ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)– ਪਹਿਲਗਾਮ ਮਾਮਲੇ’ਚ ਪਾਕਿਸਤਾਨ ਨੂੰ ਹੋਰਨਾਂ ਦੇਸ਼ਾਂ’ਚ ਨੰਗਾ ਕਰਨ ਹਿੱਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਰਵੀ ਸੰਕਰ ਪ੍ਰਸ਼ਾਦ ਬੀਜੇਪੀ ਦੀ ਅਗਵਾਈ ਹੇਠ 7 ਮੈਂਬਰੀ ਡੈਲੀਗੇਟ ਤੇ ਕਾਂਗਰਸ ਪਾਰਟੀ ਵੱਲੋਂ ਬਵਾਲ ਖੜ੍ਹਾ ਕਰਨਾ ਨਿੰਦਣਯੋਗ ਨੀਤੀ,ਕਿਉਂਕਿ ਇਹ ਸਰਬ ਪਾਰਟੀ ਡੈਲੀ ਗੇਟ ਨੇ ਸਾਰੇ ਦੇਸ਼ਾਂ’ ਚ ਜਾ ਕੇ ਪਹਿਲਗਾਮ ਮਾਮਲੇ’ਚ ਪਾਕਿਸਤਾਨ ਵੱਲੋਂ ਨਿਭਾਈ ਭੂਮਿਕਾ ਸਬੰਧੀ ਨੰਗਾ ਕਰਨਾ ਸੀ ਅਤੇ ਇਸ ਟੀਮ ਦਾ ਗਠਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੱਲੋਂ ਕੀਤਾ ਗਿਆ ਸੀ,ਪਰ ਕਾਂਗਰਸ ਵੱਲੋਂ ਇਸ ਡੇਲੀ ਗੇਟ ਤੇ ਬਵਾਲ ਖੜ੍ਹਾ ਕਰਨਾ ਨਿੰਦਣਯੋਗ ਨੀਤੀ ਵਰਤਾਰਾ ਕਿਹਾ ਜਾ ਸਕਦਾ ਹੈ ਲੋਕਾਂ ਵੱਲੋਂ ਕਾਂਗਰਸ ਦੀ ਇਸ ਨੀਤੀ ਦੀ ਨਿੰਦਾ ਕੀਤੀ ਜਾ ਰਹੀ ਅਤੇ ਮੰਗ ਕੀਤੀ ਜਾ ਰਹੀ ਹੈ ਅਜਿਹੇ ਮੌਕੇ ਡੈਲੀਗੇਸਨ ਤੇ ਬਹਾਲ ਖੜ੍ਹਾ ਨਾ ਕੀਤਾ ਜਾਵੇ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਓਪਰੇਸ਼ਨ ਸੰਧੂਰ ਮੌਕੇ ਪਹਿਲਗਾਮ ਮਾਮਲੇ’ਚ ਪਾਕਿਸਤਾਨ ਵੱਲੋਂ ਅੱਤਵਾਦੀਆਂ ਸਬੰਧੀ ਨਿਭਾਈ ਭੂਮਿਕਾ ਸਬੰਧੀ 7 ਮੈਂਬਰੀ ਸਰਬ ਪਾਰਟੀ ਡੈਲੀ ਗੇਸਨ ਟੀਮ ਰਾਹੀਂ ਪਾਕਿਸਤਾਨ ਨੂੰ ਬੇਨਕਾਬ ਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਹਮਾਇਤ ਤੇ ਸ਼ਲਾਘਾ ਕਰਦੀ ਹੈ ,ਉਥੇ ਕਾਂਗਰਸ ਵੱਲੋਂ ਇਸ ਡੈਲੀ ਗੇਸਨ ਤੇ ਬਹਾਲ ਖੜ੍ਹਾ ਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਅਜਿਹੇ ਮੌਕੇ ਕਾਂਗਰਸ ਸੱਤ ਮੈਂਬਰੀ ਡੈਲੀ ਗੇਸਨ ਤੇ ਉਂੱਗਲਾਂ ਨਾਂ ਉਠਾਵੇ, ਕਿਉਂਕਿ ਇਸ ਗੈਲੀਗੇਸਨ ਨੇ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਓਪਰੇਸ਼ਨ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਦੇਸ਼ ਵੱਲੋਂ ਲਾਈ ਡਿਊਟੀ ਨਿਭਾਉਣੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 7 ਮੈਂਬਰੀ ਡੈਲੀ ਗੇਸਨ ਤੇ ਕਾਂਗਰਸ ਵੱਲੋਂ ਬਹਾਲ ਖੜ੍ਹਾ ਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਨੂੰ ਇਤਰਾਜ਼ ਹੈ ਕਿ ਸਾਡੇ ਵੱਲੋਂ ਸਿਫਾਰਸ਼ ਕੀਤੇ ਆਗੂਆਂ ਨੂੰ ਦਰਕਿਨਾਰ ਕੀਤਾ ਗਿਆ ਅਤੇ ਸੱਸੀ ਥਰੂਰ ਸਾਬਕ ਸਾਂਸਦ ਜਿਸ ਦਾ ਨਾਂ ਨਹੀਂ ਭੇਜਿਆ ਗਿਆ,ਉਸ ਨੂੰ ਸ਼ਾਮਲ ਕੀਤਾ ਗਿਆ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਾਂਗਰਸ ਵੱਲੋਂ ਰਾਜਾਂ ਵੜਿੰਗ ਸਾਂਸਦ ਮੈਂਬਰ ਤੇ ਪੰਜਾਬ ਪ੍ਰਦੇਸ਼ ਪ੍ਰਧਾਨ ਸਮੇਤ ਚਾਰ ਸਾਂਸਦਾਂ ਦੇ ਨਾਮ ਦਿੱਤੇ ਗਏ ਸਨ, ਜਦੋਂ ਕਿ ਸੰਸੀ ਥਰੂਰ ਸਾਬਕ ਸਾਂਸਦ ਦਾ ਨਾਮ ਕਾਂਗਰਸ ਪਾਰਟੀ ਵੱਲੋਂ ਦਿੱਤਾ ਹੀ ਨਹੀਂ ਸੀ ? ਭਾਈ ਖਾਲਸਾ ਨੇ ਦੱਸਿਆ ਸਰਕਾਰ ਨੇ ਕਾਂਗਰਸ ਦੇ ਸਾਰੇ ਸਿਫਾਰਸ਼ ਕੀਤੇ ਚਾਰ ਸਾਂਸਦ ਮੈਂਬਰਾ ਨੂੰ ਛੱਡ ਕੇ ਕਾਂਗਰਸ ਦੇ ਸ਼ਸ਼ੀ ਥਰੂਰ ਨੂੰ ਆਪਣੀ ਮਰਜ਼ੀ ਨਾਲ ਡੈਲੀਗੇਸਨ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ, ਕਾਂਗਰਸ ਦਾ ਇਤਰਾਜ਼ ਹੈ ਕਿ ਰਾਜਾ ਵੜਿੰਗ ਦਾ ਨਾਮ ਦਿੱਤਾ ਸੀ ਅਤੇ ਉਸ ਨੂੰ ਰੱਦ ਕਰਕੇ ਜਿਸ ਆਗੂ ਦਾ ਨਾਮ ਦਿੱਤਾ ਹੀ ਨਹੀਂ ? ਉਸ ਨੂੰ ਸ਼ਾਮਲ ਕਰ ਲਿਆ ਗਿਆ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਓਪਰੇਸ਼ਨ ਸੰਧੂਰ ਮੌਕੇ ਪਹਿਲਗਾਮ’ਚ ਪਾਕਿਸਤਾਨ ਵੱਲੋਂ ਅੱਤਵਾਦੀਆਂ ਸਬੰਧੀ ਨਿਭਾਈ ਭੂਮਿਕਾ ਨੂੰ ਨੰਗਾ ਕਰਨ ਹਿੱਤ ਸਰਬ ਪਾਰਟੀ ਸੱਤ ਮੈਂਬਰੀ ਡੈਲੀ ਗੇਸਨ ਟੀਮ ਤਿਆਰ ਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਮੰਨਦੀ ਹੋਈ ਕਾਂਗਰਸ ਪਾਰਟੀ ਵੱਲੋਂ ਇਸ ਡੈਲੀਗੇਸਨ ਤੇ ਬਹਾਲ ਖੜ੍ਹਾ ਕਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਇਸ ਮੌਕੇ ਤੇ ਇਸ ਡੈਲੀ ਗੇਸਨ ਤੇ ਬਹਾਲ ਖੜ੍ਹਾ ਕਰਨਾ ਬੰਦ ਕੀਤਾ ਜਾਵੇ ਕਿਉਂਕਿ ਦੇਸ਼ ਦੀ ਸਰਕਾਰ ਨੇ ਇਨ੍ਹਾਂ ਨੂੰ ਬਹੁਤ ਹੀ ਜੁਮੇਵਾਰ ਸਮਝਦੇ ਹੋਏ ਡਿਊਟੀ ਲਾਈ ਹੈ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਸੁਰਿੰਦਰ ਸਿੰਘ ਆਦਮਪੁਰ ਤੇ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਰਵਿੰਦਰ ਸਿੰਘ ਟੁੱਟਕਲਾ ਆਦਿ ਆਗੂ ਹਾਜਰ ਸਨ ।।


