ਪੰਜਾਬ ਖੇਤ ਮਜਦੂਰ ਯੂਨੀਅਨ ਤੇ ਏਟਕ ਵੱਲੋ 3 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਪ੍ਰਦਰਸਨ ਕਰਨ ਦਾ ਐਲਾਨ
ਮਾਨਸਾ, ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)– ਸਥਾਨਿਕ ਸੁਤੰਤਰ ਭਵਨ ਵਿੱਖੇ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ (ਏਟਕ) ਦੀਆ ਜ਼ਿਲ੍ਹਾ ਇਕਾਈਆ ਦੀ ਇੱਕ ਅਹਿਮ ਮੀਟਿੰਗ ਕ੍ਰਮਵਾਰ ਸੀਤਾਰਾਮ ਗੋਬਿੰਦਪੁਰਾ ਤੇ ਸਾਧੂ ਸਿੰਘ ਰਾਮਾਨੰਦੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋ ਸਾਜਿਸੀ ਢੰਗ ਨਾਲ ਮਨਰੇਗਾ ਸਕੀਮ ਨੂੰ ਬੰਦ ਕਰਨ ਦੇ ਵਿਰੋਧ ਵਿੱਚ 3 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਪ੍ਰਦਰਸਨ ਕੀਤਾ ਜਾਵੇਗਾ , ਜਿਸ ਵਿੱਚ ਮਨਰੇਗਾ ਮਜ਼ਦੂਰ ਪਰਿਵਾਰਾ ਸਮੇਤ ਪਹੁੰਚਣਗੇ।
ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਕ੍ਰਿਸਨ ਚੌਹਾਨ ਤੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਤੁਗਲਕੀ ਫਰਮਾਨ ਜਾਰੀ ਕਰਦਿਆ ਮਨਰੇਗਾ ਸਕੀਮ ਦਾ ਭੋਗ ਪਾਉਣ ਦੀ ਆਪਣੀ ਮਨਸਾ ਜਾਹਰ ਕਰ ਦਿੱਤੀ ਹੈ ਤੇ ਮਾਨ ਦੇ ਹਰੇ ਪੈਨ ਨੇ ਮਜ਼ਦੂਰਾ ਦੇ ਚੁੱਲ੍ਹੇ ਠੰਡੇ ਕਰਕੇ ਰੱਖ ਦਿੱਤੇ ਹਨ ।
ਆਗੂਆ ਨੇ ਕਿਹਾ ਕਿ 2005 ਵਿੱਚ ਲਾਲ ਝੰਡੇ ਦੀ ਪਾਰਲੀਮੈਂਟ ਵਿੱਚ ਤਾਕਤ ਦੇ ਬਲਬੂਤੇ ਹੌਦ ਵਿੱਚ ਆਏ ਮਨਰੇਗਾ ਕਾਨੂੰਨ ਨੂੰ ਸਮੇ ਦੇ ਹਾਕਮ ਨੂੰ ਖਤਮ ਕਰਨ ਦੀ ਆਗਿਆ ਨਹੀ ਦਿੱਤੀ ਜਾਵੇਗੀ ਤੇ ਸੰਘਰਸ ਦੇ ਬਲਬੂਤੇ ਮਜਦੂਰਾ ਦੇ ਇਤਿਹਾਸਕ ਕਾਨੂੰਨ ਦੀ ਰਾਖੀ ਕੀਤੀ ਜਾਵੇਗੀ । ਆਗੂਆ ਨੇ 3 ਸਤੰਬਰ ਦੇ ਪ੍ਰਦਰਸ਼ਨ ਵਿੱਚ ਸਮੂਹ ਮਨਰੇਗਾ ਮਜਦੂਰਾ ਨੂੰ ਪਰਿਵਾਰਾ ਸਮੇਤ ਕਾਫਲੇ ਬਣ ਕੇ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਤੇ ਹੋਰਨਾ ਤੋ ਇਲਾਵਾ ਵੇਦ ਪ੍ਰਕਾਸ਼ ਬੁਢਲਾਡਾ, ਜਗਗੀਰ ਸਿੰਘ ਰਾਏਕੇ ,ਸਾਥੀ ਕੇਵਲ ਸਮਾਉ , ਰੂਪ ਸਿੰਘ ਢਿੱਲੋ, ਕਰਨੈਲ ਸਿੰਘ ਭੀਖੀ, ਗਰੀਬੂ ਸਿੰਘ, ਦੇਸਰਾਜ ਕੋਟ ਧਰਮੂ, ਬਲਵਿੰਦਰ ਸਿੰਘ ਕੋਟਧਰਮੂ , ਪੂਰਨ ਸਿੰਘ ਸਰਦੂਲਗੜ੍ਹ , ਬੂਟਾ ਸਿੰਘ ਬਾਜੇਵਾਲਾ, ਹਰਕੇਸ ਮੰਡੇਰ, ਕਪੂਰ ਸਿੰਘ ਲੱਲੂਆਣਾ, ਬੰਬੂ ਸਿੰਘ , ਗੁਰਪਿਆਰ ਸਿੰਘ ਫੱਤਾ ਤੇ ਸੰਕਰ ਸਿੰਘ ਜਟਾਣਾ ਆਦਿ ਵੀ ਹਾਜਰ ਸਨ।


