ਫਿਲੌਰ, ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)– ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ 12 ਫਰਵਰੀ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸੇ ਕੜੀ ਤਹਿਤ ਸ੍ਰੀ ਰਵੀਦਾਸ ਮਹਾਰਾਜ ਪ੍ਰਬੰਧਕ ਕਮੇਟੀ ਪਿੰਡ ਨੰਗਲ ਦੇ ਪ੍ਰਧਾਨ ਰਣਜੀਤ, ਮਨਿੰਦਰ,ਅਮੀਰਚੰਦ,ਬੱਬ,ਬਖਸੀ, ਆਦਿ ਆਗੂਆਂ ਨੇ ਭਾਈ ਚਾਰਕ ਸਾਂਝ ਨੂੰ ਮਜ਼ਬੂਤ ਕਰਨ ਹਿੱਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਵਿਖੇ ਨਤਮਸਤਕ ਹੋਏ ਅਤੇ ਸਮਾਗਮ ਵੱਡੀ ਪੱਧਰ ਤੇ ਮਨਾਉਣ ਲਈ ਅਸ਼ੀਰਵਾਦ ਪ੍ਰਾਪਤ ਕੀਤੀ ਅਤੇ ਗੁਰੂਦਵਾਰਾ ਸਾਹਿਬ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸਰਪ੍ਰਸਤ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਨੂੰ ਸਮਾਗ਼ਮ ਦਾ ਵਿਸ਼ੇਸ਼ ਸੱਦਾ ਪੱਤਰ ਪੋਸਟਰ ਸੌਂਪਿਆ ਗਿਆ, ਬਾਬਾ ਜੀ ਨੇ ਇਹ ਸੱਦਾ ਪੱਤਰ ਪੋਸਟਰ ਪ੍ਰਬੰਧਕ ਕਮੇਟੀ ਤੋਂ ਪੂਰੇ ਅਦਬ ਸਤਿਕਾਰ ਨਾਲ ਪ੍ਰਾਪਤ ਕੀਤਾ ਤੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਤਰ੍ਹਾਂ ਨਾਲ ਸਮਾਗਮ ਦੀਆਂ ਹਾਜ਼ਰੀਆਂ ਭਰਨਗੇ, ਬਾਬਾ ਜੀ ਨੇ ਗੁਰੂ ਰਵਿਦਾਸ ਕਮੇਟੀ ਨੰਗਲ ਦੇ ਆਏ ਸਾਰੇ ਪ੍ਰਬੰਧਕਾਂ ਨੂੰ ਗੁਰੂ ਘਰ ਵੱਲੋਂ ਸੀਰੀ ਪਾਓ ਦੇ ਕੇ ਸਨਮਾਨਿਤ ਕੀਤਾ ਗਿਆ ,ਇਸ ਮੌਕੇ ਤੇ ਪ੍ਰਧਾਨ ਰਣਜੀਤ,ਮਨਿੰਦਰ, ਅਮੀਰ ਚੰਦ,ਬੱਬ ਬਖਸੀ, ਜਥੇਦਾਰ ਦਾਰਾ ਸਿੰਘ, ਭਾਈ ਓਂਕਾਰ ਸਿੰਘ ਆਦਿ ਹਾਜ਼ਰ ਸਨ।