ਮੂਲਮੰਤਰ ਵਟਸਐਪ ਗਰੁੱਪ ਰਾਹੀਂ ਹੋਲੇ ਮਹੱਲੇ ਨੂੰ ਸਮਰਪਿਤ ਮੂਲਮੰਤਰ ਦੇ 15 ਲੱਖ 55 ਹਜ਼ਾਰ 834 ਪਾਠ ਕਰਵਾਉਣੇ ਸਥਾਨਕ ਸੰਗਤਾਂ ਤੇ ਭਾਈ ਦੀਦਾਰ ਸਿੰਘ ਦਾ ਸ਼ਲਾਘਾਯੋਗ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)– ਮੋਬਾਇਲ ਫੋਨਾਂ ਤੇ ਮੂਲਮੰਤਰ ਵੱਟਸਐਪ ਗਰੁੱਪ ਰਾਹੀਂ ਨੌਜਵਾਨਾਂ ਨੂੰ ਰੋਜ਼ਾਨਾ ਮੂਲਮੰਤ੍ਰ ਦੇ ਹਜ਼ਾਰਾਂ ਪਾਠ ਕਰਵਾਕੇ ਗੁਰਬਾਣੀ ਤੇ ਭਗਤੀ ਲੜ ਲਾਉਣਾ ਧਰਮੀ ਨੌਜਵਾਨ ਆਗੂ ਤੇ ਗਰੁੱਪ ਮੈਨੇਜਰ ਭਾਈ ਦੀਦਾਰ ਸਿੰਘ ਰਾਜਪੁਰਾ ਹੈਂਡ ਗ੍ਰੰਥੀ ਗੁਰਦੁਆਰਾ,ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਰਾਜਪੁਰਾ ਤੇ ਹੋਰਾਂ ਦ ਬਹੁਤ ਹੀ ਸ਼ਲਾਘਾਯੋਗ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਧਰਮੀ ਕਾਰਜ਼ ਕਿਹਾ ਜਾ ਸਕਦਾ ਹੈ, ਇਸ ਮੂਲਮੰਤ੍ਰ ਗਰੁੱਪ ਵਿੱਚ ਲਗਭਗ 250 ਨੌਜਵਾਨਾਂ ਵੱਲੋਂ ਰੋਜ਼ਾਨਾ 500,700 ਅਤੇ 1000 ਦੇ ਕਰੀਬ ਰੋਜ਼ਾਨਾ ਮੂਲਮੰਤ੍ਰ ਦੇ ਪਾਠ ਕਰਕੇ ਗਰੁੱਪ ਮੈਨੇਜਰ ਨੂੰ ਭੇਜੇ ਜਾਂਦੇ ਹਨ ਅਤੇ ਮੈਨੇਜਰ ਬਾਬਾ ਦੀਦਾਰ ਸਿੰਘ ਹੈਡਗ੍ਰੰਥੀ ਵੱਲੋਂ ਇਨ੍ਹਾਂ ਸਾਰੇ ਗਰੁੱਪ ਮੈਂਬਰਾਂ ਦੇ ਪਾਠਾਂ ਦੀ ਗਿਣਤੀ ਮੇਨ ਮੂਲਮੰਤ੍ਰ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਨਾਮ ਸਹਾਮਣੇ ਅੰਕਿਤ ਕੀਤਾ ਜਾਦੀ ਹੈ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੌਜਵਾਨਾਂ ਨੂੰ ਗੁਰਬਾਣੀ ਲੜ ਲਾਉਣ ਵਾਲੇ ਬਾਬਾ ਦੀਦਾਰ ਸਿੰਘ ਜੀ ਦੇ ਇਸ ਉਪਰਾਲੇ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਬਹੁਤ ਹੀ ਸ਼ਲਾਘਾਯੋਗ ਧਰਮੀ ਕਾਰਜ਼ ਮੰਨਦੀ ਹੋਈ ਮੋਬਾਇਲ ਫੋਨਾਂ ਤੇ ਕਈ ਤਰ੍ਹਾਂ ਦੇ ਸਮਾਜ ਵਿਰੋਧੀ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਸਮਾਜ ਵਿਰੋਧੀ ਗਤੀਵਿਧੀਆਂ ਦੇ ਮਾੜੇ ਰੁਝਾਨ ਵੱਲ ਧੱਕਣ ਵਾਲਿਆਂ ਨੂੰ ਜ਼ੋਰਦਾਰ ਸ਼ਬਦਾਂ’ਚ ਅਪੀਲ ਕਰਦੀ ਹੈ ਉਹ ਵਟਸਐਪ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਰੋਜ਼ਾਨਾ ਮੂਲਮੰਤ੍ਰ ਦੇ ਵੱਧ ਤੋਂ ਵੱਧ ਪਾਠ ਕਰਵਾ ਕੇ ਗੁਰਬਾਣੀ ਅਤੇ ਰੱਬੀ ਭਗਤੀ ਨਾਲ ਜੋੜਨ ਵਾਲੇ ਕਾਰਜ਼ ਵਾਂਗ ਨੌਜਵਾਨ ਨੂੰ ਧਾਰਮਿਕ ਵਿਦਿਆ ਅਤੇ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਗੁਰਬਾਣੀ ਕੰਠਿ ਮੁਕਾਬਲੇ ਕਰਵਾਉਣ ਵਾਲੇ ਧਾਰਮਿਕ ਗਰੁੱਪ ਬਣਾਉਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਰੱਬੀ ਭਗਤੀ ਨਾਲ ਜੋੜਿਆ ਜਾ ਸਕੇ, ਰਹੇ ਨਾਲ ਜੋੜਨ ਦਾ ਗ਼ਲਤ ਹਰਕਤਾਂ ਵਾਲੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਅੱਜ ਦੇ ਪਦਾਰਥਵਾਦੀ ਤੇ ਮੌਕਾ ਪ੍ਰਸਤੀ ਵਾਲੇ ਯੁੱਗ ਵਿੱਚ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਪੱਛਮੀ ਮੁਲਕਾਂ ਦੇ ਮਗਰ ਲੱਗ ਕੇ ਸਿੱਖੀ ਤੋਂ ਪਤਿਤ ਹੋ ਕੇ ਨਸ਼ਿਆਂ ਵੱਲ ਵੱਧਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਜਾ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਗੁਰੁੱਪ’ਚ ਰੋਜ਼ਾਨਾ 1100 ਸੌ ਰੋਜ਼ਾਨਾ ਮੂਲਮੰਤ੍ਰ ਦੇ ਪਾਠ ਕੇ ਗਰੁੱਪ’ਚ ਐਡ ਕਰਵਾਉਣ ਵਾਲੇ ਕਾਕਾ ਤੇਜਸਵੀਰ ਸਿੰਘ ਰਾਜਪੁਰਾ ਨਾਲ ਪਰੁੱਪ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਅੱਜ ਦੇ ਸਮੇਂ ਵਿੱਚ ਪੱਛਮੀ ਮੁਲਕਾਂ ਮਗਰ ਲੱਗ ਕੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਸਾਰੇ ਨੌਜਵਾਨਾਂ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ, ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ, ਨੀਲਪੁਰ ਦੇ ਧਰਮੀ ਹੈਂਡ ਗ੍ਰੰਥੀ ਬਾਬਾ ਦੀਦਾਰ ਸਿੰਘ ਵੱਲੋਂ 15 ਨਵੰਬਰ ਤੋਂ ਨੌਜਵਾਨ ਮੁੰਡੇ ਕੁੜੀਆਂ ਤੇ ਹੋਰਾਂ ਨੂੰ ਮੂਲਮੰਤ੍ਰ ਦੇ ਰੋਜ਼ਾਨਾ ਪਾਠ ਕਰਵਾਉਣ ਵਾਲੀ ਚਲਾਈ ਧਰਮੀ ਲਹਿਰ ਹਰ ਵਰਗ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਭਾਈ ਖਾਲਸਾ ਨੇ ਕਿਹਾ ਅੱਜ ਜਦੋਂ ਨੌਜਵਾਨ ਪੀੜ੍ਹੀ ਨਸ਼ਿਆਂ ਅਤੇ ਪਤਿਤਪੁਣੇ ਰਾਹੀਂ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨੂੰ ਭੁੱਲ ਕੇ ਦੇਹਧਾਰੀ ਪਾਖੰਡੀ ਗੁਰੂਆਂ ਤੇ ਸਾਧਾਂ ਦੇ ਡੇਰਿਆਂ ਵੱਲ ਵਧਦਾ ਜਾ ਰਹੀ ਹੈ ਅਜਿਹੇ ਸਮੇਂ ਵੱਟਸਐਪ ਗਰੁੱਪ ਰਾਹੀਂ ਮੂਲਮੰਤ੍ਰ ਦੇ ਪਾਠਾ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨਾ ਗਰੁੱਪ ਮੈਨੇਜਰ ਬਾਬਾ ਦੀਦਾਰ ਸਿੰਘ ਜੀ, ਭਾਈ ਜਸਬੀਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ ਆਦਿ ਧਾਰਮਿਕ ਆਗੂਆਂ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਤੇ ਲੋਕਾਂ ਦੀ ਮੰਗ ਵਾਲਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਜਿਹੇ ਉਪਰਾਲੇ ਦੀ ਪੁਰਜ਼ੋਰ ਸ਼ਬਦਾਂ’ਚ ਹਮਾਇਤ ਤੇ ਸ਼ਲਾਘਾ ਕਰਦੀ ਹੋਈ ਹੋਰਨਾਂ ਗੁਰੱਪਾ ਦੇ ਆਗੂਆਂ ਨੂੰ ਬੇਨਤੀ ਕਰਦੀ ਹੈ ਉਹ ਵਟਸਐਪ ਗਰੁੱਪ ਬਣਾ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇਣ ਜਿਵੇਂ ਮੂਲਮੰਤ੍ਰ ਗਰੁੱਪ ਦੇ ਮੈਨੇਜਰ ਬਾਬਾ ਦੀਦਾਰ ਸਿੰਘ ਰਾਜਪੁਰਾ ਵੱਲੋਂ ਕੀਤੀ ਗਿਆ ਹੈ।

Leave a Reply

Your email address will not be published. Required fields are marked *