ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)– ਸਰਕਾਰ ਵੱਲੋਂ ਕਲਾਨੌਰ ਦੇ ਨੇੜੇ ਡੇਰਾ ਬਾਬਾ ਨਾਨਕ ਕਲਾਨੌਰ ਧਾਰੀਵਾਲ ਗੁਰਦਾਸਪੁਰ ਆਦਿ ਸ਼ਹਿਰਾਂ ਦਾ ਕੂੜਾ ਡੰਪ ਕਰਨ ਦਾ ਕੰਮ ਆਰੰਭ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪਤਾ ਜਦੋਂ ਇਲਾਕੇ ਦੇ ਲੋਕਾਂ ਨੂੰ ਲੱਗਿਆ ਤਾਂ ਉਹ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਡੰਪ ਵਾਲੀ ਜਗ੍ਹਾ ਤੇ ਪਹੁੰਚ ਗਏ ਅਤੇ ਨਗਰ ਕੌਂਸਲ ਗੁਰਦਾਸਪੁਰ ਦੀ ਕੂੜਾ ਲੇ ਕੇ ਪਹੁੰਚੇ ਟਰੱਕ ਨੂੰ ਕਲਾਨੌਰ ਵਾਲੇ ਡੰਪ ਤੇ ਕੂੜਾ ਸੁੱਟਣ ਤੋਂ ਰੋਕ ਦਿੱਤਾ ਅਤੇ ਡਰਾਈਵਰ ਨੇ ਟਰੱਕ ਵਾਪਿਸ ਮੋੜ ਲਿਆ।ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਕਲਾਨੌਰ ਪੁਰਾਤਨ ਸ਼ਿਵ ਮੰਦਿਰ ਅਤੇ ਹੋਰ ਇਤਿਹਾਸਿਕ ਯਾਦਗਾਰਾਂ ਕਾਰਨ ਵੱਡੀ ਮਹੱਤਤਾ ਰੱਖਦਾ ਹੈ,ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇੱਥੇ ਬਾਬਾ ਸ਼੍ਰੀ ਚੰਦ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਦੇ ਉੱਤੇ ਸੁੰਦਰ ਗੁਰਦੁਆਰਾ ਸਾਹਿਬ ਸੁਭਾਏਮਾਨ ਹਨ।ਇਸੇ ਰਸਤੇ ਕਰਤਾਰਪੁਰ ਕੋਰੀਡੋਰ ਦੇ ਦਰਸ਼ਨ ਕਰਨ ਵਾਲੀ ਸੰਗਤ ਰੋਜਾਨਾ ਲੰਘਦੀ ਹੈ। ਅਤੇ ਚੋਲਾ ਸਾਹਿਬ ਦੇ ਮੇਲੇ ਨੂੰ ਸੰਬੰਧਿਤ ਜਿਲਾ ਹੁਸ਼ਿਆਰਪੁਰ ਅਤੇ ਸੈਂਕੜੇ ਪਿੰਡਾਂ ਦੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਸੇ ਰਸਤੇ ਤੋਂ ਲੰਘਦੀ ਹੈ।ਜੇਕਰ ਇਥੇ ਕੂੜਾ ਡੰਪ ਹੁੰਦਾ ਹੈ ਤਾਂ ਕਰਤਾਰਪੁਰ ਕੋਰੀਡੋਰ ਤੇ ਗੰਦਗੀ ਖਿਲਰੇਗੀ ਅਤੇ ਆਸ ਪਾਸ ਲੋਕਾਂ ਨੂੰ ਗੰਦਗੀ ਨਾਲ ਸਿਹਤ ਸਬੰਧੀ ਮੁਸ਼ਕਿਲਾਂ ਪੈਦਾ ਹੋਣਗੀਆਂ।ਇਥੇ ਕਲਾਨੌਰ ਤੋਂ ਬਾਹਰ ਦਾ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ ਜੇਕਰ ਸਰਕਾਰ ਨੇ ਆਪਣਾਂ ਫੈਸਲਾ ਨਾ ਬਦਲਿਆ ਤਾਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਹਮਖਿਆਲੀ ਯੂਨੀਅਨਾਂ ਨੂੰ ਨਾਲ ਲ ਕੇ ਸੰਘਰਸ਼ ਕਰੇਗੀ।ਇਸ ਮੌਕੇ ਪ੍ਰਧਾਨ ਦੀਦਾਰ ਸਿੰਘ ਕਲਾਨੌਰ,ਨੈਪੀ ਕਾਹਲੋਂ,ਗੁਰਮੀਤ ਸਿੰਘ ਅਗਵਾਨ,ਹਰਵਿੰਦਰ ਸਿੰਘ ਅਲਾਵਲਪੁਰ,ਹਰਵੰਤ ਸਿੰਘ ਲੋਪਾ,ਗੁਰਨਾਮ ਸਿੰਘ ਬਰਿਲਾ,ਪ੍ਰਧਾਨ ਅਮਰੀਕ ਸਿੰਘ ਸ਼ਾਹਪੁਰ, ਕਾਲੀ ਸ਼ਾਹਪੁਰ,ਮਨਪ੍ਰੀਤ ਸਿੰਘ ਸਰਜ਼ੇਚਕ,ਗੁਰਜੀਤ ਸਿੰਘ ਵਡਾਲਾ ਬਾਂਗਰ,ਪਰਮਿੰਦਰ ਸਿੰਘ ਭੰਡਾਲ,ਰਾਜਵਿੰਦਰ ਸਿੰਘ ਸਰਾਂ, ਸ਼ਾਮਿਲ ਰਹੇ।