ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਿਹਾਤੀ ਉਪ ਮੰਡਲ ਅਫਸਰ ਹਿਰਦੇਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ 31 ਅਗਸਤ ਨੂੰ 11 ਕੇ.ਵੀ ਪੁੱਡਾ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਅਤੇ ਦਰੱਖਤਾਂ ਦੀ ਕਟਾਈ ਕਰਨ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਪੁੱਡਾ ਇਨਕਲੇਵ, ਫਿਸ਼ ਪਾਰਕ, ਰਵੀਦਾਸ ਚੌਕ, ਰੁਲੀਆ ਰਾਮ ਕਲੋਨੀ, ਪੰਚਾਇਤ ਭਵਨ ਦੀ ਲਾਇਟ, ਡੀ.ਸੀ ਦੀ ਰਿਹਾਇਸ਼, ਲਾਈਟ ਪ੍ਰਭਾਵਿਤ ਰਹੇਗੀ।