ਗੁਰਦਾਸਪੁਰ,10 ਅਕਤੂਬਰ (ਸਰਬਜੀਤ ਸਿੰਘ)–ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਦੀਆ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਹਲਕਾ ਕਾਦੀਆਂ ਦੇ ਪਿੰਡ ਕੂੰਟ ਵਿੱਚ ਢਾਬਾ ਰਾਏ ਹੱਟ ਵਿਖੇ ਮਰਹੂਮ ਸੁਭਦੀਪ ਸਿੰਘ ਸਿੱਧੂ “ਮੂਸੇ ਵਾਲਾ” ਜੀ ਦੇ ਬੁੱਤ ਦਾ ਉਦਘਾਟਨ ਕੀਤਾ । ਇਸ ਮੌਕੇ ਸਰਦਾਰ ਬਲਕੌਰ ਸਿੰਘ ਜੀ ਨਾਲ ਵੀ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨਾਂ ਨੂੰ ਭਰੋਸਾ ਦਿੱਤਾ ਅਸੀਂ ਸਦਾ ਤੁਹਾਡੇ ਨਾਲ ਡਟ ਕੇ ਖੜੇ ਹਾਂ । ਉਨਾਂ ਕਿਹਾ ਕਿ ਗਾਇਕਾ ਜੈਨੀ ਜੋਹਲ ਦਾ ਗੀਤ ਯੂ ਟਿਊਬ ਤੋਂ ਹਟਾਉਣ ਨਾਲ ਮਰਹੂਮ ਮੂਸੇਵਾਲਾ ਲਈ ਇਨਸਾਫ ਮੰਗਣ ਦੀ ਆਵਾਜ ਨੂੰ ਦਬਾਇਆ ਨਹੀਂ ਜਾ ਸਕਦਾ ਹੈ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗੀਤ ਨੂੰ ਯੂ ਟਿਊਬ ’ਤੇ ਚਲਾਇਆ ਜਾਵੇ।
