ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)– ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਨੇ ਦਰਬਾਰ ਸਾਹਿਬ ਅੰਮਿਰਤਸਰ ਨੂੰ ਹਮਲੇ ਦੋਰਾਨ ਨਿਸਾਨਾ ਬਣਾਉਣ ਦੀ ਕਿਸੇ ਸਰਾਰਤੀ ਅਨਸਰ ਵਲੋ ਝੂਠੀ ਅਫਵਾਹ ਫਲਾਉਣ ਦੀ ਜੋਰਦਾਰ ਸਬਦਾ ‘ਚ ਨਿੰਦਾ ਕਰਦਿਆ ਅੰਮਿਰਤਸਰ ਦੇ ਪੁਲਿਸ ਕਮਿਸਨਰ ਤੋ ਮੰਗ ਕੀਤੀ ਹੈ ਕਿ ਜੰਗ ਦੇ ਮਹੌਲ ਦੌਰਾਨ ਝੂਠੀਆ ਅਫਵਾਹਾ ਫੈਲਾਉਣ ਵਾਲੇ ਸਮਾਜ ਵਿਰੋਧੀ ਸਰਾਰਤੀ ਅਨਸਰਾਂ ਵਿਰੁਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ,ਤਾਂ ਕਿ ਜੰਗ ਦੌਰਾਨ ਲੋਕਾ ਨੂੰ ਗਲਤ ਅਫਵਾਵਾਂ ਦਾ ਸਿਕਾਰ ਹੋਣ ਤੋ ਬਚਾਇਆਂ ਜਾ ਸਕੇ,ਇਸ ਸਬੰਧੀ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਦੇ ਸਕਤਰ ਨੇ ਵੀ ਅੰਮਿਰਤਸਰ ਦੇ ਪੁਲਿਸ ਕਮਿਸਨਰ ਨੂੰ ਸਕਾਇਤ ਦੇ ਕੇ ਅਜਿਹੇ ਲੋਕਾ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਸਰਕਾਰ ਤੋ ਮੰਗ ਕਰਦੀ ਹੈ ਕਿ ਜੰਗ ਦੌਰਾਨ ਗਲਤ ਅਫਵਾਵਾਂ ਫਲਾ ਕਿ ਲੋਕਾ’ਚ ਦਾਇਸਤ ਦਾ ਮਹੌਲ ਪੈਦਾ ਕਰਨ ਵਾਲੇ ਲੋਕਾ ਵਿਰੁਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ, ਇਹਨਾਂ ਸਬਦਾ ਦਾ ਪਰਗਟਾਵਾਂ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਮੰਦਰ ਸਾਹਿਬ ਅੰਮਿਰਤਸਰ ਨੂੰ ਹਮਲੇ ਦੌਰਾਨ ਨਿਸਾਨਾ ਬਣਾਉਣ ਦੀ ਝੂਠੀ ਅਫਵਾਹ ਫੈਲਾਉਣ ਦੀ ਨਿੰਦਾ ਤੇ ਸਰਕਾਰ ਤੋਂ ਅਜਿਹੇ ਸਰਾਰਤੀ ਅਨਸਰਾਂ ਵਿਰੁਧ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸਟ ਕੀਤੀ ਸਰੋਮਣੀ ਗਰਦੁਵਾਰਾ ਪਰਬੰਧਕ ਕਮੇਟੀ ਦੇ ਸਕਤਰ ਨੇ ਪੁਲਿਸ ਕਮਿਸਨਰ ਨੂੰ ਇਕ ਲਿਖਤੀ ਰੀਪੋਰਟ ਦੇ ਕੇ ਸੋਸਲ ਮੀਡੀਆਂ ਪਲੇਟਫਾਰਮ ਐਕਸ ਹੈਡਲ ਤੇ ਅਭਿਜੀਤ ਅਈਅਰ ਮਿਤਰਾਂ ਨਾਂ ਦੇ ਵਿਆਕਤੀ ਵਲੋਂ ਹਰਮੰਦਰ ਸਾਹਿਬ ਅਤੇ ਸਿਖ ਧਰਮ ਵਿਰੁਧ ਗਲਤ ਅਤੇ ਨਫਰਤੀ ਟਿਪਣੀਆਂ ਕਰਨ ਲਈ ਉਸ ਵਿਰੁਧ ਲੋੜੀਦੀ ਸਖਤ ਕਾਨੂਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਭਾਈ ਖਾਲਸਾ ਨੇ ਦਸਿਆਂ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਦੇ ਸਕਤਰ ਸਰ ਪਰਤਾਪ ਸਿੰਘ ਨੇ ਪੁਲਿਸ ਕਮਿਸਨਰ ਅੰਮਿਰਤਸਰ ਸਰ ਗੁਰਪਰੀਤ ਸਿੰਘ ਭੁਲਰ ਨੂੰ ਪਤਰ ਵਿਚ ਲਿਖਿਆ ਕਿ ਉਕਤ ਵਿਆਕਤੀ ਵਿਰੁਧ ਸੈਸਲ ਮੀਡੀਆ ਰਾਹੀ ਪੰਜਾਬ, ਖਾਸ ਕਰਕੇ ਅੰਮਿਰਤਸਰ ਵਿਚ ਦਾਹਿਸਤ ਦਾ ਮਹੌਲ ਪੈਦਾ ਕਰਨ ਵਾਲੀ ਸਬਦਾਵਲੀ ਦੀ ਵਰਤੋਂ ਕਰਨ;ਸਿਖ ਸੰਸਥਾ ਸਰੋਮਣੀ ਗੁਰਦੁਵਾਰਾ ਨੂੰ ਗੰਧਾਰ ਕਹਿਣ ਅਤੇ ਸਿਖਾ ਵਿਰੁਧ ਨਫਰਤੀ ਟਿਪਣੀਆਂ ਕਰਨ ਕਰਕੇ ਉਸ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ , ਭਾਈ ਖਾਲਸਾ ਨੇ ਦਸਿਆਂ ਸਕਤਰ ਨੇ ਪਤਰ ਵਿਚ ਲਿਖਿਆ ਭਾਰਤ ਅਤੇ ਪਾਕਿਸਤਾਨ ਦਰਮਿਆਨ ਚਲ ਰਹੀ ਮਜੌਦਾ ਸਥਿਤੀ ਦੇ ਮਧੇਨਜਰ ਉਪਰੋਕਤ ਵਿਆਕਤੀ ਸਿਰਫ ਸੀਰੀ ਦਰਬਾਰ ਸਾਹਿਬ ਨੂੰ ਹੀ ਹਮਲਾ ਕਰਕੇ ਨਿਸਾਨਾ ਬਣਾਏ ਜਾਣ ਦੀਆਂ ਟਿਪਣੀਆਂ ਨੂੰ ਸੋਸਲ ਮੀਡੀਏ ਤੇ ਵਾਇਰਲ ਕਰ ਰਿਹਾ ਹੈ ਜਦੋਕਿ ਮਿਤੀ 8 ਮਈ ਨੂੰ ਭਾਰਤ ਸਰਕਾਰ ਦੇ ਰਖਿਆਂ ਮੰਤਰਾਲੇ ਵਲੋ ਜਾਰੀ ਬਿਆਨ ਅਨੂਸਾਰ 15 ਥਾਵਾਂ ਉਤੇ ਹਮਲਾ ਹੋਣ ਦਾ ਖਦਸਾ ਜਾਹਿਰ ਕੀਤਾ ਗਿਆ ਹੈ ਅਤੇ ਉਨਾਂ ਥਾਵਾਂ ਵਿਚ ਹਰਮੰਦਰ ਸਾਹਿਬ ਦਾ ਕਿਤੇ ਵੀ ਜਿਗਰ ਨਹੀ ਆਉਦਾ ? ਭਾਈ ਖਾਲਸਾ ਨੇ ਦਸਿਆ ਸਾਡੀ ਜਥੇਬੰਦੀ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਖਾਲਸਾ ਜਿਥੇ ਦਰਬਾਰ ਸਾਹਿਬ ਸਬੰਧੀ ਥੂਠੀਆਂ ਅਫਵਾਵਾਂ ਫੈਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਸਖਤ ਸਬਦਾ ਵਿਚ ਨਿੰਦਾ ਕਰਦੀ ਹੈ ,ਉਥੇ ਪੁਲਿਸ ਕਮਿਸਨਰ ਅੰਮਿਰਤਸਰ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਭਾਰਤ ਪਾਕਿਸਤਾਨ ਵਿਚ ਜੰਗ ਵਰਗੀ ਬਣੀ ਸਥਿਤੀ ਵਿਚ ਗਲਤ ਅਫਵਾਵਾ ਫੈਲਾਉਣ ਵਾਲੇ ਸਮਾਜ ਵਿਰੋਧੀ ਗਲਤ ਅਨਸਰਾਂ ਵਿਰੁਧ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜੋਰ ਦਿਤਾ ਜਾਵੇ ।


