ਗੁਰਦਾਸਪੁਰ, 1 ਮਾਰਚ ( ਸਰਬਜੀਤ ਸਿੰਘ)– ਅਨੰਦਪੁਰ ਸਾਹਿਬ ਦੇ ਇਤਿਹਾਸਕ ਜੋੜ ਮੇਲੇ ਤੇ ਹੁਲੜਬਾਜਾਂ ਨਾਲ਼ ਲੋਹਾ ਲੈਂ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਗੁਰਦਾਸਪੁਰ ਦੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਦੀ ਦੂਸਰੀ ਬਰਸੀ 6 ਮਾਰਚ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਬਹੁਤ ਹੀ ਸ਼ਰਧਾ ਭਾਵਨਾਵਾਂ ਨਾਲ ਸ਼ਹੀਦ ਦੇ ਪਿਤਾ ਸਤਿਕਾਰ ਯੋਗ ਸ੍ਰ ਗੁਰਬਖਸ਼ ਸਿੰਘ ਜੀ ਗਾਜ਼ੀ ਕੋਟ ਤੇ ਪੰਥਕ ਜਥੇਬੰਦੀਆਂ ਸਮੇਤ ਨਿਹੰਗ ਸਿੰਘ ਫ਼ੌਜਾਂ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ ਅਤੇ ਇਸ ਸਬੰਧੀ 4 ਮਾਰਚ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਜਾਣਗੇ,ਜਿਨ੍ਹਾਂ ਦੇ ਸੰਪੂਰਨ ਭੋਗ 6 ਮਾਰਚ ਨੂੰ ਪਾਏ ਜਾਣਗੇ ਤੇ 10/30 ਤੋਂ 1 ਵਜੇ ਤੱਕ ਭਾਈ ਰਣਜੋਧ ਸਿੰਘ ਜੀ ਹਜ਼ੂਰੀ ਜਥਾ ਸ਼ਹੀਦ ਬੀਬੀ ਸੁੰਦਰ ਕੌਰ ਜੀ ਵੱਲੋਂ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਲਵਾ ਕੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ,ਸ਼ਹੀਦੀ ਸਮਾਗਮ’ਚ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਪੱਤਰ ਦਿੱਤਾ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਨੂੰ ਸ਼ਹੀਦ ਤਾਂ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨਿਆ ਗਿਆ,ਪਰ ਉਸ ਨੂੰ ਅਮਲੀ ਰੂਪ’ਚ ਲਿਆਂਦਾ ਜਾਵੇ ਤੇ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸੰਸੋਬਤ ਕੀਤੀ ਜਾਵੇ ਤਾਂ ਕਿ ਇਤਿਹਾਸਕ ਜੋੜ ਮੇਲਿਆਂ ਤੇ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਨੌਜਵਾਨਾਂ ਵਿਚ ਉਤਸ਼ਾਹ ਪੈਦਾ ਕੀਤਾ ਜਾ ਸਕੇ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਤੇ ਹੁਲੜਬਾਜਾਂ ਵਿਰੁੱਧ ਵਿੱਢੀ ਮੁਹਿੰਮ ਦੇ ਮੋਹਰੀ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਦੇ ਪਿਤਾ ਸ੍ਰ ਗੁਰਬਖਸ਼ ਸਿੰਘ ਜੀ ਤੋਂ ਸ਼ਹੀਦੀ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ,ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅੱਜ ਤੋਂ ਤਿੰਨ ਸਾਲ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਇਤਿਹਾਸਕ ਜੋੜ ਮੇਲਿਆਂ ਤੇ ਸਿਆਸੀ ਸਟੇਜਾਂ ਨਾ ਲਾਉਣ ਸਬੰਧੀ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨ ਦੀ ਜਿਥੇ ਮੰਗ ਕੀਤੀ ਸੀ, ਉਥੇ ਹੁਲੜਬਾਜਾਂ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਲਈ ਅਰਜ਼ ਕੀਤੀ ਸੀ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਸਾਹਿਬ ਵੱਲੋਂ ਸਿਆਸੀ ਸਟੇਜਾਂ ਨਾ ਲਾਉਣ ਸਬੰਧੀ ਹੁਕਮਨਾਮਾ ਜਾਰੀ ਕੀਤਾ ਗਿਆ, ਇਸ ਹੁਕਮ ਤੇ ਸਰਕਾਰੀ ਧਿਰ ਅਤੇ ਇੱਕਾ ਦੁੱਕਾ ਸਿਆਸੀ ਪਾਰਟੀਆਂ ਨੂੰ ਛੱਡ ਕੇ ਸਭਨਾਂ ਨੇ ਸਟੇਜਾ ਨਹੀਂ ਲਾਈਆਂ ਤੇ ਲੋਕਾਂ ਨੇ ਸੰਤਾਂ ਮਹਾਪੁਰਸ਼ਾਂ ਵੱਲੋਂ ਲਗਾਏ ਜਾਂਦੇ ਧਾਰਮਿਕ ਦੀਵਾਨ’ਚ ਗੁਰੂਬਾਣੀ ਤੇ ਗੁਰ ਇਤਿਹਾਸ ਸਰਵਣ ਕੀਤਾ ਤੇ ਸਿਆਸੀਆਂ ਦੇ ਕੂੜ ਪ੍ਰਚਾਰ ਤੋਂ ਛੁਟਕਾਰਾ ਪਾਇਆ, ਭਾਈ ਖਾਲਸਾ ਨੇ ਕਿਹਾ ਇਸੇ ਤਰ੍ਹਾਂ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਜਥੇਦਾਰ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਦੋ ਸਾਲ ਪਹਿਲਾਂ ਅਨੰਦਪੁਰ ਸਾਹਿਬ ਦੇ ਇਤਿਹਾਸਕ ਜੋੜ ਮੇਲੇ ਤੇ ਹੁਲੜਬਾਜਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉਲਟ ਹੁਲੜਬਾਜ਼ੀ ਕਰਨ ਤੋਂ ਰੋਕਦੇ ਹੋਏ ਤੇ ਉਨ੍ਹਾਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਏ,ਭਾਈ ਖਾਲਸਾ ਨੇ ਉਨ੍ਹਾਂ ਦੀ ਦੂਸਰੀ ਸ਼ਹੀਦੀ ਬਰਸੀ 6 ਮਾਰਚ ਨੂੰ ਪਿੰਡ ਗਾਜ਼ੀ ਕੋਟ ਗੁਰਦਾਸਪੁਰ ਵਿਖੇ ਮਨਾਈ ਜਾ ਰਹੀ ਹੈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦੀ ਹੈ ਕਿ ਸ਼ਹੀਦ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਦੀ ਸ਼ਹੀਦੀ ਨੂੰ ਅਮਲੀ ਰੂਪ’ਚ ਲਿਆਂਦਾ ਜਾਵੇ ਅਤੇ ਉਨ੍ਹਾਂ ਦੀ ਸ਼ਹੀਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸੰਸੋਬਤ ਕੀਤੀ ਜਾਵੇ, ਉਥੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਹੋਲੇ ਮੁਹੱਲੇ ਅਨੰਦਪੁਰ ਵਿਖੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸੀ ਸਟੇਜਾਂ ਨਾ ਲਾਉਣ ਦੀਆਂ ਹਦਾਇਤਾਂ ਅਤੇ ਮੋਟਰਸਾਈਕਲ ਟ੍ਰੈਕਟਰਾਂ ਜੀਪਾਂ ਆਦਿ ਤੇ ਉੱਚੀ ਆਵਾਜ਼ ਨਾਲ ਡੈਕ ਤੇ ਹਾਰਨ ਵਿਜਾਉਣ ਵਾਲੇ ਹੁੱਲੜਬਾਜ਼ਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਹੋਲੇ ਮੁਹੱਲੇ ਅਨੰਦਪੁਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸ਼ਰਧਾਵਾਨ ਸੰਗਤਾਂ ਸਿਆਸੀ ਪਾਰਟੀਆਂ ਦੇ ਕੂੜ ਪ੍ਰਚਾਰ ਤੋਂ ਮੁਕਤ ਹੋ ਕੇ ਗੁਰਬਾਣੀ ਇਤਿਹਾਸ ਸਰਵਣ ਕਰਕੇ ਆਪਣੀ ਯਾਤਰਾ ਸਫ਼ਲ ਬਣਾ ਸਕਣ, ਭਾਈ ਖਾਲਸਾ ਨੇ ਦੱਸਿਆ ਸ਼ਹੀਦੀ ਸਮਾਗਮ’ਚ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ,ਜਥੇਦਾਰ ਬਾਬਾ ਜੋਗਾ ਤਰਨਾ ਦਲ ਬਾਬਾ ਬਕਾਲਾ, ਜਥੇਦਾਰ ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਵਾਲੇ, ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਸ਼ਹੀਦੀ ਦੇਗਾਂ ਵਾਲੇ, ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ,ਦਸਮੇਸ਼ ਤਰਨਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਦਲ, ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ,ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ, ਸਰਬੱਤ ਖਾਲਸਾ ਦੇ ਕਮਾਂਡਰ ਭਾਈ ਮੋਹਕਮ ਸਿੰਘ ਜੀ ਦਮਦਮੀ ਟਕਸਾਲ, ਖਾੜਕੂ ਲਹਿਰ ਦੇ ਮੋਹਰੀ ਤੇ ਮਹਾਨ ਪੰਥਕ ਸ਼ਖਸ਼ੀਅਤ ਭਾਈ ਵੱਸਣ ਸਿੰਘ ਜੀ ਜਫਰਵਾਲ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਤੋਂ ਇਲਾਵਾ ਸੈਂਕੜੇ ਧਾਰਮਿਕ ਸਿਆਸੀ ਸਮਾਜਿਕ ਆਗੂਆ ਵਲੋਂ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ ਜਾਣਗੀਆਂ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ।
