ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿਖੇ ਪੰਜਾਬੀ ਲੈਕਚਰਾਰਾਂ ਦੇ ਸੈਮੀਨਾਰ ਦਾ ਆਯੋਜਨ

ਗੁਰਦਾਸਪੁਰ

ਗੁਰਦਾਸਪੁਰ, 2 ਫਰਵਰੀ (ਸਰਬਜੀਤ ਸਿੰਘ)– ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜਿਲੇ ਦੇ ਕੁੱਲ 117 ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਰੇ ਵਿਸ਼ਿਆਂ ਦੇ ਲੈਕਚਰਾਰਾਂ ਦੇ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ ਗਈ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਨਾਂ ਸੈਮੀਨਾਰਾਂ ਤਹਿਤ ਕਰੀਬ 09 ਵਿਸ਼ਿਆਂ ਦੇ ਲੈਕਚਰਾਰ ਦੇ ਲੈਕਚਰਾਰਾਂ ਨੂੰ ਇੱਕ ਰੋਜਾ ਟ੍ਰੇਨਿੰਗ ਅਤੇ 03 ਵਿਸ਼ਿਆਂ ਦੇ ਲੈਕਚਰਾਰ, ਜਿਨਾਂ ਵਿੱਚ ਫਿਿਜਕਸ, ਕਮਿਸਟਰੀ ਅਤੇ ਬਾਇੳਲੋਜੀ ਨੂੰ ਦੋ ਰੋਜਾ ਟ੍ਰੇਨਿੰਗ ਦਿੱਤੀ ਜਾਵੇਗੀ । ਇਹ ਟਰੇਨਿੰਗ ਜਿਲਾ ਪੱਧਰ ਤੇ ਡਾਈਟ ਗੁਰਦਾਸਪੁਰ, ਮੈੀਟੋਰੀਅਸ ਸਕੂਲ ਗੁਰਦਾਸਪੁਰ ਅਤੇ ਸਕੂਲ ਆਫ ਐਮੀਨੈਂਸ ਗੁਰਦਾਸਪੁਰ ਵਿਖੇ ਮਿਤੀ 07-02-2025 ਤੱਕ ਚੱਲੇਗੀ, ਜਿਸ ਅਧੀਨ ਜਿਲੇ ਦੇ ਕਰੀਬ 504 ਲੈਕਚਰਾਰ ਨੂੰ ਟਰੇਂਡ ਕੀਤਾ ਜਾਵੇਗਾ, ਜਿਸ ਵਾਸਤੇ ਸਟੇਟ ਤੋਂ ਟ੍ਰੇਨਿੰਗ ਪ੍ਰਾਪਤ ਜਿਲਾ ਰਿਸੋਰਸ ਪਰਸਨਜ ਆਂਪਣੇ ਆਪਣੇ ਵਿਸ਼ੇ ਦੇ ਅਧਿਆਪਕਾਂ ਨੂੰ  ਟਰੇਂਡ ਕਰਨਗੇ । ਸੈਮੀਨਾਰ ਦੇ ਪਹਿਲੇ ਦਿਨ ਜਿਲੇ ਦੇ ਸਮੂਹ ਪੰਜਾਬੀ ਲੈਕਚਰਾਰਾਂ ਦਾ ਇੱਕ ਰੋਜਾ ਸੈਮੀਨਾਰ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ 68 ਪੰਜਾਬੀ ਲੈਕਚਰਾਰ ਨੇ ਹਿੱਸਾ ਲਿਆ । ਇਸ ਟ੍ਰੇਨਿੰਗ ਦੌਰਾਨ ਜਿਲਾ ਰਿਸੋਰਸ ਕੋਆਰਡੀਨੇਟਰ ਸ: ਅਮਰਜੀਤ ਸਿੰਘ ਪੁਰੇਵਾਲ ਵਲੋਂ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿਖੇ ਵਿਜਟ ਕੀਤਾ ਅਤੇ ਉਨਾਂ ਸਮੂਹ ਭਾਗੀਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਵਿਸ਼ਾਵਾਰ ਸੈਮੀਨਾਰ ਅਧਿਆਪਕਾਂ ਦੀ ਕਾਰਜਸ਼ੈਲੀ ਵਿੱਚ ਸੁਧਾਰ ਲਿਆਉਣਗੇ, ਜਿਸ ਦਾ ਲਾਭ ਵਿਦਿਆਰਥੀਆਂ ਨੂੰ ਪਹੁੰਚੇਗਾ।ਉਨਾਂ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਤਿਆਰੀ ਕਰਵਾਉਣ ਬਾਰੇ, ਸਕੂਲ ਆਫ ਐਮੀਨੈਂਸ ਵਿਚੱ ਦਾਖਲੇ ਬਾਰੇ ਅਤੇ ਬਿਜਨਸ ਬਲਾਸਟਰ ਆਦਿ ਵਿਸ਼ਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ।ਜਿਲਾ ਰਿਸੋਰਸ ਪਰਸਨ ਮੈਡਮ ਸਤਿੰਦਰਜੀਤ ਕੌਰ ਅਤੇ ਸਰਬਜੀਤ ਸਿੰਘ ਚੱਠਾ , ਦਿਲਬਾਗ ਕੌਂਡਲ ਆਦਿ ਨੇ ਪੰਜਾਬੀ ਵਿਸੇ ਨੂੰ ਰੋਚਕ ਅਤੇ ਜਾਣਕਾਰੀ ਭਰਪੂਰ ਬਣਾਉਣ ਦੇ ਵਖ ਵੱਖ ਤਰੀਕੇ ਦੱਸੇ ।ਇਸ ਮੌਕੇ ਪ੍ਰਿੰਸੀਪਲ ਰਾਜੀਵ ਮਹਾਜਨ, ਗੁਰਬਾਜ ਸਿੰਘ, ਕਮਲਪ੍ਰੀਤ ਕੌਰ, ਦਰਸ਼ਨਾ ਦੇਵੀ, ਹਰਪਾਲ ਸਿੰਘ, ਰਣਯੋਧ ਸਿੰਘ ਤੋਂ ਇਲਾਵਾ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜਿਲੇ ਦੇ ਸਾਰੇ ਲੈਕਚਰਾਰ ਵੀ ਹਾਜਰ ਸਨ ।

Leave a Reply

Your email address will not be published. Required fields are marked *