ ਕੀਤੀ 2112 ਕਿਲੋਮੀਟਰ ਕਰੀਬ ਲੰਮੀ ਸਾਈਕਲ ਰੈਲੀ 13 ਨਵੰਬਰ ਨੂੰ ਭੁਜ ਗੁਜਰਾਤ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਨਿੱਚਰਵਾਰ ਨੂੰ ਸਾਈਕਲ ਵੈਲੀ ਸੈਕਟਰ ਗੁਰਦਾਸਪੁਰ ਤੋਂ ਸ਼ੁਰੂ ਹੋਈ ਜੋ ਨੈਸ਼ਨਲ ਹਾਈ ਵੇ 354 ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ ਰਾਹੀਂ ਹੁੰਦੀ ਹੋਈ ਬੀ ਐੱਸ ਐੱਫ ਦੇ ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਵਿਖੇ ਪਹੁੰਚੀ ਜਿਥੇ ਸਾਈਕਲ ਰੈਲੀ ਦਾ ਨਿੱਘਾ ਸਵਾਗਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਅਜ਼ਾਦੀ ਦੇ ਮਹਾਂਉਤਸਵ ਮੌਕੇ ਕੱਢੀ ਜਾ ਰਹੀ ਸਾਈਕਲ ਰੈਲੀ ਦਾ ਮੁੱਖ ਮਨੋਰਥ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਅਤੇ ਦੇਸ਼ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਪੈਦਾ ਕਰਨਾ ਹੈ । ਉਨ੍ਹਾਂ ਕਿਹਾ ਕਿ ਬੀਐਸਐਫ ਦੇ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੱਢੀ ਜਾ ਰਹੀ ਸਾਈਕਲ ਰੈਲੀ ਦਾ ਬੀਐਸਐਫ ਨੇ ਸਰਹੱਦੀ ਖੇਤਰ ਦੇ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ । ਇਸ ਮੌਕੇ ਤੇ ਟੂ ਆਈ ਸੀ ਰਾਜ ਕੁਮਾਰ ਯਾਦਵ , ਸੁਖਦੇਵ ਟੂ ਆਈ ਸੀ 58ਬਟਾਲੀਅਨ, ਡਿਪਟੀ ਕਮਾਂਡੈਟ ਜੋਗਿੰਦਰ ਸਿੰਘ , ਐਲ ਬੀ,ਯਾਦਵ ਇੰਸਪੈਕਟਰ (ਜੀ), ਹਰਸਿਮਰਤ ਕੌਰ ਮੈਡੀਕਲ ਅਫਸਰ ਨਰਿੰਦਰ ਸਿੰਘ ਇੰਸਪੈਕਟਰ ਸੰਜੀਵ ਮਾਰ ਇੰਸਪੈਕਟਰ ਆਰ ਪੀ ਐੱਫ ਦੇ ਜਵਾਨਾਂ ਤੋਂ ਇਲਾਵਾ ਦਵਿੰਦਰ ਸਿੰਘ ਬੌਬੀ ਜੇਕੇ ਫਿਲਿੰਗ ਸਟੇਸ਼ਨ, ਡਾ ਕਰਤਾਰ ਸਿੰਘ ਖੁਸ਼ੀਪੁਰ ਵੀ ਮੌਜੂਦ ਸਨ ।


