ਗੁਰਦਾਸਪੁਰ, 1 ਮਾਰਚ ( ਸਰਬਜੀਤ ਸਿੰਘ)– ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਜੀ ਵਰਗੀ ਦਲੇਰੀ ਤੇ ਬਹਾਦਰੀ ਨਾਲ ਗੱਲਬਾਤ ਕਰਦਿਆਂ ਮੀਟਿੰਗ ਸਹਾਮਣੇ ਬਾਦਲਕਿਆਂ ਨੂੰ ਵੰਗਾਰਿਆ ਕਿਹਾ ਦੋ ਦਸੰਬਰ ਵਾਲੇ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਹੁਕਮਾਂ ਅਨੁਸਾਰ ਅਕਾਲੀ ਦਲ ਭਰਤੀ ਹੋਵੇਗੀ, ਜਦੋਂ ਕਿ ਬਾਦਲ ਕੇ ਜਥੇਦਾਰ ਸਾਹਿਬ ਦੇ ਹੁਕਮਾਂ ਵਿਰੁੱਧ ਆਪਣੇ ਘੜੰਮ ਚੌਧਰੀਆਂ ਦੀ ਕਮੇਟੀ ਰਾਹੀਂ ਫਰਜ਼ੀ ਭਰਤੀ ਰਾਹੀਂ ਤੇਤੀ ਲੱਖ ਦੀ ਭਰਤੀ ਕਰ ਬੈਠੇ ਹਨ, ਪਰ ਹੁਣ ਦੇ ਜਥੇਦਾਰ ਸਾਹਿਬ ਵੱਲੋਂ ਦਿੱਤੇ ਬਿਆਨਾਂ ਨੇ ਕੌਮ ਵਿੱਚ ਨਵਾਂ ਜਾਗ੍ਰਤੀ ਪੈਦਾ ਕਰ ਦਿੱਤਾ ਹੈ, ਜਿਸ ਤਰ੍ਹਾਂ ਉਨ੍ਹਾਂ ਮੀਡੀਆ ਸਹਾਮਣੇ ਘਰਜਿਆ ਸਪੱਸ਼ਟ ਕਰ ਦਿੱਤਾ ਹੈ ਕਿ ਦੋ ਦਸੰਬਰ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਭਰਤੀ ਹੋਵੇਗੀ, ਜਦੋਂ ਮੀਡੀਆ ਨੇ ਉਨ੍ਹਾਂ ਪੁੱਛਿਆ ਕਿ ਤੁਹਾਨੂੰ ਹਟਾਉਣ ਦੀ ਚਰਚਾਵਾਂ ਵੀ ਚੱਲ ਰਹੀਆਂ ਹਨ ਤਾਂ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਹਾ ਮੈਂ ਆਪਣਾ ਬੈਗ ਭਰੀ ਬੈਠਾ ਹੈ , ਜਥੇਦਾਰ ਸਾਹਿਬ ਜੀ ਦੇ ਇਹ ਬਿਆਨ ਸੁਣ ਕੇ ਜਿਥੇ ਬਾਦਲਕਿਆਂ ਨੂੰ ਭਾਜੜਾਂ ਪੈ ਗਈਆਂ ਹਨ ਉਥੇ ਜਗਦੀ ਜ਼ਮੀਰ ਵਾਲੇ ਧਰਮੀ ਲੋਕਾਂ ਵੱਲੋਂ ਜਥੇਦਾਰ ਸਾਹਿਬ ਦੇ ਬਿਆਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੁਣ ਬਾਦਲਕਿਆਂ ਦੀ ਖੈਰ ਨਹੀਂ ਜਥੇਦਾਰ ਸਾਹਿਬ ਕੁਝ ਕਰਕੇ ਦਿਖਾਉਣਗੇ ਅਤੇ ਅਕਾਲੀ ਫੂਲਾ ਸਿੰਘ ਜੀ ਵਰਗਾ ਕੋਈ ਨਵਾਂ ਇਤਿਹਾਸ ਸਿਰਜ ਸਕਦੇ ਹਨ ਕਿਉਂਕਿ ਸਾਰੀ ਕੌਮ ਪੰਥਕ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮਰਪਿਤ ਹੋ ਚੁੱਕੀਆਂ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਸਾਹਿਬ ਜੀ ਵੱਲੋਂ ਕੀਤੇ ਐਲਾਨ ਦੀ ਪੂਰਨ ਹਮਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਗੀ ਹੋਣ ਦਾ ਸਬਕ ਸਿਖਾਉਣ ਲਈ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ’ਚ ਸਖ਼ਤ ਫੈਸਲਾ ਲਿਆ ਜਾਵੇ ਤਾਂ ਕਿ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਆਹੁਦੇ ਦੀ ਮਹਾਨਤਾ ਨੂੰ ਵਿਸ਼ਵ ਵਿਚ ਉਜਾਗਰ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਵੱਲੋਂ ਦੋ ਦਸੰਬਰ ਵਾਲੇ ਫੈਸਲੇ ਮੁਤਾਬਕ ਅਕਾਲੀ ਦਲ ਭਰਤੀ ਕਰਵਾਉਣ ਦੀ ਹਮਾਇਤ ਅਤੇ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਬਾਦਲਕਿਆਂ ਦੀਆਂ ਜਥੇਦਾਰਾਂ ਸਾਹਿਬਾਨਾਂ ਨੂੰ ਆਪਣੇ ਹੱਕ ਵਿੱਚ ਵਰਤਣ ਅਤੇ ਨਾ ਹੁਕਮ ਮੰਨਣ ਵਾਲਿਆਂ ਜਥੇਦਾਰਾ ਨੂੰ ਜ਼ਲੀਲ ਕਰਕੇ ਕੱਢਣ ਵਾਲੀ ਤਖ਼ਤ ਵਿਰੋਧੀ ਨੀਤੀ ਦਾ ਹੁਣ ਅੰਤ ਆ ਗਿਆ ਹੈ ਅਤੇ ਕੌਮ ਹੁਣ ਇਨ੍ਹਾਂ ਨੂੰ ਸਬਕ਼ ਸਿਖਾਉਣ ਹਿੱਤ ਜਥੇਦਾਰ ਸਾਹਿਬਾਨਾਂ ਨਾਲ ਖੜ ਗਈ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸਾਹਿਬ ਵੱਲੋਂ ਦੋ ਦਸੰਬਰ ਵਾਲੇ ਹੁਕਮਾਂ ਅਨੁਸਾਰ ਅਕਾਲੀ ਦਲ ਦੀ ਭਰਤੀ ਕਰਵਾਉਣ ਵਾਲੇ ਦਿੱਤੇ ਬਿਆਨ ਦੀ ਪੂਰਨ ਹਮਾਇਤ ਅਤੇ ਮੰਗ ਕਰਦੀ ਹੈ ਕਿ ਬਾਦਲ ਵਿਰੁੱਧ ਸਖ਼ਤ ਤੋਂ ਸਖ਼ਤ ਫੈਸਲਾ ਲੈ ਕੇ ਅਕਾਲੀ ਦਲ ਫੂਲਾ ਸਿੰਘ ਵਾਲੇ ਇਤਿਹਾਸ ਨੂੰ ਸਿਰਜੀਆਂ ਜਾਵੇ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਆਦਿ ਆਗੂ ਹਾਜਰ ਸਨ ।
