ਪੰਜਾਬ ਖੇਤ ਮਜਦੂਰ ਸਭਾ ਤੇ ਏਟਕ ਵੱਲੋ ਕੇਦਰ ਦੀ ਮੋਦੀ ਹਕੂਮਤ ਵਿਰੁੱਧ ਅਰਥੀ ਫੂਕ ਮੁਜਾਹਰਾ
ਮਾਨਸਾ ਦੇਸ ਦੀ ਪਾਰਲੀਮੈਟ ਵਿੱਚ ਗ੍ਰਹਿ ਮੰਤਰੀ ਅਮਿਤ ਸਾਹ ਵੱਲੋ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਵਿਰੁੱਧ ਤੇ ਅਮ੍ਰਿੰਤਸਰ ਦੀ ਘਟਨਾ ਵਿਰੁੱਧ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਵੱਲੋ ਕੇਦਰ ਦੀ ਮੋਦੀ ਹਕੂਮਤ ਵਿਰੁੱਧ ਅਰਥੀ ਫੂਕ ਮੁਜਾਹਰਾ ਕੱਢਿਆ , ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਅਸਲ ਵਿੱਚ ਫਿਰਕੂ ਫਾਸੀਵਾਦੀ ਸੰਘੀ ਲਾਣਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਸਖਸੀਅਤ ਤੇ ਵਿਚਾਰਧਾਰਾ ਤੋ ਭੈਭੀਤ ਹੋ ਚੁੱਕਿਆ ਹੈ , ਕਿਉਕਿ ਭਾਰਤੀ ਲੋਕਾ ਵਿੱਚ ਭਾਰਤੀ ਸੰਵਿਧਾਨ ਪ੍ਰਤੀ ਤੇ ਡਾਕਟਰ ਭੀਮ ਰਾਓ ਅੰਬੇਡਕਰ ਪ੍ਰਤੀ ਸਤਿਕਾਰ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਤੇ ਭਾਰਤੀ ਲੋਕਤੰਤਰ , ਭਾਰਤੀ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਖਤਮ ਕਰਕੇ ਦੇਸ ਨੂੰ ਹਿੰਦੂ ਰਾਸਟਰ ਬਣਾਉਣ ਦੇ ਸੁਪਨੇ ਦੇਖ ਰਹੇ ਫਿਰਕੂ ਫਾਸੀਵਾਦੀ ਸੰਘੀ ਲਾਣੇ ਨੂੰ ਇਹ ਹਜਮ ਨਹੀ ਹੋ ਰਿਹਾ , ਜਿਸ ਦਾ ਪ੍ਰਗਟਾਵਾ ਪਾਰਲੀਮੈਟ ਵਿੱਚ ਅਮਿਤ ਸਾਹ ਦੇ ਮੂੰਹੋ ਹੋਇਆ ।
ਆਗੂਆ ਨੇ ਕਿਹਾ ਕਿ ਅਮ੍ਰਿਤਸਰ ਦੀ ਘਟਨਾ ਕੇਦਰੀ ਏਜੰਸੀਆ ਵੱਲੋ ਸੁਨਿਸ਼ਚਿਤ ਹੈ ਤਾ ਕਿ ਪੰਜਾਬੀਆ ਨੂੰ ਬਦਨਾਮ ਕੀਤਾ ਜਾ ਸਕੇ , ਆਗੂਆਂ ਨੇ ਕਿਹਾ ਕਿ ਇਸ ਘਟਨਾ ਦੇ ਦੋਸੀਆ ਖਿਲਾਫ ਸਖਤ ਕਾਰਵਾਈ ਕੀਤੀ । ਉਨ੍ਹਾਂ ਕਿਹਾ ਕਿ ਫਿਰਕੂ ਫਾਸੀਵਾਦੀ ਸੰਘੀ ਲਾਣਾ ਆਪਣੀਆ ਘਟੀਆ ਕਿਸਮ ਦੀਆ ਚਾਲਾ ਵਿੱਚ ਕਦੇ ਕਾਮਯਾਬ ਨਹੀ ਹੋਵਾਗੇ ਤੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੇ ਸਖਤੀਅਤ ਹਮੇਸਾ ਦੇਸ ਵਾਸੀਆਂ ਲਈ ਪ੍ਰੇਰਿਨਾ ਦਾ ਸਰੋਤ ਬਣੀ ਰਹੇਗੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਕੇਵਲ ਸਿੰਘ ਸਮਾਉ , ਦਲਜੀਤ ਸਿੰਘ ਮਾਨਸ਼ਾਹੀਆ , ਗੁਰਪਿਆਰ ਸਿੰਘ ਫੱਤਾ , ਰਾਜ ਸਿੰਘ ਧਿੰਗੜ , ਰਾਜ ਕੁਮਾਰ ਸ਼ਰਮਾ , ਅਸੋਕ ਲਾਕੜਾ, ਗਰੀਬੂ ਬੱਛੋਆਣਾ , ਬੰਬੂ ਸਿੰਘ , ਰਤਨ ਭੋਲਾ , ਬੂਟਾ ਸਿੰਘ ਬਾਜੇਵਾਲਾ , ਬੂਟਾ ਸਿੰਘ ਬਰਨਾਲਾ , ਦੇਸਰਾਜ ਕੋਟਧਰਮੂ , ਸੁਖਦੇਵ ਸਿੰਘ ਪੰਧੇਰ , ਸੁਖਦੇਵ ਸਿੰਘ ਮਾਨਸਾ , ਪੱਪੀ ਸਿੰਘ ਮੂਲਾਵਾਲਾ , ਸੰਕਰ ਜਟਾਣਾਂ , ਲਾਭ ਸਿੰਘ ਮੰਢਾਲੀ , ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।