ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)– ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਜੀ, ਬਾਬਾ ਧੀਰ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਪਿੰਡ ਚਾਟੀ ਵਿੰਡ ਲੇਹਲ, ਮਾਂਗਾ ਸਰਾਏ, ਮਹਿਤਾ ਰੋਡ ਅੰਮ੍ਰਿਤਸਰ ਵਿਖੇ 7 ਫਰਵਰੀ ਦਿਨ ਸ਼ੁਕਰਵਾਰ ਨੂੰ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਦਲ, ਪੰਜਵਾਂ ਨਿਸ਼ਾਨ ਮਿਸਲ 1300 ਸੌਂ ਘੌੜ ਸਵਾਰ ਬਾਬਾ ਬੀਰ ਸਿੰਘ ਜੀ ਰੰਘਰੇਟਾ ਚਲਦਾ ਵਹੀਰ ਚੱਕਰਵਰਤੀ, ਨਿਹੰਗ ਸਿੰਘਾਂ ਵੱਲੋਂ 1300 ਘੌੜ ਸਵਾਰ ਬਾਬਾ ਬੀਰ ਸਿੰਘ ਜੀ ਰੰਘਰੇਟਾ ਦਾ 260 ਵਾ ਸਲਾਨਾਂ ਸ਼ਹੀਦੀ ਦਿਹਾੜਾ ਰੰਘਰੇਟਾ ਕੌਮ ਦੀ ਬੁਲੰਦ ਆਵਾਜ਼ ਤੇ ਦਸਮੇਸ਼ ਤਰਨਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਦੀ ਦੇਖ ਰੇਖ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਭਾਵੇਂ ਅੰਤਿਮ ਸਮਾਗਮ 5 ਫਰਵਰੀ ਤੋਂ ਅਖੰਡ ਪਾਠ ਸਾਹਿਬ ਆਰੰਭਤਾ ਨਾਲ਼ ਹੋਵੇਗਾ ਅਤੇ 7 ਫਰਵਰੀ ਨੂੰ ਭੋਗ ਪਾਏ ਜਾਣਗੇ, ਪਰ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੇ ਇਨਚਾਰਜ ਬਾਬਾ ਰਣਜੀਤ ਸਿੰਘ ਦੀ ਅਗਵਾਈ ਵਾਲੀ ਯੂਥ ਰੰਘਰੇਟਾ ਸੇਵਾ ਦਲ ਦੇ ਨੌਜਵਾਨਾਂ ਵੱਲੋਂ ਅੱਜ ਤੋਂ ਸਮਾਗਮ ਦੀਆਂ ਤਿਆਰੀਆਂ ਅਰੰਭ ਕਰ ਦਿੱਤੀਆਂ ਗਈਆਂ ਤੇ ਲੜੀਵਾਰ ਅਖੰਡ ਪਾਠ ਦੇ ਭੋਗ ਪਾ ਕੇ ਲੰਗਰ ਵੀ ਚਲਾਏ ਜਾ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼ਾਨਦਾਰ ਵਿਰਸਾ ਸੰਭਾਲ ਨਗਰ ਕੀਰਤਨ 4 ਅਤੇ 5 ਫਰਵਰੀ ਨੂੰ ਸਜਾਏ ਜਾ ਰਹੇ ਹਨ ਭਾਈ ਖਾਲਸਾ ਨੇ ਦੱਸਿਆ 4 ਫਰਵਰੀ ਨੂੰ ਗੁਰਦੁਆਰਾ ਸਾਹਿਬ ਤੋਂ ਕੀਕਨਪੁਰਾ,ਭੁੱਲਰ,ਕੋਟ ਹਿਰਦੇ ਰਾਮ,ਰਾਮ ਦੀਵਾਲੀ,ਦੁਦਾਲਾ, ਤਲਵੰਡੀ ਦਸੰਦਾ ਸਿੰਘ,ਮਹਿਣੀਆ ਕਰਾਰਾ ਜੇਠੂਵਾਲ,ਮੱਖਣਵਿੰਡੀ ਛੀਨਾ, ਨਵਾਂ ਪਿੰਡ ਬੋਹੜੀ ਸਾਹਿਬ, ਡੱਡੂ ਆਣਾ ਰਾਏਪੁਰ,ਮਹਿਣੀਆ ਬ੍ਰਾਹਮਣਾ ਦੀਆਂ, ਮਾਂਗਾ ਸਰਾਏ ਤੋਂ ਵਾਪਸ ਗੁਰਦੁਆਰਾ ਸਾਹਿਬ ਭਾਈ ਖਾਲਸਾ ਨੇ ਦੱਸਿਆ ਇਸੇ ਤਰ੍ਹਾਂ 5 ਫਰਵਰੀ ਨੂੰ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਕੇ ਚਾਟੀ ਵਿੰਡ ਲੇਹਲ ਮੁਕੰਦਪੁਰ, ਭੀਲੋਵਾਲ ਖਜਾਲਾ ਤਰਸਿੱਕਾ ਡੇਹਰੀਵਾਲ, ਯੋਧਾਂ ਨਗਰੀ ਜੱਬੋਵਾਲ, ਸ਼ਾਹਪੁਰ ਦਸਮੇਸ਼ ਨਗਰ,ਢੁਪੱਈਆ ਅਕਾਲ ਗੜ, ਰਸੂਲ ਪੁਰ ਮੀਆ ਚੱਕ ਤੋਂ ਵਾਪਸ ਗੁਰਦੁਆਰਾ ਨਿਸਾਨੇ ਖਾਲਸਾ ਪਹੁੰਚੇਗਾ ਅਤੇ ਸਤਗੁਰਾਂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇ ਗੀ, ਭਾਈ ਖਾਲਸਾ ਨੇ ਦੱਸਿਆ 7 ਫਰਵਰੀ ਨੂੰ ਰੱਖੇ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੋਂ ਇਲਾਵਾ ਕਈ ਸੰਪਰਦਾਵਾਂ ਦੇ ਮੁਖੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਦੇ ਨਾਲ ਸੈਂਕੜੇ ਸਿਆਸੀ ਸਮਾਜਿਕ ਤੇ ਧਾਰਮਿਕ ਆਗੂਆਂ ਦੇ ਨਾਲ ਨਾਲ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤ ਪਹੁੰਚ ਰਹੀਆਂ ਹਨ, ਉਥੇ ਲੰਗਰਾਂ ਦੀ ਧਾਰਮਿਕ ਸੇਵਾ ਲਈ ਸਰਗਰਮ ਸੰਤਾਂ ਕਈ ਪ੍ਰਕਾਰ ਦੇ ਲੰਗਰ ਲਾਏ ਜਾ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਬਾਬਾ ਜੀ ਵੱਲੋਂ ਦਲਪੰਥ ਦੇ ਨਿਯੁਕਤ ਕੀਤੇ ਲੰਗਰ ਸੇਵਾਦਾਰ ਬਾਬਾ ਰਣਜੀਤ ਸਿੰਘ ਜੀ ਲੰਗਰਾਂ ਵਾਲਿਆਂ ਦੀ ਅਗਵਾਈ ਹੇਠ ਰੰਘਰੇਟਾ ਯੂਥ ਵਿੰਗ ਦੇ ਆਗੂ ਸ੍ਰ ਪ੍ਰਭਦੀਪ ਸਿੰਘ ਭੀਮ ਚੇਅਰਮੈਨ, ਨਿਰਮਲ ਸਿੰਘ ਪੰਜਾਬ ਪ੍ਰਧਾਨ ਤੋਂ ਇਲਾਵਾ ਸੈਂਕੜੇ ਰੰਘਰੇਟਾ ਯੂਥ ਵਿੰਗ ਨੌਜਵਾਨ ਸਮਾਗਮ ਦੀਆਂ ਸੇਵਾਵਾਂ ਬਾਖੂਬੀ ਨਾਲ ਨਿਭਾ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਇਸ ਸਮਾਗਮ ਵਿੱਚ ਤਿੰਨ ਲੱਖ ਤੋਂ ਵੱਧ ਸੰਗਤਾਂ ਦਾ ਵਿਸ਼ਾਲ ਇਕੱਠ ਵੇਖਣ ਤੋਂ ਮਿਲੇ ਗਾ ਅਤੇ ਰੰਘਰੇਟਾ ਕੌਮ ਦੀ ਬੁਲੰਦ ਆਵਾਜ਼ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਵੱਲੋਂ 20000 ਸਥਾਨਕ ਨੌਜਵਾਨਾਂ ਨੂੰ ਸੀਰੋਪੋ ਦੇ ਕੇ ਸਿੱਖੀ ਦੀ ਸਰਗਰਮ ਸੇਵਾ’ਚ ਭਰਤੀ ਕੀਤਾ ਜਾਵੇਗਾ ਜੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਕੌਮੀ ਮਿਸ਼ਨ ਪ੍ਰਚਾਰ ਲਈ ਸੇਵਾ ਨਿਭਾਉਣ ਦੀ ਲੋੜ ਤੇ ਜ਼ੋਰ ਦੇਵਗਾ।